ਮੋਗਾ: ਨਗਰ ਨਿਗਮ ਉੱਤੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਮੁੜ ਤੋਂ ਆਮ ਆਦਮੀ ਪਾਰਟੀ ਦਾ ਕਬਜ਼ਾ ਵੇਖਣ ਨੂੰ ਮਿਲਿਆ ਹੈ। ਜ਼ਿਲ੍ਹੇ ਦਾ ਮੇਅਰ ਆਮ ਆਦਮੀ ਪਾਰਟੀ ਨਾਲ ਸਬੰਧਿਤ ਬਲਜੀਤ ਸਿੰਘ ਚੰਨੀ ਨੂੰ ਚੁਣਿਆ ਗਿਆ ਹੈ। ਦੱਸ ਦਈਏ ਬਲਜੀਤ ਸਿੰਘ ਚੰਨੀ ਨੂੰ ਸਰਬਸੰਮਤੀ ਨਾਲ 50 ਵਿੱਚੋਂ 42 ਕੌਂਸਲਰਾਂ ਨੇ ਵੋਟਾਂ ਪਾਕੇ ਮੇਅਰ ਚੁਣਿਆ ਹੈ। ਅਜਿਹਾ ਪਹਿਲੀ ਵਾਰੀ ਹੈ ਜਦੋਂ ਮੌਜੂਦਾ ਸੱਤਾ ਧਿਰ ਦਾ ਮੇਅਰ ਮੋਗਾ ਵਿੱਚ ਚੁਣਿਆ ਗਿਆ ਹੈ।
ਨਵੇਂ ਮੇਅਰ ਨੇ ਕੀਤਾ ਸਭ ਦਾ ਧੰਨਵਾਦ: ਮੇਅਰ ਚੁਣੇ ਜਾਣ ਤੋਂ ਬਾਅਦ ਬਲਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਬਸੰਮਤੀ ਨਾਲ ਉਨ੍ਹਾਂ ਨੂੰ ਮੇਅਰ ਚੁਣਿਆ ਗਿਆ ਹੈ। ਇਸ ਲਈ ਉਹ ਸਾਰੇ ਕੌਂਸਲਰਾਂ ਦੇ ਧੰਨਵਾਦੀ ਨੇ। ਬਲਜੀਤ ਚੰਨੀ ਨੇ ਇਹ ਵੀ ਕਿਹਾ ਕਿ ਉਹ ਸਥਾਨਕ ਵਿਧਾਇਕਾ ਅਮਨਦੀਪ ਕੌਰ ਅਰੋੜਾ ਦਾ ਖ਼ਾਸ ਤੌਰ ਉੱਤੇ ਧੰਨਵਾਦ ਕਰਦੇ ਹਨ ਕਿਉਂਕਿ ਪਿਛਲੇ ਤਿੰਨ ਮਹੀਨੇ ਤੋਂ ਉਨ੍ਹਾਂ ਨੇ ਲਗਾਤਾਰ ਮਿਹਨਤ ਕਰਕੇ ਮੇਅਰ ਦੀ ਕੁਰਸੀ ਨੂੰ ਆਪ ਦੀ ਝੋਲੀ ਪਾਇਆ ਹੈ। ਉਨ੍ਹਾਂ ਕਿਹਾ ਮਿਲੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਜੋ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਉਹ ਇਲਾਕੇ ਦੀ ਭਲਾਈ ਲਈ ਕੰਮ ਕਰਦੇ ਆ ਰਹੇ ਸਨ। ਉਸ ਨੂੰ ਮੇਅਰ ਵਜੋਂ ਵੀ ਜਾਰੀ ਰੱਖਣਗੇ।
ਵਿਧਾਇਕਾਂ ਨੇ ਪੇਸ਼ ਕੀਤੇ ਵਿਚਾਰ: ਵਿਧਾਇਕ ਧਰਮਕੋਟ ਦਵਿੰਦਰ ਜੀਤ ਸਿੰਘ ਲਾਡੀ ਨੇ ਜਿੱਥੇ ਬਲਜੀਤ ਸਿੰਘ ਚੰਨੀ ਨੂੰ ਮੇਅਰ ਬਣਨ ਦੀ ਵਧਾਈ ਦਿੱਤੀ ਉੱਥੇ ਹੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਸਾਰੇ ਕੌਂਸਲਰਾਂ ਦਾ ਇਤਿਹਾਸਕ ਜਿੱਤ ਲਈ ਧੰਨਵਾਦ ਕੀਤਾ। ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਮੋਗਾ ਨਗਰ ਨਿਗਮ ਵਿੱਚ ਜਿਸ ਪਾਰਟੀ ਦੀ ਸਰਕਾਰ ਹੈ ਉਸੇ ਦਾ ਮੇਅਰ ਵੀ ਚੁਣਿਆ ਗਿਆ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵਿਕਾਸ ਦੇ ਕੰਮ ਜੰਗੀ ਪੱਧਰ ਉੱਤੇ ਕਰਨ ਦਾ ਭਰੋਸਾ ਦਿੱਤਾ।
- ਪੰਜਾਬ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ, ਕਿਹਾ- ਪੰਜਾਬ ਅਤੇ ਪੰਥ ਦੋਵਾਂ 'ਚ ਬੈਚੇਨੀ, ਫਰਜ਼ੀ ਸਿੱਖ ਬਣ ਘੁੰਮ ਰਹੇ ਲੋਕ ਸ਼ਾਂਤੀ ਦੇ ਵੈਰੀ
- ਨਸ਼ੇ ਦੀ ਓਵਰਡੋਜ਼ ਨਾਲ 16 ਸਾਲ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇੱਕਲੌਤਾ ਪੁੱਤਰ
- Punjab Floods: ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਪਿੰਡ ਧਾਲੀਵਾਲ ਬੇਟ ਵਾਸੀਆਂ ਨੇ ਕਿਹਾ 35 ਸਾਲ ਬਾਅਦ ਦੇਖੇ ਅਜਿਹੇ ਹਾਲਾਤ
ਇਹ ਵੀ ਦੱਸ ਦੇਈਏ ਕਿ ਮੋਗਾ ਨਗਰ ਨਿਗਮ 'ਚ ਕਾਂਗਰਸ ਦੀ ਨਿਤੀਕਾ ਭੱਲਾ ਮੇਅਰ ਸੀ ਅਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੋਗਾ ਨਗਰ ਨਿਗਮ 'ਚ ਕੋਈ ਵੀ ਵਿਕਾਸ ਕਾਰਜ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਵਿਧਾਇਕਾ ਡਾਕਟਰ ਅਮਨਦੀਪ ਕੌਰ ਨੇ ਸਾਰੇ ਕੌਂਸਲਰਾਂ ਨੂੰ ਇਕੱਠਾ ਕਰਕੇ ਮੋਗਾ 'ਚ ਵਿਕਾਸ ਕਾਰਜ ਕਰਵਾਏ ਅਤੇ ਵੋਟਾਂ ਪਵਾ ਕੇ ਨਿਤਿਕਾ ਭੱਲਾ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ।