ਮੋਗਾ: ਪੰਜਾਬ ਵਿੱਚ ਨਸ਼ਾ ਤਸਕਰੀ (Drug trafficking) ਦੇ ਮਾਮਲੇ ਵਧਦੇ ਜਾਂਦੇ ਹਨ। ਆਏ ਦਿਨ ਕਿੰਨੇ ਹੀ ਕਈ ਥਾਵਾਂ ਉਤੇ ਭਾਰੀ ਮਾਤਰਾ ਵਿੱਚ ਨਸ਼ਾ ਫੜਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅੱਜ ਮੋਗਾ ਪੁਲਿਸ (Moga Police) ਵੱਲੋਂ ਅਫ਼ੀਮ (opium) ਦੀ ਵੱਡੀ ਮਾਤਰਾ ਸਮੇਤ 4 ਲੱਖ ਰੁਪਏ ਬਰਾਮਦ ਕੀਤੇ ਗਏ। ਬਰਾਮਦ ਕੀਤੀ ਗਈ ਅਫ਼ੀਮ ਦੀ ਮਾਤਰਾ 24 ਕਿੱਲੋਂ ਹੈ।
ਜਿਕਰਯੋਗ ਹੈ ਕਿ ਮਾਣਯੋਗ ਮੁੱਖ ਮੰਤਰੀ, ਉਪ-ਮੁੱਖ ਮੰਤਰੀ ਅਤੇ ਡੀ.ਜੀ.ਪੀ ਪੰਜਾਬ ਜੀ ਵੱਲੋਂ ਨਸ਼ਿਆਂ ਖਿਲਾਫ਼ ਜੀਰ ਟਾਲਰੈਂਸ ਮੁਹਿੰਮ ਚਲਾਈ ਗਈ ਹੈ। ਇਸਦੇ ਅਧੀਨ ਮੋਗਾ ਪੁਲਿਸ ਵੱਲੋਂ 24 ਕਿਲੋ ਅਫੀਮ ਅਤੇ 4 ਲੱਖ ਰੁਪਏ ਡਰੰਗ ਮਨੀ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਗਈ ਹੈ।
ਇੰਸਪੈਕਟਰ ਕਿੱਕਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੀ.ਆਈ.ਏ ਸਟਾਫ (CIA staff) ਮੋਗਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ ਰਿੰਪੀ ਪੁੱਤਰ ਬਿੱਕਰ ਸਿੰਘ ਵਾਸੀ ਚੁਗਾਵਾ, ਅਫ਼ੀਮ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਅਫ਼ੀਮ ਆਪਣੇ ਗਾਹਕਾਂ ਨੂੰ ਦੇਣ ਲਈ ਲਿੰਕ ਰੋਡ ਮਹਿਮੇਵਾਲਾ ਤੋਂ ਹੁੰਦਾ ਹੋਇਆ ਫੋਕਲ ਪੁਆਇਟ ਵਿੱਚ ਦੀ ਮੋਗਾ ਲੁਧਿਆਣਾ ਜੀ.ਟੀ ਰੋਡ ਨੂੰ ਆ ਰਿਹਾ ਹੈ।
ਜਿਸ ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਕਿੱਕਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਜਸਤਿੰਦਰ ਸਿੰਘ (ਡੀ.ਐਸ.ਪੀ ਮੋਗਾ) ਦੀ ਮੌਜੂਦਗੀ ਵਿਚ ਗੁਰਪ੍ਰੀਤ ਸਿੰਘ ਉਰਫ ਰਿੰਪੀ ਦੀ ਕਾਰ ਸਵਿਫਟ ਦੀ ਤਲਾਸ਼ੀ ਕਰਨ 'ਤੇ ਕਾਰ ਵਿੱਚੋਂ ਵੱਡੀ ਮਾਤਰਾ ਵਿਚ ਅਫ਼ੀਮ (24 ਕਿੱਲੋ) ਅਤੇ 4 ਲੱਖ ਰੁਪਏ ਡਰੰਗ ਮਨੀ ਬਰਾਮਦ ਕੀਤੀ ਗਈ ਹੈ।
ਇਸ ਵਿਸ਼ੇ ਸਬੰਧੀ ਮੁਕੱਦਮਾ ਨੰਬਰ 83 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਮੋਗਾ ਵਿਖੇ ਰਜਿਸਟਰ ਕਰ ਲਿਆ ਗਿਆ ਹੈ। ਇਹ ਅਫ਼ੀਮ ਦੋਸ਼ੀ ਦੁਆਰਾ ਕਿਥੋਂ ਲਿਆਦੀ ਗਈ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 31 ਕਿੱਲੋ ਹੈਰੋਇਨ ਮਾਮਲੇ 'ਚ ਐੱਸਟੀਐੱਫ ਨੂੰ ਮਿਲੀ ਵੱਡੀ ਕਾਮਯਾਬੀ