ਮਾਨਸਾ: ਸਿੱਧੂ ਮੂਸੇ ਵਾਲਾ ਕਤਲ ਮਾਮਲੇ ਦੇ ਵਿੱਚ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਮੂਸਾ ਦੀ ਮਾਤਾ ਅਮਰਜੀਤ ਕੌਰ ਸਾਹਮਣੇ ਆਈ ਹੈ, ਉਸਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਕੋਈ ਵੀ ਕਸੂਰ ਨਹੀਂ ਅਤੇ ਉਹ ਵਿਦੇਸ਼ ਘੁੰਮਣ ਦੇ ਲਈ ਜਾ ਰਿਹਾ ਸੀ ਅਤੇ 17 ਤਰੀਕ ਨੂੰ ਵਾਪਿਸ ਆਉਣਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਤਲ ਮਾਮਲੇ ਸਬੰਧੀ ਉਹਨਾਂ ਤੋਂ ਸੀਆਈਏ ਸਟਾਫ ਦੇ ਵਿਚ ਪੁੱਛਗਿਛ ਹੋ ਚੁੱਕੀ ਹੈ, ਉਸ ਦਾ ਕੋਈ ਵੀ ਦੋਸ਼ ਨਹੀਂ ਹੈ।The latest news of Jagtar Musa of Mansa.
ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਅਤੇ ਮੇਰੀ ਖਾਤੇ ਵੀ ਚੈੱਕ ਕਰਵਾਏ ਜਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਸਿੱਧੂ ਪਰਿਵਾਰ ਦੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਝਗੜਾ ਹੈ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇ ਵਾਲਾ ਕਤਲ ਕੇਸ 'ਚ ਲੋੜੀਂਦੇ ਜਗਤਾਰ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਕੀਤਾ ਕਾਬੂ