ਮੋਗਾ: ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ ਦੇ ਸਭ ਤੋਂ ਨਜ਼ਦੀਕੀ ਗਿਣੇ ਜਾਂਦੇ ਤੇ ਸੀਨੀਅਰ ਕਾਂਗਰਸੀ ਆਗੂ ਰਾਮਪਾਲ ਧਵਨ ਜਿਨ੍ਹਾਂ ਨੂੰ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਮੋਗਾ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਦੀ ਅਚਾਨਕ ਮੌਤ ਹੋ ਜਾਣ ਨਾਲ ਹਲਕੇ 'ਚ ਸੋਗ ਦੀ ਲਹਿਰ ਪੈ ਗਈ ਹੈ।
ਸ਼ਹਿਰ 'ਚ ਚਰਚਾ ਹੈ ਕਿ ਰਾਮਪਾਲ ਧਵਨ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ ਜਦਕਿ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਦੱਸਿਆ ਕੇ ਰਾਮਪਾਲ ਧਵਨ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਸੀ ਪਰ ਉਨ੍ਹਾਂ ਨੂੰ ਸਾਹ ਦੀ ਤਕਲੀਫ ਹੋਣ ਕਰਨ ਜਦੋਂ ਉਨ੍ਹਾਂ ਦਾ ਸਿਟੀ ਸਕੈਨ ਕਰਵਾਇਆ ਗਿਆ ਤਾਂ ਉਸ 'ਚ ਪੇਚ ਦੇਖਣ ਨੂੰ ਮਿਲੇ, ਜਿਸ ਕਰਨ ਪ੍ਰਸ਼ਾਸਨ ਨੇ ਪੂਰੀ ਜ਼ਿੰਮੇਵਾਰੀ ਸਮਝਦਿਆਂ ਉਨ੍ਹਾਂ ਦਾ ਅੰਤਿਮ ਸਸਕਾਰ ਕਰਵਾਇਆ।
ਜਾਣਕਾਰੀ ਦਿੰਦੇ ਹੋਏ ਮੋਗਾ ਦੇ ਵਿਧਾਇਕ ਡਾ.ਹਰਜੋਤ ਕਮਲ ਨੇ ਕਿਹਾ ਕਿ ਰਾਮਪਾਲ ਧਵਨ ਬਹੁਤ ਹੀ ਵਧੀਆ ਸੁਭਾਅ ਦੇ ਮਾਲਿਕ ਸਨ ਅਤੇ ਸਾਰੀ ਉਮਰ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਅਤੇ ਥੋੜੀ ਦੇਰ ਪਹਿਲਾਂ ਹੀ ਮਾਰਕੀਟ ਕਮੇਟੀ ਦੇ ਚੈਅਰਮੈਨ ਬਣੇ ਸਨ, ਉਹ ਹਰ ਬੰਦੇ ਨਾਲ ਮਿਲਣਸਾਰ ਸਨ। ਉਹ ਬੀਤੇ ਕੱਲ੍ਹ ਬਿਮਾਰ ਹੋਏ ਸੀ ਅਤੇ ਰਾਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਵਿਧਾਇਕ ਕਮਲ ਨੇ ਦੱਸਿਆ ਕਿ ਉਨ੍ਹਾਂ ਦੀ ਰਿਪੋਰਟ ਨੈਗਟਿਵ ਅਈ ਸੀ ਪਰ ਫਿਰ ਵੀ ਰਿਸਕ ਨਾ ਲੈਂਦੇ ਹੋਏ ਪ੍ਰਸ਼ਾਸਨ ਦੀ ਦੇਖ-ਰੇਖ ਵਿੱਚ ਅੰਤਿਮ ਸਸਕਾਰ ਕਰਵਾ ਰਹੇ ਹਾਂ।