ETV Bharat / state

ਰਿਟਾਇਡ ਅਫਸਰ ਨੇ ਲਗਾਈ ਆਰਗੈਨਿਕ ਗੁੜ ਦੀ ਕੁਲਹਾੜੀ, ਕਿਸਾਨਾਂ ਨੂੰ ਦੇ ਰਿਹਾ ਫਸਲੀ ਵਿਭਿੰਨਤਾ ਦਾ ਹੋਕਾ - Harnek Singh Rode installed organic jaggery

ਰਿਟਾਇਡ ਖੇਤੀਬਾੜੀ ਅਫਸਰ ਹਰਨੇਕ ਸਿੰਘ ਰੋਡੇ ਨੇ ਮੋਗਾ ਫਿਰੋਜ਼ਪੁਰ ਰੋਡ ਉੱਪਰ ਆਪਣੇ ਖੇਤ ਵਿੱਚ ਆਰਗੈਨਿਕ ਗੁੜ ਦੀ ਕੁਲਹਾੜੀ (Harnek Singh Rode installed jaggery making machine) ਲਗਾਈ ਹੈ। ਜੋ ਕਿ ਲੋਕਾਂ ਦੀ ਸਿਹਤ ਵੱਲੋਂ ਧਿਆਨ ਦੇਣ ਦੇ ਨਾਲ-ਨਾਲ ਨੂੰ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵਿੱਚੋਂ ਨਿਕਲਣ ਦਾ ਸੰਦੇਸ਼ ਦੇ ਰਿਹਾ ਹੈ।

Harnek Singh Rode installed jaggery making machine

author img

By

Published : Jan 7, 2023, 9:02 AM IST

ਰਿਟਾਇਡ ਅਫਸਰ ਨੇ ਲਗਾਈ ਆਰਗੈਨਿਕ ਗੁੜ ਦੀ ਕੁਲਹਾੜੀ

ਮੋਗਾ: ਪੁਰਾਣੇ ਸਮੇਂ ਵਿੱਚ ਲੋਕ ਦੇਸੀ ਖੁਰਾਕਾਂ ਖਾਂਦੇ ਸੀ, ਜਿਸ ਨਾਲ ਲੋਕਾਂ ਦੇ ਸਰੀਰ ਵੀ ਸਡੋਲ ਰਹਿੰਦੇ ਸੀ। ਪਰ ਅਜੋਕੇ ਦੌਰ ਵਿੱਚ ਮਿਲਾਵਟੀ ਵਸਤਾਂ ਨਾਲ ਲੋਕਾਂ ਦੇ ਸਰੀਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸੇ ਤਹਿਤ ਹੀ ਇੱਕ ਰਿਟਾਇਡ ਖੇਤੀਬਾੜੀ ਅਫਸਰ ਹਰਨੇਕ ਸਿੰਘ ਰੋਡੇ ਨੇ ਆਪਣੀ ਅਤੇ ਲੋਕਾਂ ਦੀ ਸਿਹਤ ਵੱਲ ਧਿਆਨ ਦਿੰਦਿਆ ਆਪਣੇ ਖੇਤ ਵਿੱਚ ਆਰਗੈਨਿਕ ਗੁੜ ਦੀ ਕੁਲਹਾੜੀ (Harnek Singh Rode installed jaggery making machine) ਲਗਾਈ ਹੈ। ਲੋਕ ਦੇਸੀ ਗੁੜ ਲੈਣ ਲਈ ਦੂਰ-ਦੂਰ ਤੋਂ ਆ ਰਹੇ ਹਨ। ਇਸ ਦੇ ਨਾਲ ਹੀ ਹਰਨੇਕ ਸਿੰਘ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵਿੱਚੋਂ ਨਿਕਲਣ ਦਾ ਸੰਦੇਸ਼ ਵੀ ਦਿੱਤਾ ਹੈ।

ਲੋਕਾਂ ਨੂੰ ਜ਼ਹਿਰ ਰਹਿਤ ਚੀਜ਼ਾਂ ਖਵਾਉਣ ਲਈ ਕੁਲਹਾੜੀ ਲਗਾਈ:- ਇਸ ਦੌਰਾਨ ਗੱਲਬਾਤ ਡਾਕਟਰ ਹਰਨੇਕ ਸਿੰਘ ਰੋਡੇ ਨੇ ਵਿਸ਼ੇਸ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪਿਛਲੇ ਲੰਮੇਂ ਸਮੇਂ ਖੇਤੀਬਾੜੀ ਮਹਿਕਮੇ ਵਿਚ ਆਪਣੀ ਸੇਵਾ ਨਿਭਾਈ ਸੀ। ਸੇਵਾ ਨਿਭਾਉਣ ਤੋਂ ਬਾਅਦ ਮਨ ਵਿਚ ਇਹ ਜਜ਼ਬਾ ਜਾਗਿਆ ਕਿ ਲੋਕਾਂ ਨੂੰ ਜ਼ਹਿਰ ਰਹਿਤ ਚੀਜ਼ਾਂ ਬਣਾ ਕੇ ਖਵਾਈਆਂ ਜਾਣ। ਜਿਸ ਕਰਕੇ ਅੱਜ ਤੋਂ 3 ਸਾਲ ਪਹਿਲਾਂ ਮੋਗਾ ਫਿਰੋਜ਼ਪੁਰ ਰੋਡ ਉੱਪਰ ਇਕ ਆਰਗੈਨਿਕ ਗੁੜ ਦੀ (Harnek Singh Rode installed jaggery making machine) ਕੁਲਹਾੜੀ ਲਗਾਈ ਹੈ।

