ETV Bharat / state

NRI ਲੋਕਾਂ ਦੇ ਸਹਿਯੋਗ ਨਾਲ ਸ਼ਮਸ਼ਾਨ ਘਾਟ ਦੀ ਬਦਲੀ ਨੁਹਾਰ

author img

By

Published : Aug 18, 2020, 8:02 AM IST

ਪਿੰਡ ਕਪੂਰੇ ਦਾ ਸ਼ਮਸ਼ਾਨ ਘਾਟ ਪਿੰਡ ਵਾਸੀਆਂ ਅਤੇ ਐਨਆਰਆਈ ਲੋਕਾਂ ਦੇ ਸਹਿਯੋਗ ਨਾਲ ਸਾਫ਼ ਸੁਥਰਾ ਅਤੇ ਸੋਹਣਾ ਬਣ ਗਿਆ ਹੈ। ਸ਼ਮਸ਼ਾਨ ਘਾਟ ਅੰਦਰ ਗੁਰੂਆਂ ਪੀਰਾਂ ਦੀਆਂ ਪੇਂਟਿੰਗ ਬਣਾਈਆਂ ਗਈਆਂ ਹਨ ਜੋ ਕਿ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਹਨ।

ਫ਼ੋਟੋ
ਫ਼ੋਟੋ

ਮੋਗਾ: ਸੂਬੇ ਦੇ ਵਿਕਾਸ ਕਾਰਜਾਂ 'ਚ ਐਨਆਰਆਈ ਲੋਕਾਂ ਦਾ ਸਹਿਯੋਗ ਸ਼ੁਰੂ ਤੋਂ ਹੀ ਰਿਹਾ ਹੈ। ਇਸੇ ਗੱਲ ਦੀ ਗਵਾਹੀ ਭਰਦਾ ਹੈ ਪਿੰਡ ਕਪੂਰੇ ਦਾ ਸ਼ਮਸ਼ਾਨ ਘਾਟ। ਜਾਣਕਾਰੀ ਅਨੁਸਾਰ ਪਿੰਡ ਕਪੂਰੇ ਦਾ ਸ਼ਮਸ਼ਾਨ ਘਾਟ ਪਹਿਲਾਂ ਵੀਰਾਨ ਅਤੇ ਉੱਜੜਿਆ ਹੋਇਆ ਸੀ ਜਿਸ ਦੀ ਨੁਹਾਰ ਹੁਣ ਐਨਆਰਆਈ ਬਲਵਿੰਦਰ ਸਿੰਘ ਭੋਲਾ ਅਤੇ ਬੀਰ ਸਿੰਘ ਦੀ ਮਦਦ ਨਾਲ ਬਦਲ ਗਈ ਹੈ।

ਵੇਖੋ ਵੀਡੀਓ

ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲੌਕਡਾਊਨ 'ਚ ਜਦੋਂ ਸਾਰੀਆਂ ਉਡਾਣਾਂ ਬੰਦ ਹੋ ਚੁੱਕੀਆਂ ਸਨ ਉਸ ਸਮੇਂ ਭਾਰਤ 'ਚ ਫਸੇ ਹਾਗਕਾਂਗ ਦੇ ਇਹ ਦੋ ਵਿਅਕਤੀਆਂ ਨੇ ਆਪਣੇ ਪਿੰਡ ਕਪੂਰੇ ਦੇ ਨੌਜਵਾਨਾਂ ਅਤੇ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਪਿੰਡ ਦੀ ਨੁਹਾਰ ਬਦਲਣ ਦਾ ਫ਼ੈਸਲਾ ਕੀਤਾ। ਆਪਣੇ ਪੈਸੇ ਖ਼ਰਚ ਕੇ ਉਨ੍ਹਾਂ ਨੇ ਇਸ ਸ਼ਮਸ਼ਾਨ ਘਾਟ ਨੂੰ ਚੰਗੀ ਦਿੱਖ ਦਿੱਤੀ ਅਤੇ ਇਸ ਸ਼ਮਸ਼ਾਨ ਘਾਟ ਦਾ ਨਾਂਅ ਬਦਲ ਕੇ ਸਵਰਗਪੁਰੀ ਸ਼ਮਸ਼ਾਨ ਘਾਟ ਰੱਖਿਆ।

