ETV Bharat / state

ਦੋ ਕੁੜੀਆਂ ਦਾ ਕਾਤਲ 24 ਘੰਟਿਆਂ 'ਚ ਪੁਲਿਸ ਅੜਿੱਕੇ

ਬੀਤੇ ਦਿਨੀਂ ਪਿੰਡ ਮਾਣੂਕੇ ਵਿਖੇ ਦੋ ਨੌਜਵਾਨ ਲੜਕੀਆਂ ਨੂੰ ਗੋਲੀ ਮਾਰ ਕੇ ਮਾਰ ਦੇਣ ਦੀ ਖੌਫਨਾਕ ਘਟਨਾ ਨੂੰ ਜ਼ਿਲ੍ਹਾ ਮੋਗਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾ ਲਿਆ ਹੈ। ਇਸ ਘਟਨਾ ਦੇ ਮੁੱਖ ਮੁਲਜ਼ਮ ਨੂੰ ਘਟਨਾ ਮੌਕੇ ਵਰਤੇ ਹਥਿਆਰ ਅਤੇ ਵਾਹਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Mar 19, 2021, 7:17 PM IST

ਮੋਗਾ: ਬੀਤੇ ਦਿਨੀਂ ਪਿੰਡ ਮਾਣੂਕੇ ਵਿਖੇ ਦੋ ਨੌਜਵਾਨ ਕੁੜੀਆਂ ਨੂੰ ਗੋਲੀ ਮਾਰ ਕੇ ਮਾਰ ਦੇਣ ਦੀ ਖੌਫਨਾਕ ਘਟਨਾ ਨੂੰ ਜ਼ਿਲ੍ਹਾ ਮੋਗਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾ ਲਿਆ ਹੈ। ਇਸ ਘਟਨਾ ਦੇ ਮੁੱਖ ਮੁਲਜ਼ਮ ਨੂੰ ਘਟਨਾ ਮੌਕੇ ਵਰਤੇ ਹਥਿਆਰ ਅਤੇ ਵਾਹਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।

ਵੇਖੋ ਵੀਡੀਓ

ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਦੋ ਕੁੜੀਆਂ ਨੂੰ ਲਗਭਗ 35 ਸਾਲ ਦੀ ਉਮਰ ਦੇ ਇੱਕ ਨੌਜਵਾਨ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੋਗਾ ਪੁਲਿਸ ਘਿਨਾਉਣੇ ਹਰਕਤ ਦੀ ਸੂਚਨਾ ਮਿਲਣ 'ਤੇ ਤੁਰੰਤ ਹਰਕਤ ਵਿੱਚ ਆ ਗਈ। ਉਨ੍ਹਾਂ ਦੱਸਿਆ ਕਿ ਪਿੰਡ ਸ਼ੇਖਾ ਪੁਲਿਸ ਥਾਣਾ ਸਮਾਲਸਰ, ਮੋਗਾ ਦੀਆਂ ਰਹਿਣ ਵਾਲੀਆਂ ਪੀੜਤ ਕੁੜੀਆਂ ਅਮਨਦੀਪ ਕੌਰ ਦੀ ਉਮਰ 23 ਸਾਲ ਅਤੇ ਕਮਲਪ੍ਰੀਤ ਕੌਰ ਦੀ 24 ਸਾਲ ਸੀ ਅਤੇ ਦੋਵੇਂ ਭੈਣਾਂ ਸਨ।

