ਮੋਗਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਮਹਿਰੋਂ ਦੇ ਰਹਿਣ ਵਾਲੇ ਅੰਮ੍ਰਿਤਪਾਲ ਖ਼ਿਲਾਫ਼ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 5 ਵਿਚ ਕੇਸ ਦਰਜ ਕਰਵਾਇਆ ਗਿਆ ਹੈ।
ਮਾਤਾ ਪਿਤਾ ਨੇ ਲਗਾਏ ਵੜਿੰਗ ਉਤੇ ਦੋਸ਼: ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਮਾਤਾ ਅਤੇ ਪਿਤਾ ਮੀਡੀਆ ਦੇ ਸਾਹਮਣੇ ਆਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਨੌਜਵਾਨ ਸਿੱਖਾਂ ਦੀ ਗੱਲ ਕਰ ਰਹੇ ਹਨ ਉਨ੍ਹਾਂ ਨੂੰ ਰਾਜਾ ਵੜਿੰਗ ਅਤੇ ਪੰਜਾਬ ਸਰਕਾਰ ਨੂੰ ਪਸੰਦ ਨਹੀਂ ਕਰਦੇ ਉਨ੍ਹਾਂ ਦੇ ਖਿਲਾਫ ਗਲਤ ਮਾਮਲੇ ਦਰਜ ਕੀਤੇ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਿਤਾ ਨੇ ਦੱਸਿਆ ਕਿ ਜਿਹੜੇ ਨੌਜਵਾਨ ਪੰਥ ਅਤੇ ਸਿੱਖੀ ਦੀ ਵਿਚਾਰਧਾਰਾ ਤੋਂ ਵਾਂਝੇ ਹੋ ਕੇ ਸਿੱਖੀ ਨਾਲ ਜੁੜਨਾ ਚਾਹੁੰਦੇ ਹਨ। ਉਹ ਲੋਕ ਰਾਜਾ ਵੜਿੰਗ ਨੂੰ ਗਲਤ ਨਜ਼ਰ ਆ ਰਹੇ ਹਨ।
ਅੰਮ੍ਰਿਤਪਾਲ ਨੇ ਤੋੜੇ ਬੁੱਤ: ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਪਾਲ ਨੇ ਬੁੱਤ ਤੋੜੇ ਸੀ। ਕਮੇਟੀ ਨੇ ਵੀ ਅਪਰੀਸੇਟ ਕੀਤਾ ਸੀ ਜਦ ਉਹ ਤਰਨਤਾਰਨ ਤੋਂ, ਚੋਣ ਲੜ ਰਹੇ ਸੀ ਉਸ ਸਮੇ ਦਿੱਲੀ ਦੀ ਰਹਿਣ ਵਾਲੀ ਇਕ ਲੜਕੀ ਦੇ ਕੇਸ ਕੱਟੇ ਸੀ ਤਾਂ ਉਸ ਲੜਕੀ ਨੂੰ ਇਨਸਾਫ ਦਿਵਾਉਣ ਲਈ ਅੰਮ੍ਰਿਤਪਾਲ ਮੈਹਰੋਂ ਕਾਗਜ਼ ਭਰਨ ਦੀ ਬਜਾਏ ਦਿੱਲੀ ਪਹੁੰਚ ਗਿਆ।
ਲਾਕਡਾਊਨ 'ਚ ਕੀਤੀ ਲੋਕਾਂ ਦੀ ਸੇਵਾ: ਲਾਕਡਾਊਨ 'ਚ ਅੰਮ੍ਰਿਤਪਾਲ ਵੱਲੋਂ ਬਹੁਤ ਸੇਵਾ ਕੀਤੀ ਗਈ ਸੀ ਜਿਵੇਂ ਕਿਸੇ ਦਾ ਧੀ ਪੁੱਤ ਲਾਕਡਾਊਨ 'ਚ ਫਸਿਆ ਸੀ ਉਸ ਨੂੰ ਸੁਰੱਖਿਅਤ ਆਪਣੇ ਘਰ ਤੱਕ ਪਹੁੰਚਾਇਆ ਗਿਆ ਸੀ। ਅੰਮ੍ਰਿਤਪਾਲ ਮਹਿਰੋ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਸੀਖੀ ਨਾਲ ਜੋੜਨ ਲਈ ਕਾਫੀ ਉਪਰਾਲੇ ਵੀ ਕੀਤੇ ਗਏ ਸੀ। ਕਾਫੀ ਬੇਘਰੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਨਹੀਂ ਸੀ ਉਨ੍ਹਾਂ ਨੂੰ ਘਰ ਵੀ ਬਣਾਕੇ ਦਿਤੇ ਗਏ ਸੀ। ਪਰ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਗਲਤ ਕੇਸ ਦਰਜ ਕੀਤਾ ਹੈ ।
ਇਹ ਵੀ ਪੜ੍ਹੋ:- ਅੰਮ੍ਰਿਤਸਰ 'ਚ 10 ਸਾਲ ਦੇ ਬੱਚੇ 'ਤੇ ਹਥਿਆਰ ਪ੍ਰਦਰਸ਼ਨ ਕਰਨ 'ਤੇ FIR ਦਰਜ