ਮੋਗਾ: ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਪ੍ਰਾਈਵੇਟ ਐਂਬੂਲੈਂਸ ਚਾਲਕਾਂ ਦਾ ਮਰੀਜ਼ਾਂ ਨੂੰ ਛੱਡਣ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਵਿਵਾਦ ਸਾਹਮਣੇ ਆਉਂਦਾ ਹੈ, ਜਿਸ ਕਰਕੇ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਮਾਮਲਾ ਮੋਗਾ ਦੇ ਸਿਵਲ ਹਸਪਤਾਲ ਵਿੱਚ ਮ੍ਰਿਤਕ ਦੇਹ 2 private ambulance drivers stirred in Moga ਨੂੰ ਲੈ ਕੇ ਜਾ ਰਹੀ ਪ੍ਰਾਈਵੇਟ ਐਂਬੂਲੈਂਸ ਨੂੰ ਦੂਜੇ ਪ੍ਰਾਈਵੇਟ ਐਂਬੂਲੈਂਸ ਚਾਲਕ ਵੱਲੋਂ ਉਸ ਨੂੰ ਰੋਕ ਕੇ ਥੱਪੜ ਮਾਰਨ ਦਾ ਆਰੋਪ ਲਗਾਇਆ ਗਿਆ। drivers stirred up for leaving dead bodies in Moga
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪ੍ਰਾਈਵੇਟ ਐਂਬੂਲੈਂਸ ਚਾਲਕ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਹ ਪੀਰ ਬਾਬਾ ਨਾ ਨਾਪੂ ਦੀ ਐਂਬੂਲੈਂਸ ਚਲਾਉਂਦਾ ਹੈ ਅਤੇ ਉਸ ਨੂੰ ਫੋਨ ਆਇਆ ਕਿ ਇਕ ਡੈੱਡ ਬਾਡੀ ਜੋ ਕਿ ਨਾਲ ਦੇ ਪਿੰਡ ਲੈ ਕੇ ਜਾਣੀ ਹੈ। ਜਿਸ ਤੋਂ ਬਾਅਦ ਲਵਪ੍ਰੀਤ ਸਿੰਘ ਡੈੱਡ ਬਾਡੀ ਲੈਣ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਸੁਖਵਿੰਦਰ ਸਿੰਘ ਉਰਫ ਰਾਜੂ ਐਂਬੂਲੈਂਸ ਚਾਲਕ ਜਿਸ ਦੇ ਨਾਲ ਉਸ ਦੀ ਡੈੱਡ ਬੌਡੀ ਛੱਡਣ ਨੂੰ ਲੈ ਕੇ ਬਹਿਸ ਹੋ ਗਈ।
ਇਸ ਦੌਰਾਨ ਲਵਪ੍ਰੀਤ ਸਿੰਘ ਨੇ ਰਾਜੂ ਉਪਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਇਸ ਡੈੱਡ ਬੌਡੀ ਵਾਸਤੇ ਮੈਨੂੰ ਫੋਨ ਆਇਆ ਸੀ, ਪਰ ਰਾਜੂ ਇਸ ਗੱਲ ਦਾ ਵਿਰੋਧ ਕਰ ਰਿਹਾ ਸੀ। ਇਹ ਡੈੱਡ ਬਾਡੀ ਲਈ ਮੈਨੂੰ ਫੋਨ ਆਇਆ ਹੈ ਅਤੇ ਜਿਸ ਤੋਂ ਬਾਅਦ ਡੈੱਡ ਬੌਡੀ ਮੈਂ ਆਪਣੀ ਐਂਬੂਲੈਂਸ ਵਿੱਚ ਪਾ ਕੇ ਉਸ ਨੂੰ ਪਿੰਡ ਵਿੱਚ ਛੱਡਣ ਜਾ ਰਿਹਾ ਸੀ, ਤਾਂ ਮੇਰੇ ਪਿੱਛੇ ਰਾਜੂ ਪ੍ਰਾਈਵੇਟ ਐਂਬੂਲੈਂਸ ਚਾਲਕ ਆਪਣਾ ਮੋਟਰਸਾਈਕਲ ਮੇਰੇ ਪਿੱਛੇ ਲਗਾ ਕੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਗਾਲੀ ਗਲੋਚ ਕੀਤੀ।
