ਮੋਗਾ: ਤੇਜ਼ ਰਫਤਾਰੀ ਅਕਸਰ ਹੀ ਜਾਨ ਉੱਤੇ ਭਾਰੀ ਪੈਂਦੀ ਹੈ ਪਰ ਫਿਰ ਵੀ ਕੁੱਝ ਲੋਕ ਤੇਜ਼ੀ ਦੇ ਚੱਕਰ ਵਿੱਚ ਕਈ ਬੇਕਸੂਰਾਂ ਦੀ ਕੀਮਤੀ ਜਾਨ ਲੈਂਦੇ ਹਨ ਅਤੇ ਅਜਿਹਾ ਹੀ ਇੱਕ ਦਰਦਨਾਕ ਮੰਜ਼ਰ ਮੋਗਾ ਦੇ ਪਿੰਡ ਬੁੱਟਰ ਕਲਾਂ (Accident near village Buttar Kal of Moga) ਕੋਲ ਵੀ ਵੇਖਣ ਨੂੰ ਮਿਲਿਆ। ਦਰਅਸਲ ਮੁੱਖ ਮਾਰਗ ਉੱਤੇ ਪੱਥਰਾਂ ਦਾ ਭਰ ਕੇ ਆ ਰਿਹਾ ਤੇਜ਼ ਰਫਤਾਰ ਟਿੱਪਰ ਚੌਰਸਤੇ ਵਿੱਚ ਆਪਣਾ ਸੰਤੁਲਨ ਗੁਆ ਬੈਠੇ ਅਤੇ ਆਈ 20 ਕਾਰ ਉੱਤੇ ਪਲਟ ਗਿਆ।
ਘੰਟਿਆਂ ਬੱਧੀ ਮਸ਼ੱਕਤ ਕਰਨ ਮਗਰੋਂ ਕਾਰ ਨੂੰ ਕੱਢਿਆ ਟਿੱਪਰ ਥੱਲਿਓਂ: ਟਿੱਪਰ ਕਾਰ ਉੱਤੇ ਪਲਟ (The tipper overturned the car) ਜਾਣ ਕਾਰਣ ਕਾਰ ਬੁਰੀ ਤਰ੍ਹਾਂ ਉਸ ਦੇ ਹੇਠ ਦਬ ਗਈ ਅਤੇ ਕਾਰ ਵਿੱਚ ਮੌਜੂਦ ਨਵੇਂ ਵਿਆਹ ਜੋੜੇ ਸਮੇਤ ਕੁੱਲ 4 ਲੋਕਾਂ ਦੀ ਮੌਤ ਹੋ ਕਈ ਪਰ ਇਸ ਦੌਰਾਨ ਹੈਰਾਨੀਜਨਕ ਤਰੀਕੇ ਨਾਲ ਕਾਰ ਵਿੱਚ ਸਵਾਰ ਛੋਟੀ ਬੱਚੀ ਦੀ ਜਾਨ ਬਚ ਗਈ। ਮੌਕੇ ਉੱਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਤੇਜ਼ ਰਫਤਾਰ ਟਿੱਪਰ ਸੰਤੁਲਨ ਗੁਆ ਕੇ ਕਾਰ ਉੱਤੇ ਡਿੱਗ ਪਿਆ ਅਤੇ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਰਾਜਸਥਾਨ ਨਾਲ ਸਬੰਧਿਤ ਹੈ। ਇਹ ਪਰਿਵਾਰ ਪੰਜਾਬ ਵਿੱਚ ਕਿਸੇ ਵਿਆਹ ਸਮਾਗਮ ਅੰਦਰ ਸ਼ਮੂਲੀਅਤ ਕਰਨ ਆ ਰਿਹਾ ਸੀ ਪਰ ਰਾਹ ਵਿੱਚ ਹੀ ਖੁਸ਼ੀਆਂ-ਗਮ ਵਿੱਚ ਤਬਦੀਲ ਹੋ ਗਈਆਂ ਅਤੇ 4 ਲੋਕਾਂ ਦੀ ਜਾਨ ਚਲੀ ਗਈ। ਪੁਲਿਸ ਮੁਤਾਬਿਕ ਕਈ ਘੰਟਿਆਂ ਦੀ ਮਸ਼ੱਕਤ ਅਤੇ ਸਥਾਨਕਵਾਸੀਆਂ ਦੇ ਸਾਥ ਨਾਲ ਕਾਰਨ ਨੂੰ ਟਿੱਪਰ ਹੇਠਾਂ ਤੋਂ ਕੱਢਿਆ ਗਿਆ ਪਰ ਇੰਨੇ ਸਮੇਂ ਦੌਰਾਨ ਕਾਰ ਸਵਾਰਾਂ ਦੀ ਜਾਨ ਜਾ ਚੁੱਕੀ ਸੀ।
- Shaheedi Jor Mela 2023: CM ਮਾਨ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ, 27 ਦਸੰਬਰ ਨੂੰ ਸਵੇਰੇ 10 ਵਜੇ ਵੱਜਣਗੇ ਸ਼ਹੀਦੀ ਬਿਗਲ
- ਬਹਿਬਲਕਲਾਂ-ਕੋਟਕਪੂਰਾ ਗੋਲੀਕਾਂਡ ਮਾਮਲੇ ਦਾ ਅਦਾਲਤ ਵਿੱਚ ਟ੍ਰਾਇਲ ਹੋਵੇਗਾ ਸ਼ੁਰੂ, SIT ਨੇ ਅਦਾਲਤ ਵਿੱਚ ਦਾਖਲ ਕੀਤੀ ਸਟੇਟਸ ਰਿਪੋਰਟ
- Gang rape in Ludhiana: ਲੜਕੀ ਨਾਲ ਗੈਂਗ ਰੇਪ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਮੌਕੇ ਉੱਤੇ ਹੋਈ ਮੌਤ: ਮੋਗਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹਾਦਸੇ ਦਾ ਸ਼ਿਕਾਰ ਹੋਈਆਂ ਦੋ ਮਹਿਲਾਵਾਂ ਅਤੇ ਵਿਅਕਤੀ ਪਹੁੰਚੇ ਸਨ ਅਤੇ ਉਨ੍ਹਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਇਹ ਵੀ ਦੱਸਿਆ ਕਿ ਹਾਦਸੇ ਸਮੇਂ ਕਾਰ ਵਿੱਚ ਮੌਜੂਦ ਛੋਟੀ ਬੱਚੀ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਰਨ ਮਗਰੋਂ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਨ ਮਗਰੋਂ ਮੁਲਜ਼ਮ ਟਿੱਪਰ ਚਾਲਕ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। (Road accident in Moga)