ਕਿਸਾਨਾਂ ਨੂੰ ਫਸਲੀ ਵਿਭਿੰਨਤਾ ਦਾ ਸੰਦੇਸ਼:- ਡਾਕਟਰ ਹਰਨੇਕ ਸਿੰਘ ਰੋਡੇ ਨੇ ਕਿਹਾ ਕਿ ਜਦੋਂ ਅਸੀਂ ਪੰਜਾਬ ਸਰਕਾਰ ਦੀਆ ਸੇਵਾਵਾਂ ਵਿੱਚ ਸੀ। ਉਦੋਂ ਵੀ ਲੋਕਾਂ ਲਈ ਸੇਵਾ ਕਰਦੇ ਸੀ। ਲੋਕਾਂ ਨੂੰ ਕਹਿੰਦੇ ਸੀ ਕਿ ਸਾਡਾ ਧਰਤੀ ਦਾ ਪਾਣੀ ਬਹੁਤ ਜ਼ਿਆਦਾ ਜਾ ਰਿਹਾ ਹੈ ਤਾਂ ਕਰਕੇ ਸਾਨੂੰ ਝੋਨੇ ਦੀ ਪ੍ਰਕਿਰਿਆ ਤੋਂ ਬਾਹਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਚੱਕਰ ਵਿੱਚ ਸਾਡਾ ਪਾਣੀ ਬਹੁਤ ਜ਼ਿਆਦਾ ਨੀਚੇ ਚਲਾ ਗਿਆ ਹੈ ਅਤੇ ਪਾਣੀ ਕਾਫੀ ਗੰਧਲਾ ਵੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਘਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਆਪਣੇ ਖੇਤਾਂ ਵਿੱਚ ਸਬਜ਼ੀਆਂ ਦਾਲਾਂ ਲਗਾਉਣੀਆਂ ਚਾਹੀਦੀਆਂ ਹਨ ਅਤੇ ਲੋਕਾਂ ਨੂੰ ਵੀ ਪ੍ਰੇਰਤ ਕਰਦੇ ਹੁੰਦੇ ਸੀ।

ਪੰਜਾਬ ਸਰਕਾਰ ਫੂਡ ਪ੍ਰੋਸ਼ੈਸਿਗ ਪਲਾਟ ਲਾਉਣ ਉੱਤੇ ਸਬਸਿਡੀ ਦੇਵੇ:- ਡਾਕਟਰ ਹਰਨੇਕ ਸਿੰਘ ਰੋਡੇ ਨੇ ਕਿਹਾ ਕਿ ਪਹਿਲਾ ਸਹਿਰ ਵਾਲੇ ਪਿੰਡਾਂ ਵਿੱਚੋਂ ਸ਼ੁੱਧ ਗੁੜ, ਸ਼ੱਕਰ, ਸ਼ਬਜੀਆ ਖਰੀਦ ਕੇ ਲੈ ਜਾਂਦੇ ਸੀ। ਪਰ ਅਫਸੋਸ ਅੱਜ ਪਿੰਡਾਂ ਵਾਲੇ ਸ਼ਹਿਰਾਂ ਬਜ਼ਾਰਾਂ ਵਿੱਚ ਸ਼ਬਜੀਆਂ,ਗੁੜ ਆਦਿ ਖਰੀਦਣ ਜਾਂਦੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਫੂਡ ਪ੍ਰੋਸ਼ੈਸਿਗ ਪਲਾਟ ਲਾਉਣ ਉੱਤੇ ਸਬਸਿਡੀ ਦੇਵੇ। ਕਿਸਾਨ ਆਪਣੇ ਘਰੇਲੂ ਵਰਤੋਂ ਆਉਣ ਵਾਲਾ ਸਮਾਨ ਘਰ ਹੀ ਪੈਦਾ ਕਰੇ। ਉਨ੍ਹਾਂ ਕਿਹਾ ਕਿ ਜਿਹੜੇ ਟਰਾਲੀਆਂ ਵਾਲੇ ਆਰਗੈਨਿਕ ਕਹਿ ਕੇ ਗੁੜ ਵੇਚ ਰਹੇ ਹਨ। ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।

ਕਿਸਾਨ ਹਰਨੇਕ ਸਿੰਘ ਤੋਂ ਸੇਧ ਲੈਣ:- ਉੱਥੇ ਹੀ ਦੂਜੇ ਪਾਸੇ ਜੂਸ ਪੀਣ ਆਏ ਗਾਹਕ ਨੇ ਕਿਹਾ ਕਿ ਅਸੀਂ ਸਿਰਫ ਜਸ ਪੀਣ ਹੀ ਆਏ ਸੀ। ਪਰ ਇੱਥੇ ਆਕੇ ਪਤਾ ਲਗਾ ਕਿ ਹਰਨੇਕ ਸਿੰਘ ਜੋ ਗੁੜ ਤਿਆਰ ਕਰਦੇ ਹਨ। ਅਸੀਂ ਵੀ ਅੱਜ ਗੁੜ ਲੈ ਕੇ ਜਾ ਰਹੇ ਹਾਂ ਅਤੇ ਦੂਜੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਹਰਨੇਕ ਸਿੰਘ ਤੋਂ ਸੇਧ ਲੈਣ।

ਇਹ ਵੀ ਪੜੋ:- ਕੜਾਕੇ ਦੀ ਠੰਡ ਕਣਕ ਦੀ ਫਸਲ ਲਈ ਫਾਇਦੇਮੰਦ, ਮਾਹਿਰ ਨੇ ਵਧੇਰੇ ਪਾਣੀ ਨਾ ਲਾਉਣ ਦੀ ਦਿੱਤੀ ਸਲਾਹ

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.