ਖ਼ੂਬਸੂਰਤੀ ਦੀ ਮਿਸਾਲ ਬਣਿਆ ਇਹ ਸ਼ਮਸ਼ਾਨ ਘਾਟ ਹੁਣ ਇਲਾਕੇ ਦਾ ਸਭ ਤੋਂ ਸਿਰ ਕੱਢਵਾਂ ਸ਼ਮਸ਼ਾਨ ਘਾਟ ਬਣ ਗਿਆ ਹੈ। ਕੰਧਾਂ 'ਤੇ ਬਣੀਆਂ ਗੁਰੂਆਂ ਪੀਰਾਂ ਦੀਆਂ ਪੇਂਟਿੰਗਾਂ ਜਿੱਥੇ ਸ਼ਮਸ਼ਾਨ ਘਾਟ ਨੂੰ ਸੋਹਣਾ ਬਣਾਉਂਦੀਆਂ ਹਨ ਉੱਥੇ ਹੀ ਇੱਥੇ ਆਉਣ ਵਾਲੇ ਲੋਕ ਇਨ੍ਹਾਂ ਤਸਵੀਰਾਂ ਨੂੰ ਦੇਖ ਅਤੇ ਪੜ੍ਹ ਆਪਣੇ ਇਤਿਹਾਸ ਤੋਂ ਜਾਣੂੰ ਹੁੰਦੇ ਹਨ।

ਪਿੰਡ ਦੇ ਹੈਲਪਿੰਗ ਹੈਂਡਜ਼ ਕਲੱਬ ਦੇ ਮੈਂਬਰ ਸਤਨਾਮ ਸਿੰਘ ਨੇ ਦੱਸਿਆ ਕਿ ਐਨਆਰਆਈ ਲੋਕਾਂ ਦੀ ਮਦਦ ਨਾਲ ਇਸ ਸ਼ਮਸ਼ਾਨ ਘਾਟ ਦੀ ਨੁਹਾਰ ਬਦਲ ਗਈ ਹੈ ਅਤੇ ਹੁਣ ਉਨ੍ਹਾਂ ਦਾ ਕਲੱਬ ਮਿਲ ਕੇ ਪਿੰਡ ਦੀਆਂ ਬਾਕੀ ਥਾਵਾਂ ਨੂੰ ਸੋਹਣਾ ਬਣਾਉਣ ਦਾ ਜਿੰਮਾ ਚੁੱਕੇਗਾ।

ਜ਼ਿਕਰਯੋਗ ਹੈ ਕਿ ਭਾਵੇਂ ਪੰਜਾਬ ਦੀ ਰਾਜਨੀਤੀ ਹੋਵੇ, ਸੂਬੇ ਦਾ ਕੋਈ ਮਸਲਾ ਹੋਵੇ ਜਾਂ ਫੇਰ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਮਦਦ ਕਰਨੀ ਹੋਵੇ, ਐਨਆਰਆਈ ਲੋਕ ਸ਼ੁਰੂ ਤੋਂ ਹੀ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਵੀ ਐਨਆਰਆਈ ਲੋਕਾਂ ਦਾ ਕੰਮ ਸ਼ਲਾਘਾਯੋਗ ਰਿਹਾ ਹੈ।

ਐਨਆਰਆਈ ਲੋਕਾਂ ਅਤੇ ਹੈਲਪਿੰਗ ਹੈਂਡਜ਼ ਕਲੱਬ ਦੇ ਇਸ ਸਾਂਝੇ ਉਪਰਾਲੇ ਨਾਲ ਇਹ ਸਿੱਖਿਆ ਮਿਲਦੀ ਹੈ ਕਿ ਜਨਤਕ ਥਾਵਾਂ ਦਾ ਧਿਆਨ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸੋਹਣਾ ਬਣਾਉਣ ਲਈ ਉਨ੍ਹਾਂ ਦੀ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.