ETV Bharat / state

Last Rites of Unclaimed Dead Bodies: ਪਿਛਲੇ 22 ਸਾਲਾਂ ਤੋਂ ਇਹ ਸਮਾਜ ਸੇਵੀ ਸੰਸਥਾ ਕਰ ਰਹੀ ਹੈ ਬੇਸਹਾਰਿਆਂ ਦੀ ਮਦਦ - Moga Samaj Sewa Society

ਮੋਗਾ ਵਿੱਚ ਪਿਛਲੇ 22 ਸਾਲਾਂ ਤੋਂ ਸੇਵਾ ਸੰਭਾਲ ਦਾ ਕੰਮ ਕਰਦੀ ਆ ਰਹੀ ਇਕ ਸਮਾਜ ਸੇਵਾ ਸੁਸਾਇਟੀ ਨੇ ਹੁਣ ਤੱਕ ਸੈਂਕੜੇ ਲਾਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਹੈ। ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਨੇ ਦੱਸਿਆ ਕਿ ਲਾਸ਼ ਮਿਲਣ ਤੋਂ ਬਾਅਦ ਕੁਝ ਘੰਟੇ ਉਡੀਕ ਕੀਤੀ ਜਾਂਦੀ ਹੈ ਕਿ ਉਸ ਦੀ ਪਛਾਣ ਹੋ ਸਕੇ, ਪਰ ਪਛਾਣ ਨਾ ਹੋਣ ਦੀ ਸੂਰਤ ਵਿੱਚ ਉਹ ਟੀਮ ਨਾਲ ਮਿਲ ਕੇ ਖੁਦ ਹੀ ਸਾਰੀਆਂ ਅੰਤਿਮ ਰਸਮਾਂ ਨਿਭਾਉਂਦੇ ਹਨ।

last rites of Unclaimed Dead Bodied
last rites of Unclaimed Dead Bodied
author img

By

Published : Feb 13, 2023, 8:12 AM IST

Updated : Feb 13, 2023, 11:10 AM IST

ਪਿਛਲੇ 22 ਸਾਲਾਂ ਤੋਂ ਇਹ ਸਮਾਜ ਸੇਵੀ ਸੰਸਥਾ ਕਰ ਰਹੀ ਹੈ ਬੇਸਹਾਰਿਆ ਦੀ ਮਦਦ

ਮੋਗਾ: ਪਿਛਲੇ ਲੰਮੇ ਸਾਲਾਂ ਤੋਂ ਸੇਵਾ ਸੰਭਾਲ ਦਾ ਕੰਮ ਕਰਦੀ ਆ ਰਹੀ ਸਮਾਜ ਸੇਵਾ ਸੁਸਾਇਟੀ ਨੇ ਹੁਣ ਤੱਕ ਕਈ ਬੇਸਹਾਰਿਆਂ ਦਾ ਸਹਾਰਾ ਬਣ ਚੁੱਕੀ ਹੈ। ਹੁਣ ਤੱਕ ਇਸ ਸੇਵਾ ਸੁਸੀਇਟੀ ਨੇ ਸੈਂਕੜੇ ਲਾਵਾਰਿਸ ਲਾਸ਼ਾਂ ਦਾ ਕੀਤਾ ਅੰਤਿਮ ਸੰਸਕਾਰ ਕੀਤਾ ਹੈ। ਇੰਨਾ ਹੀ ਨਹੀਂ, ਅਸਥੀਆਂ ਜਲ ਪ੍ਰਵਾਹ ਕਰਨ ਤੋਂ ਉਨ੍ਹਾਂ ਬੇਸਹਾਰਿਆਂ ਦਾ ਭੋਗ ਵੀ ਪਾਇਆ ਜਾਂਦਾ ਹੈ। ਇਸ ਸੁਸਾਇਟੀ ਵੱਲੋਂ ਹੁਣ ਤੱਕ ਹਜ਼ਾਰਾਂ ਲੋਕਾਂ ਦੀਆਂ ਰੋਡ ਐਕਸੀਡੈਂਟ ਵਿੱਚ ਜਾਨਾਂ ਬਚਾਈਆਂ ਗਈਆਂ ਹਨ।

