ਮਾਨਸਾ: ਠੂਠਾ ਰੋੜ 'ਤੇ ਸਥਿਤ ਰੀਪਰ ਫੈਕਟਰੀ (ਨਿਰਮਲ ਐਗਰੀਕਲਚਰ ਵਰਕਸ) 'ਚ ਬੀਤੀ ਰਾਤ ਚੋਰਾਂ ਵੱਲੋਂ ਫੈਕਟਰੀ ਦੇ ਦਫ਼ਤਰੀ ਰਿਕਾਰਡ ਕਮਰੇ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ 'ਚ ਚੋਰਾਂ ਨੇ ਫੈਕਟਰੀ ਦਾ ਕੀਮਤੀ ਸਮਾਨ ਚੁਰਾ ਕੇ ਫੈਕਟਰੀ ਦੇ ਦਫ਼ਤਰੀ ਰਿਕਾਰਡ ਕਮਰੇ 'ਚ ਅੱਗ ਲਗਾ ਦਿੱਤੀ, ਜਿਸ ਨਾਲ ਫੈਕਟਰੀ ਦਾ ਸਾਰਾ ਕਾਗਜ਼ੀ ਰਿਕਾਰਡ ਸੜ ਕੇ ਸਵਾ ਹੋ ਗਿਆ ਹੈ।
ਫੈਕਟਰੀ ਦੇ ਮਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਫੈਕਟਰੀ 'ਚ ਆਏ ਤਾਂ ਉਥੇ ਦਾ ਸਾਰਾ ਸਮਾਨ ਖਿੱਲਰੀਆ ਹੋਇਆ ਸੀ ਤੇ ਬਿਜਲੀ ਦੀ ਫਿਟਿੰਗ ਸੜੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਫੈਕਟਰੀ ਦੀ ਹਾਲਾਤ ਦੇਖਣ ਤੋਂ ਬਾਅਦ ਜਦੋਂ ਉਹ ਫੈਕਟਰੀ ਦੇ ਦਫ਼ਤਰ 'ਚ ਗਏ ਤਾਂ ਦਫ਼ਤਰ ਦਾ ਹਾਲਾਤ ਬਹੁਤ ਖ਼ਰਾਬ ਸੀ,ਕਮਰੇ ਦਾ ਸਾਰਾ ਸਮਾਨ ਸੜਿਆ ਹੋਇਆ ਸੀ। ਜਿਵੇਂ ਕਿਸੇ ਨੇ ਉਥੇ ਅੱਗ ਲਗਾਈ ਹੋਵੇ।
ਇਹ ਵੀ ਪੜ੍ਹੋ: HCS ਦੀ ਪ੍ਰੀਖਿਆ 'ਚ ਲੁਧਿਆਣਾ ਦੀ ਸ਼ਿਵਾਨੀ ਨੇ ਹਾਸਲ ਕੀਤਾ ਦੂਜਾ ਸਥਾਨ
ਉਨ੍ਹਾਂ ਨੇ ਕਿਹਾ ਕਿ 15-20 ਪਹਿਲਾਂ ਵੀ ਫੈਕਟਰੀ 'ਚ ਚੋਰੀ ਦੀ ਘਟਨਾ ਵਾਪਰੀ ਸੀ, ਪਰ ਦਫ਼ਤਰ ਦੇ ਰਿਕਾਰਡ ਨੂੰ ਅੱਗ ਇਹ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦਫ਼ਤਰੀ ਰਿਕਾਰਡ 'ਚ ਐਫੀਡੇਵਿਟ, ਪਾਰਟੀਆਂ ਦੇ ਚੈੱਕ ਆਦਿ ਦਾ ਸਮਾਨ ਸੀ, ਜੋ ਕਿ ਸੜ ਕੇ ਸਵਾ ਹੋ ਗਿਆ ਹੈ।
ਜਾਂਚ ਅਧਿਕਾਰੀ ਨੇ ਕਿਹਾ ਕਿ ਨਿਰਮਲ ਐਗਰੀਕਲਚਰ ਵਰਕਸ ਵਿੱਚ ਬੀਤੀ ਰਾਤ ਜਿਹੜੀ ਘਟਨਾ ਵਾਪਰੀ ਹੈ ਉਸ ਦਾ ਮੌਕਾ ਦੇਖ ਲਿਆ ਹੈ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।