ਮੋਗਾ: ਜਿੱਥੇ ਸਾਡੇ ਸਮਾਜ ਅੰਦਰ ਧੀਆਂ ਨੂੰ ਕੁੱਖ ਵਿੱਚ ਮਰਵਾਇਆ ਜਾਦਾ ਹੈ ਅਤੇ ਧੀਆਂ ਨੂੰ ਕੁਲਹਿਣੀ ਕਿਹਾ ਜਾਦਾ ਹੈ, ਉਥੇ ਕੁਝ ਪਰਿਵਾਰ ਅਜਿਹੇ ਵੀ ਹਨ ਜੋ ਆਪਣੇ ਘਰ ਧੀ ਜਨਮ ਲੈਣ 'ਤੇ ਵਿਆਹ ਜਿੰਨੀ ਖੁਸ਼ੀ ਮਨਾਉਂਦੇ ਹਨ। ਇਸੇ ਤਰ੍ਹਾਂ ਮਿਸਾਲ ਦੇਖਣ ਨੂੰ ਮਿਲੀ ਹੈ ਮੋਗਾ ਜਿਲ੍ਹਾ ਦੇ ਕਸਬਾ ਬਾਘਾਪੁਰਾਣਾ ਦੀ, ਜਿੱਥੇ ਇੱਕ ਘਰ ਵਿੱਚ ਨੰਨੀ ਪਰੀ ਨੇ ਜਨਮ ਲਿਆ। ਇਸ ਪਰਿਵਾਰ ਨੇ ਇਸ ਨੰਨੀ ਬੱਚੀ ਦੇ ਜਨਮ ਲੈਣ ਤੇ ਇਸ ਤਰ੍ਹਾਂ ਖੁਸ਼ੀ ਮਨਾਈ ਕਿ ਹਰ ਕੋਈ ਦੇਖਣ ਵਾਲਾ ਹੈਰਾਨ ਰਹਿ ਗਿਆ।
'ਪਰਿਵਾਰਿਕ ਮੈਂਬਰਾਂ ਨੇ ਉਸ ਉੱਤੇ ਫੁੱਲਾਂ ਦੀ ਵਰਖਾਂ': ਦੱਸ ਦੇਈਏ ਕਿ ਇੱਸ ਨੰਨੀ ਬੱਚੀ ਨੇ ਹਸਪਤਾਲ ਵਿੱਚ ਜਨਮ ਲਿਆ ਸੀ। ਜਦੋਂ ਇਸ ਨੂੰ ਘਰ ਲਿਆਂਦਾ ਗਿਆ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਉੱਤੇ ਫੁੱਲਾਂ ਦੀ ਵਰਖਾਂ ਕੀਤੀ। ਇਨ੍ਹਾਂ ਹੀ ਨਹੀਂ ਉਸ ਦੇ ਆਉਣ ਦੀ ਖੁਸ਼ੀ ਵਿਚ ਜਸ਼ਨ ਮਨਾਏ ਗਏ ਆਤਿਸਬਾਜ਼ੀ ਕਰ ਕੇ ਬੱਚੀ ਦਾ ਸਵਾਗਤ ਕੀਤਾ ਗਿਆ।
ਇਸੇ ਦੌਰਾਨ ਬੱਚੀ ਦੇ ਪਿਤਾ ਕੁਲਦੀਪ ਸਿੰਘ ਨੇ ਕਿਹਾ ਕਿ ਮੇਰੇ ਭਰਾ ਦੇ ਤਿੰਨ ਕੁੜੀਆ ਹਨ ਤੇ ਹੁਣ ਮੈਨੂੰ ਵੀ ਧੀ ਦੀ ਦਾਤ ਮਿਲੀ ਹੈ। ਉਹਨਾਂ ਕਿਹਾ ਸਾਨੂੰ ਬਹੁਤ ਖੁਸ਼ੀ ਹੋਈ ਹੈ। ਜਿਸ ਦੇ ਸਵਾਗਤ ਲਈ ਅਸੀਂ ਬੱਚੀ ਉਪਰ ਫੁੱਲਾ ਦੀ ਵਰਖਾ ਕੀਤੀ ਅਤੇ ਮਿਠਾਈ ਵੰਡੀ ਹੈ। ਉਹਨਾਂ ਕਿਹਾ ਧੀਆਂ ਮਾਪਿਆ ਦੇ ਦੁੱਖ ਵੰਡਾਉਦੀਆਂ ਤੇ ਪੁੱਤ ਜਮੀਨਾਂ ਵੰਡਾਉਂਦੇ ਹਨ। ਉਹਨਾਂ ਕਿਹਾ ਕਿ ਜੇਕਰ ਦਾਜ ਪ੍ਰਥਾ ਖ਼ਤਮ ਹੋ ਜਾਵੇ ਤੇ ਧੀ ਮਾਪਿਆਂ ਦੀ ਪੱਗ ਨਾ ਰੋਲੇ ਤਾਂ ਸਾਰੇ ਮਾਪੇ ਧੀ ਜੰਮਣ ਤੇ ਖੁਸੀ ਮਨਾਉਣ। ਉਹਨਾਂ ਕਿਹਾ ਧੀਆ ਮਾਪਿਆ ਦੇ ਧਿਰ ਦਾ ਤਾਜ ਹੁੰਦੀਆਂ।
ਇਸੇ ਦੌਰਾਨ ਬੱਚੀ ਦੇ ਪਰਿਵਾਰ ਨੇ ਖੁਸ਼ੀ ਵਿੱਚ ਸ਼ਾਮਿਲ ਹੋਏ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਪਹਿਲਾ ਧੀ ਦਾ ਹੱਕ ਉਦੋਂ ਮਰਦਾ ਜਦੋਂ ਅਸੀ ਉਸ ਦੇ ਜਨਮ ਤੇ ਖੁਸੀ ਨਹੀਂ ਮਨਾਉਂਦੇ। ਉਹਨਾਂ ਕਿਹਾ ਧੀਆਂ ਸਾਡੇ ਸਿਰ ਦਾ ਤਾਜ ਹੁੰਦੀਆਂ ਹਨ ਤੇ ਮੈਂ ਬੇਟੇ ਨਾਲੋਂ ਜਿਆਦਾ ਬੇਟੀ ਨੂੰ ਅਹਿਮੀਅਤ ਦਿੰਦਾ ਹਾਂ। ਉਹਨਾਂ ਕਿਹਾ ਅੱਜ ਕੁੜੀਆਂ ਸਭ ਖੇਤਰ ਵਿੱਚ ਮੱਲਾਂ ਮਾਰਦੀਆਂ ਹਨ। ਇਸ ਤਰ੍ਹਾਂ ਇਕ ਮਹਿਲਾ ਨੇ ਕਿਹਾ ਧੀਆਂ ਮਾਪਿਆ ਦਾ ਸਹਾਰਾ ਬਣਦੀਆਂ ਹਨ। ਉਹਨਾਂ ਕਿਹਾ ਦਾਜ ਮੰਗਣ ਵਾਲੇ ਜੇ ਦਾਜ ਨਾ ਮੰਗਣ ਤਾਂ ਧੀਆ ਕੁੱਖ ਵਿੱਚ ਕਤਲ ਨਾ ਹੋਣ।
ਇਹ ਵੀ ਪੜ੍ਹੋ: ਸਕੂਲੀ ਬੱਚੇ ਪਹੁੰਚੇ ਪਿੰਡ ਮੂਸਾ, ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਗਲ ਲੱਗ ਕੇ ਹੋਏ ਭਾਵੁਕ