ਕੁੜੀ ਅਮਨਦੀਪ ਕੌਰ ਦਸਮੇਸ਼ ਕਾਲਜ ਡਗਰੂ ਵਿਖੇ ਇਮਤਿਹਾਨ ਦੇਣ ਗਈ ਸੀ ਅਤੇ ਉਸ ਦੀ ਭੈਣ ਕਮਲਪ੍ਰੀਤ ਕੌਰ ਉਸ ਨਾਲ ਕਾਲਜ ਗਈ ਹੋਈ ਸੀ, ਜਦੋਂ ਪ੍ਰੀਖਿਆ ਪੂਰੀ ਹੋਣ ਤੋਂ ਬਾਅਦ ਦੋਵੇਂ ਕੁੜੀਆਂ ਆਪਣੇ ਪਿੰਡ ਜਾ ਰਹੀਆਂ ਸਨ ਤਾਂ ਮੁਲਜ਼ਮ ਗੁਰਵੀਰ ਸਿੰਘ ਪੁੱਤਰ ਜਗਦੇਵ ਸਿੰਘ ਸਰਪੰਚ ਪਿੰਡ ਸ਼ੇਖਾ ਉਨ੍ਹਾਂ ਨੂੰ ਮਿਲਿਆ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਆਪਣੀ ਕਾਰ (ਰਜਿਸਟ੍ਰੇਸ਼ਨ ਨੰਬਰ ਪੀਬੀ -03-ਵਾਈ-3450) ਵਿੱਚ ਅਗਵਾ ਕਰ ਲਿਆ ਅਤੇ ਅਗਵਾ ਕਰਨ ਤੋਂ ਬਾਅਦ ਮੁਲਜ਼ਮ ਕਾਰ ਨੂੰ ਬਾਘਾਪੁਰਾਣਾ ਖੇਤਰ ਵੱਲ ਲੈ ਗਿਆ।

ਰਸਤੇ ਵਿੱਚ ਕਿਸੇ ਗੱਲ ਉੱਤੇ ਆਪਸੀ ਬਹਿਸ ਹੋਣ ਉਪਰੰਤ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਮਾਣੂੰਕੇ ਪਹੁੰਚਣ 'ਤੇ ਮੁਲਜ਼ਮ ਨੇ ਕੁੜੀਆਂ 'ਤੇ 5 ਗੋਲੀਆਂ ਚਲਾਈਆਂ, ਜੋ ਕਿ ਉਨ੍ਹਾਂ ਦੇ ਗਰਦਨ ਅਤੇ ਸਿਰਾਂ 'ਤੇ ਵੱਜੀਆਂ, ਜਿਸ ਕਾਰਨ ਇੱਕ ਪੀੜਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੀ ਹਸਪਤਾਲ ਲਿਜਾਂਦੇ ਸਮੇਂ ਪੂਰੀ ਹੋ ਗਈ।

ਇਸ ਘਟਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਮੋਗਾ ਪੁਲਿਸ ਨੇ ਸਾਰੀ ਰਾਤ ਪੂਰੀ ਕੋਸ਼ਿਸ਼ ਕੀਤੀ ਅਤੇ ਅਖੀਰ ਵਿੱਚ ਮੁਲਜ਼ਮ ਨੂੰ 24 ਘੰਟਿਆਂ ਵਿੱਚ ਆਲਟੋ ਕਾਰ ਅਤੇ 32 ਬੋਰ ਰਿਵਾਲਵਰ ਸਮੇਤ ਗ੍ਰਿਫਤਾਰ ਕਰ ਲਿਆ। ਦੱਸਣਯੋਗ ਹੈ ਕਿ ਮੁਲਜ਼ਮ ਦਾ ਪਿਤਾ ਪਿੰਡ ਸ਼ੇਖਾ ਦਾ ਸਰਪੰਚ ਹੈ।

ਇਸ ਮਾਮਲੇ ਸਬੰਧੀ ਐਫਆਈਆਰ ਨੰ. 40 ਮਿਤੀ 18-03-2013 ਯੂ / ਐਸ 302, 307 ਆਈਪੀਸੀ 25, 27-54 / 59 ਆਰਮਜ਼ ਐਕਟ ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਜ਼ਿਲ੍ਹਾ ਮੋਗਾ ਵਿਖੇ ਦਰਜ ਕੀਤੀ ਗਈ ਹੈ। ਮੁਲਜ਼ਮ ਤੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.