ETV Bharat / state

ਮਾਨਸਾ ਜ਼ਿਲ੍ਹੇ 'ਚ ਸਰ੍ਹੋਂ ਦੀ ਇਸ ਵਾਰ ਹੋਈ ਬੰਪਰ ਫਸਲ - ਸਰ੍ਹੋਂ ਦੀ ਫਸਲ ਦੀ ਜ਼ਿਆਦਾ ਬਿਜਾਈ

ਕੱਚੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਇਸ ਵਾਰ ਸਰ੍ਹੋਂ ਦੀ ਫਸਲ ਦੀ ਜ਼ਿਆਦਾ ਬਿਜਾਈ ਕੀਤੀ ਗਈ ਸੀ।

ਮਾਨਸਾ ਜ਼ਿਲ੍ਹੇ 'ਚ ਸਰ੍ਹੋਂ ਦੀ ਇਸ ਵਾਰ ਹੋਈ ਬੰਪਰ ਫਸਲ

author img

By

Published : Apr 5, 2022, 4:41 PM IST

ਮਾਨਸਾ: ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰ ਸਰ੍ਹੋਂ ਦੀ ਬੰਪਰ ਫਸਲ ਹੋਈ ਹੈ, ਇਸ ਦਾ ਮੇਨ ਕਾਰਨ ਮੰਨਿਆ ਜਾ ਰਿਹਾ ਹੈ ਕਿ ਕੱਚੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਇਸ ਵਾਰ ਸਰ੍ਹੋਂ ਦੀ ਫਸਲ ਦੀ ਜ਼ਿਆਦਾ ਬਿਜਾਈ ਕੀਤੀ ਗਈ ਸੀ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਇਸ ਵਾਰ ਸਰ੍ਹੋਂ ਦੀ ਬੰਪਰ ਫਸਲ ਹੋਈ ਹੈ।

ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਪਿਛਲੇ ਸਾਲ ਅੱਜ ਦੀ ਮਿਤੀ ਤੱਕ ਸੌ ਕੁਇੰਟਲ ਸਰ੍ਹੋਂ ਦੀ ਆਮਦ ਹੋਈ ਸੀ ਇਸ ਵਾਰ ਸਰ੍ਹੋਂ ਦੀ ਫ਼ਸਲ ਦਾ ਭਾਅ ਚੰਗਾ ਹੋਣ ਕਰ ਕੇ ਕਿਸਾਨਾਂ ਵੱਲੋਂ ਸਰ੍ਹੋਂ ਦੀ ਫ਼ਸਲ ਜ਼ਿਆਦਾ ਬੀਜੀ ਗਈ ਹੈ ਅਤੇ ਇਸ ਦਾ ਰਕਬਾ ਵੀ ਜ਼ਿਆਦਾ ਵਧਿਆ ਹੈ ਹੁਣ ਤਕ ਮਾਨਸਾ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਵਿੱਚ 12 ਸੌ ਕੁਇੰਟਲ ਸਰ੍ਹੋਂ ਦੀ ਆਮਦ ਹੋ ਚੁੱਕੀ ਹੈ।

ਮਾਨਸਾ ਜ਼ਿਲ੍ਹੇ 'ਚ ਸਰ੍ਹੋਂ ਦੀ ਇਸ ਵਾਰ ਹੋਈ ਬੰਪਰ ਫਸਲ

ਇਸ ਤੋਂ ਇਲਾਵਾ ਪਿਛਲੇ ਸਾਲ ਸਰ੍ਹੋਂ ਦੀ ਫਸਲ ਦਾ 5200 ਰੁਪਏ ਪ੍ਰਤੀ ਕੁਇੰਟਲ ਰੇਟ ਮਿਲ ਰਿਹਾ ਸੀ, ਪਰ ਹੁਣ 6200 ਰੁਪਏ ਤੋਂ ਲੈ ਕੇ 6800 ਰੁਪਏ ਪ੍ਰਤੀ ਕੁਇੰਟਲ ਤਕ ਸਰ੍ਹੋਂ ਦੀ ਫਸਲ ਵਿੱਕ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੋਰ ਵੀ ਸਰ੍ਹੋਂ ਦੀ ਫਸਲ ਆਉਣ ਦੀ ਉਮੀਦ ਹੈ, ਸਰ੍ਹੋਂ ਦੀ ਫਸਲ ਦੀ ਬਿਜਾਈ ਦਾ ਜ਼ਿਆਦਾ ਕਾਰਨ ਹੈ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੈ।

ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਰ੍ਹੋਂ ਦਾ ਤੇਲ ਦੀਆਂ ਕੀਮਤਾਂ ਦੇ ਵਿੱਚ 2 ਗੁਣਾ ਵਾਧਾ ਹੋ ਚੁੱਕਿਆ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਸਰ੍ਹੋਂ ਦੀ ਫਸਲ ਦੀ ਜ਼ਿਆਦਾ ਬਿਜਾਈ ਕੀਤੀ ਗਈ ਹੈ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਰ੍ਹੋਂ ਦੀ ਬੰਪਰ ਫਸਲ ਹੋਈ ਹੈ।

ਇਹ ਵੀ ਪੜੋ:- ਬੀ. ਟੈਕ ਦੀ ਪੜਾਈ ਤੋਂ ਬਾਅਦ ਖੇਤੀ ਦਾ ਧੰਦਾ ਕਰ ਨੌਜਵਾਨ ਕਮਾ ਰਿਹੈ ਲੱਖਾਂ, ਜਾਣੋ ਕਿਵੇਂ...

ETV Bharat Logo

Copyright © 2025 Ushodaya Enterprises Pvt. Ltd., All Rights Reserved.