ETV Bharat / state

ਪ੍ਰੇਮ ਸਬੰਧਾਂ ਦੌਰਾਨ ਬਲੈਕਮੇਲਿੰਗ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖੁਦਕੁਸ਼ੀ - ਸ਼ਰੀਰਕ ਸਬੰਧ

ਇੱਕ ਨੌਜਵਾਨ ਨੇ ਉਸਦੀ ਪ੍ਰੇਮਿਕਾ ਵੱਲੋਂ ਬਲੈਕਮੇਲ ਕੀਤੇ ਜਾਣ ਤੋਂ ਤੰਗ ਆਕੇ ਆਤਮਦੱਤਿਆ ਕਰ ਲਈ। ਪ੍ਰੇਮਿਕਾ ਨੇ ਮ੍ਰਿਤਕ ਕੁਲਦੀਪ ਸਿੰਘ ਨਾਲ ਸ਼ਰੀਰਕ ਸਬੰਧਾ ਦੌਰਾਨ ਅਸ਼ਲੀਲ ਵੀਡੀਓ ਬਣਾ ਲਈ ਅਤੇ ਬਾਅਦ ਵਿੱਚ ਪੈਸਿਆਂ ਲਈ ਨੌਜਵਾਨ ਨੂੰ ਬਲੈਕਮੇਲ ਕਰਨ ਲੱਗ ਪਈ।

ਤਸਵੀਰ
ਤਸਵੀਰ
author img

By

Published : Mar 14, 2021, 3:12 PM IST

ਮੋਗਾ: ਇੱਕ ਨੌਜਵਾਨ ਨੇ ਉਸਦੀ ਪ੍ਰੇਮਿਕਾ ਵੱਲੋਂ ਬਲੈਕਮੇਲ ਕੀਤੇ ਜਾਣ ਤੋਂ ਤੰਗ ਆਕੇ ਆਤਮ ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਔਰਤ ਸ਼ਾਦੀਸ਼ੁਦਾ ਹੈ ਅਤੇ ਉਸਨੇ ਮ੍ਰਿਤਕ ਕੁਲਦੀਪ ਸਿੰਘ ਨਾਲ ਸ਼ਰੀਰਕ ਸਬੰਧਾ ਦੌਰਾਨ ਅਸ਼ਲੀਲ ਵੀਡੀਓ ਬਣਾ ਲਈ ਅਤੇ ਬਾਅਦ ਵਿੱਚ ਪੈਸਿਆਂ ਲਈ ਨੌਜਵਾਨ ਨੂੰ ਬਲੈਕਮੇਲ ਕਰਨ ਲੱਗ ਪਈ। ਆਤਿਹੱਤਿਆ ਕਰਨ ਤੋਂ ਪਹਿਲਾਂ ਨੌਜਵਾਨ ਨੇ ਇੱਕ ਸੁਸਾਈਡ ਨੋਟ ’ਚ ਆਪਣੀ ਮੌਤ ਲਈ ਆਪਣੀ ਪ੍ਰੇਮਿਕਾ ਸਮੇਤ ਉਸ ਦੇ ਪਤੀ ਅਤੇ ਕੁੱਝ ਹੋਰ ਲੋਕਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ।

ਜਾਣਕਾਰੀ ਦੇ ਰਹੇ ਪੁਲਿਸ ਅਧਿਕਾਰੀ

ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਨੌਜਵਾਨ ਨੂੰ ਕੀਤਾ ਜਾ ਰਿਹਾ ਸੀ ਬਲੈਕਮੇਲ: ਐਸਐਚਓ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਿਟੀ ਦੇ ਐਸਐਚਓ ਜਸਵੰਤ ਸਿੰਘ ਨੇ ਦੱਸਿਆ ਕਿ ਮਹਿਲਾ ਨੇ ਧੋਖੇ ਨਾਲ ਸਾਜ਼ਿਸ਼ ਤਹਿਤ ਕੁਲਦੀਪ ਸਿੰਘ ਦੀ ਅਸ਼ਲੀਲ ਵੀਡੀਓ ਬਣਾ ਲਈ ਸੀ। ਜਿਸ ਤੋਂ ਬਾਅਦ ਉਕਤ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਦਿੰਦਿਆਂ ਔਰਤ ਤੇ ਉਸਦੇ ਪਤੀ ਨੇ ਕੁਲਦੀਪ ਸਿੰਘ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਮਹਿਲਾ ਅਤੇ ਉਸ ਦੇ ਪਤੀ ਵੱਲੋਂ ਕੁਲਦੀਪ ਸਿੰਘ ਤੋਂ ਪਹਿਲਾਂ ਵੀ ਬਲੈਕਮੇਲ ਕਰਕੇ ਕੁਝ ਪੈਸੇ ਲਏ ਜਾ ਚੁੱਕੇ ਸਨ।

ਜਸਵੰਤ ਨੇ ਦੱਸਿਆ ਕਿ ਫਿਲਹਾਲ ਕੁਲਦੀਪ ਸਿੰਘ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਉਥੇ ਹੀ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਕੁਲਦੀਪ ਸਿੰਘ ਦੀ ਕਥਿਤ ਪ੍ਰੇਮਿਕਾ, ਉਸ ਦੇ ਪਤੀ ਸਮੇਤ ਤਿੰਨ ਹੋਰ ਵਿਅਕਤੀਆਂ ਖ਼ਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ਦੀ ਧਾਰਾ 306 ਦੇ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.