ਸਾਲ 2001 ਤੋਂ ਸੇਵਾ ਕਰ ਰਹੀ ਸੰਸਥਾ : ਇਹ ਸਮਾਜ ਸੇਵਾ ਸੁਸਾਇਟੀ ਸੰਸਥਾ ਸਾਲ 2001 ਤੋਂ ਸੇਵਾ ਕਰਦੀ ਆ ਰਹੀ ਹੈ। ਇਨ੍ਹਾਂ ਵਲੋਂ ਬੀਤੇ ਦਿਨ ਐਤਵਾਰ ਨੂੰ ਵੀ ਇਕ ਲਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਲਵਾਰਿਸ ਲਾਸ਼, ਜੋ ਕਿ ਪਿਛਲੇ ਦਿਨੀਂ ਨਹਿਰ ਵਿਚੋਂ ਮਿਲੀ ਸੀ। ਇਸ ਨੂੰ 72 ਘੰਟਿਆਂ ਲਈ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿੱਚ ਰੱਖਿਆ ਹੋਇਆ ਸੀ, ਪਰ ਇਸ ਦੀ ਪਛਾਣ ਨਾ ਹੋਣ ਕਾਰਨ ਸੰਸਥਾ ਵੱਲੋਂ ਹੀ ਇਸ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਇੰਝ ਆਇਆ ਸਮਾਜ ਸੇਵਾ ਕਰਨ ਦਾ ਵਿਚਾਰ : ਗੱਲਬਾਤ ਕਰਦਿਆਂ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਨੇ ਕਿਹਾ ਕਿ ਸਮੇਂ ਸਮੇਂ ਉੱਤੇ ਉਨ੍ਹਾਂ ਵੱਲੋਂ ਸੇਵਾ-ਸੰਭਾਲ ਦੇ ਕੰਮ ਕੀਤੇ ਜਾਂਦੇ ਹਨ। ਜਿਵੇਂ ਕਿ ਨਹਿਰਾਂ ਵਿਚੋਂ ਨਿਕਲੀਆਂ ਲਵਾਰਿਸ਼ ਲਾਸ਼ਾਂ ਜਾਂ ਸੜਕ ਹਾਦਸੇ ਵਿੱਚ ਜਖ਼ਮੀ ਹੋਇਆ ਦੀਆਂ ਜਾਨਾਂ ਬਚਾਉਣਾ ਤੇ ਪਿੰਡਾਂ ਵਿੱਚ ਕੈਂਪ ਲਗਾਉਣਾ। ਉਨ੍ਹਾਂ ਕਿਹਾ ਕਿ ਇਕ ਵਾਰ ਉਨ੍ਹਾਂ ਦੇ ਸਾਹਮਣੇ ਇਕ ਲਵਾਰਸ ਲਾਸ਼ ਦੀ ਬੇਕਦਰੀ ਹੋ ਰਹੀ ਸੀ। ਉਸ ਤੋਂ ਬਾਅਦ ਹੀ, ਮਨ ਵਿੱਚ ਆਇਆ ਕਿ ਅੱਜ ਤੋਂ ਬਾਅਦ ਸੇਵਾ ਸੰਭਾਲ ਦਾ ਕੰਮ ਕਰਾਂਗੇ ਅਤੇ ਸਾਰੇ ਮੈਂਬਰਾਂ ਨੇ ਮਿਲ ਕੇ ਸਮਾਜ ਸੇਵਾ ਕਰਨ ਦਾ ਬੀੜਾ ਚੁੱਕਿਆ।

ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਤੋਂ ਬਾਅਦ ਪਾਇਆ ਜਾਂਦੈ ਭੋਗ : ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਮੋਗਾ ਦੇ ਐਸਐਸਪੀ ਨੂੰ ਬੇਨਤੀ ਕੀਤੀ ਕਿ ਜਿੰਨੀਆਂ ਵੀ ਲਾਵਾਰਿਸ ਲਾਸ਼ਾਂ ਮਿਲਦਿਆਂ ਹਨ ਉਹ ਸਾਨੂੰ ਸੌਂਪੀਆ ਜਾਣ। ਤਾਂ ਜੋਂ ਉਹ ਉਨ੍ਹਾਂ ਦਾ ਸਸਕਾਰ ਕਰ ਸਕਣ। ਗੁਰਸੇਵਕ ਸਿੰਘ ਨੇ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਤੱਕ ਜਿੰਨੀਆਂ ਲਵਾਰਿਸ਼ ਲਾਸ਼ਾਂ ਦਾ ਸੰਸਕਾਰ ਕੀਤਾ ਹੈ, ਉਨ੍ਹਾਂ ਵਿਚੋਂ ਹਾਲੇ ਤੱਕ ਇੱਕ ਦੀ ਵੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਸੰਸਕਾਰ ਤੋਂ ਬਾਅਦ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਨ੍ਹਾਂ ਦੇ ਭੋਗ ਪਾਏ ਜਾਂਦੇ ਹਨ।

ਇਹ ਵੀ ਪੜ੍ਹੋ: 4161 Master Cadre candidates of Protest: ਮਾਸਟਰ ਕਾਡਰ 'ਚ ਚੁਣੇ ਹੋਏ ਉਮੀਦਵਾਰਾਂ ਨੇ ਲਗਾਇਆ ਧਰਨਾ, ਰੱਖੀ ਇਹ ਮੰਗ ?

etv play button

Last Updated : Feb 13, 2023, 11:10 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.