ਜਿਸ ਤੋਂ ਬਾਅਦ ਮੈਂ ਆਪਣੀ ਐਂਬੂਲੈਂਸ ਨੂੰ ਲੁਹਾਰਾ ਚੌਕ ਤੋਂ ਵਾਪਸ ਮੋਗਾ ਬੱਸ ਸਟੈਂਡ ਕੋਲ ਲੈ ਆਇਆ ਅਤੇ ਰਾਜੂ ਨੇ ਮੇਰੇ ਨਾਲ ਗਾਲੀ ਗਲੋਚ ਕੀਤਾ ਅਤੇ ਥੱਪੜ ਮਾਰੇ, ਇਹ ਵੀ ਕਿਹਾ ਕਿ ਇਸ ਡੈੱਡ ਬੌਡੀ ਨੂੰ ਮੈਂ ਛੱਡਣ ਜਾਣਾ ਸੀ, ਪਰ ਮੈਂ ਮਰੀਜ਼ਾਂ ਨੂੰ ਖ਼ਰਾਬ ਨਹੀਂ ਕਰਨਾ ਚਾਹੁੰਦਾ ਸੀ ਅਤੇ ਮੌਕੇ ਉਪਰ ਹੀ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਨੂੰ ਬੁਲਾਇਆ ਅਤੇ ਉਸ ਵਿੱਚ ਡੈੱਡ ਬੌਡੀ ਪਾ ਕੇ ਉਸ ਨੂੰ ਉਸ ਦੇ ਘਰ ਭੇਜ ਦਿੱਤਾ ਅਤੇ ਉਸ ਤੋਂ ਬਾਅਦ ਥਾਣਾ ਸਿਟੀ 1 ਵਿੱਚ ਇਤਲਾਹ ਦਿੱਤੀ।
ਉੱਥੇ ਹੀ ਦੂਜੀ ਧਿਰ ਦੇ ਪ੍ਰਾਈਵੇਟ ਐਂਬੂਲੈਂਸ ਚਾਲਕ ਸੁਖਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਜੋ ਵੀ ਆਰੋਪ ਲਵਪ੍ਰੀਤ ਸਿੰਘ ਵੱਲੋਂ ਮੇਰੇ ਉੱਪਰ ਲਗਾਏ ਜਾ ਰਹੇ ਹਨ, ਉਹ ਬਿਲਕੁਲ ਗ਼ਲਤ ਅਤੇ ਬੇਬੁਨਿਆਦ ਹਨ। ਕਿਉਂਕਿ ਮੇਰਾ ਪਿੰਡ ਉਸ ਰਸਤੇ ਵਿੱਚ ਹੈ ਅਤੇ ਮੈਂ ਪਿੰਡ ਜਾ ਰਿਹਾ ਸੀ, ਜਦੋਂ ਮੈਂ ਇਸ ਨੂੰ ਰੋਕ ਕੇ ਇਸ ਨੂੰ ਸਾਰੀ ਗੱਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਵੀ ਮੇਰੇ ਨਾਲ ਗਾਲੀ ਗਲੋਚ ਕੀਤੀ ਹੈ ਅਤੇ ਜਿਸ ਤੋਂ ਬਾਅਦ ਸਾਡੀ ਬਹਿਸ ਹੋ ਗਈ ਹੈ।
ਜਦੋਂ ਇਸ ਮਾਮਲੇ ਵਿੱਚ ਮੋਗਾ ਸਿਵਲ ਹਸਪਤਾਲ ਦੇ ਡਾ ਸੁਖਪ੍ਰੀਤ ਸਿੰਘ ਬਰਾੜ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਵਿੱਚ ਹੁਣੇ ਹੀ ਆਇਆ ਹੈ ਅਤੇ ਸਰਕਾਰੀ ਹਸਪਤਾਲ ਦੀਆਂ ਸਾਰੀਆਂ ਗੱਡੀਆਂ ਬਿਲਕੁਲ ਸਹੀ ਅਤੇ ਠੀਕ ਚੱਲ ਰਹੀਆਂ ਹਨ। ਦੂਸਰੇ ਪਾਸੇ ਪ੍ਰਾਈਵੇਟ ਐਂਬੂਲੈਂਸ ਚਾਲਕਾਂ ਨੂੰ ਸਾਡੇ ਵਲੋਂ ਰੋਜ਼ ਕਿਹਾ ਜਾਂਦਾ ਹੈ ਕਿ ਆਪਣੀਆਂ ਐਂਬੂਲੈਂਸ ਸਰਕਾਰੀ ਹਸਪਤਾਲ ਤੋਂ ਬਾਹਰ ਖੜੀਆਂ ਕਰੋ। ਪਰ ਕੁਝ ਕੁ ਐਂਬੂਲੈਂਸ ਚਾਲਕ ਆਪਣੀਆਂ ਐਂਬੂਲੈਂਸਾਂ ਹਸਪਤਾਲ ਦੇ ਅੰਦਰ ਹੀ ਖੜ੍ਹੀਆਂ ਕਰ ਦਿੰਦੇ ਹਨ। ਜਿਸ ਕਰਕੇ ਕਿਤੇ ਨਾ ਕਿਤੇ ਕੋਈ ਪ੍ਰੇਸ਼ਾਨੀ ਆ ਜਾਂਦੀ ਹੈ ਅਤੇ ਹੁਣ ਜਲਦ ਹੀ ਸਾਰੀਆਂ ਪ੍ਰਾਈਵੇਟ ਐਂਬੂਲੈਂਸਾਂ ਨੂੰ ਸਰਕਾਰੀ ਹਸਪਤਾਲ ਤੋਂ ਬਾਹਰ ਕੱਢਿਆ ਜਾਵੇਗਾ ਅਤੇ ਨਾ ਹੀ ਦੁਬਾਰਾ ਇਨ੍ਹਾਂ ਨੂੰ ਅੰਦਰ ਐਂਟਰੀ ਹੋਣ ਦਿੱਤੀ ਜਾਵੇਗੀ।
ਇਹ ਵੀ ਪੜੋ:- ਸੁਧੀਰ ਸੂਰੀ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਸਮਾਜ ਸੇਵਕ ਮਨਦੀਪ ਸਿੰਘ ਮੰਨਾ