ਮੋਗਾ: ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ। ਅਜਿਹਾ ਮਾਮਲਾ ਜ਼ਿਲ੍ਹਾ ਮੋਗਾ ਦੇ ਪਿੰਡ ਘੋਲੀਆ ਖੁਰਦ ਦੇ ਡਾਕਖਾਨੇ ਤੋਂ ਆਇਆ, ਜਿੱਥੇ ਇੱਕ ਪੋਸਟ ਮਾਸਟਰ ਭੇਸ ਬਦਲ ਕੇ ਦੂਜੇ ਡਾਕਖਾਨੇ ਪਹੁੰਚ ਗਿਆ। ਡਾਕਖਾਨੇ ਦੇ ਅੰਦਰ ਦਾਖਲ ਹੋ ਕੇ ਪੋਸਟ ਮਾਸਟਰ ਨੇ ਦੂਜੇ ਪੋਸਟ ਮਾਸਟਰ ਉੱਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਪੋਸਟ ਮਾਸਟਰ ਨੇ ਦੂਜੇ ਪੋਸਟ ਮਾਸਟਰ ਉੱਤੇ ਤਿੰਨ ਫਾਇਰ ਕੀਤੇ, ਜਿਸ ਵਿੱਚੋਂ ਪੋਸਟ ਮਾਸਟਰ ਜਸਵਿੰਦਰ ਸਿੰਘ ਨੂੰ 2 ਗੋਲੀਆਂ ਲੱਗੀਆਂ। ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਰੈਫਰ ਕਰ ਦਿੱਤਾ।
ਡਾਕਖਾਨੇ ਦੇ ਦੂਜੇ ਪੋਸਟ ਮਾਸਟਰਾਂ ਨੂੰ ਮਿਲੀ ਸੀ ਘਟਨਾ ਦੀ ਸੂਚਨਾ: ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੋਸਟ ਮਾਸਟਰ ਮੋਹਕਮ ਸਿੰਘ ਤੇ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਡਾਕ ਲੈ ਕੇ ਚਲੇ ਗਏ ਸਨ। ਉਨ੍ਹਾਂ ਨੂੰ ਫੋਨ ਆਇਆ ਕਿ ਇਕ ਵਿਅਕਤੀ ਨੇ ਡਾਕਖਾਨੇ 'ਚ ਦਾਖਲ ਹੋ ਕੇ ਡਾਕਖਾਨੇ 'ਚ ਤਾਇਨਾਤ ਪੋਸਟ ਮਾਸਟਰ ਜਸਵਿੰਦਰ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਹਮਲਾਵਰ ਦੀ ਪਛਾਣ ਰਾਜਪਾਲ ਸਿੰਘ ਵਜੋਂ ਹੋਈ ਹੈ। ਜੋ ਮੋਗਾ ਦੇ ਡਾਕਖਾਨੇ ਵਿੱਚ ਬਤੌਰ ਹੈੱਡ ਪੋਸਟ ਮਾਸਟਰ ਤਾਇਨਾਤ ਸੀ, ਉਨ੍ਹਾਂ ਕਿਹਾ ਕਿ ਗੋਲੀ ਚਲਾਉਣ ਦੇ ਕਾਰਨ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ।
ਪੁਰਾਣੀ ਦੁਸ਼ਮਣੀ ਤਹਿ ਹੋਇਆ ਪੋਸਟ ਮਾਸਟਰ 'ਤੇ ਹਮਲਾ: ਇਸ ਦੌਰਾਨ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇੱਥੇ ਐੱਸ.ਪੀ.ਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਆਰੋਪੀ ਰਾਜਪਾਲ ਸਿੰਘ ਮੋਗਾ ਵਿੱਚ ਹੈੱਡ ਪੋਸਟ ਮਾਸਟਰ ਵਜੋਂ ਤਾਇਨਾਤ ਸੀ, ਜਿਸ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਦੇ ਡਾਕਖਾਨੇ ਵਿੱਚ ਦਾਖਲ ਹੋ ਕੇ ਪੋਸਟ ਮਾਸਟਰ ਜਸਵਿੰਦਰ ਸਿੰਘ ’ਤੇ 3 ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਪੋਸਟ ਮਾਸਟਰ ਜਸਵਿੰਦਰ ਸਿੰਘ ਨੂੰ 2 ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਪੋਸਟ ਮਾਸਟਰ ਜਸਵਿੰਦਰ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਐਸ.ਪੀ.ਡੀ ਨੇ ਦੱਸਿਆ ਕਿ ਉੱਥੇ ਮੌਜੂਦ ਲੋਕਾਂ ਮੁਤਾਬਕ ਹਮਲਾਵਰ ਭੇਸ ਬਦਲ ਕੇ ਆਇਆ ਸੀ ਅਤੇ ਇਹ ਮਾਮਲਾ ਪੁਰਾਣੀ ਦੁਸ਼ਮਣੀ ਦਾ ਹੈ।
ਇਹ ਵੀ ਪੜੋ:- Lawrence Bishnoi: ਇੱਕ ਹੋਰ ਇੰਟਰਵਿਊ ਵਿੱਚ ਬੋਲਿਆ ਲਾਰੈਂਸ ਬਿਸ਼ਨੋਈ- ‘ਸਲਮਾਨ ਖ਼ਾਨ ਨੂੰ ਮਾਰਨਾ ਹੀ ਜ਼ਿੰਦਗੀ ਦਾ ਉਦੇਸ਼...’