ETV Bharat / state

‘ਸਰਕਾਰ ਤੁਰੰਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਰਮਾ ਖ਼ਰਾਬੇ ਦਾ ਦੇਵੇ ਮੁਆਵਜ਼ਾ‘ - Chief Minister Parkash Singh Badal

ਸ਼੍ਰੋਮਣੀ ਅਕਾਲੀ ਦਲ (Shiromani Akali Dal) ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਗੜੱਦੀ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਮਾਲਵਾ ਖੇਤਰ ਦੇ ਵਿੱਚ ਖ਼ਰਾਬ ਹੋਏ ਨਰਮੇ ਦੇ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰੇ।

ਸਰਕਾਰ ਤੁਰੰਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਰਮਾ ਖ਼ਰਾਬੇ ਦਾ ਦੇਵੇ ਮੁਆਵਜ਼ਾ

author img

By

Published : Oct 25, 2021, 6:57 PM IST

ਮਾਨਸਾ: ਮਾਲਵਾ ਖੇਤਰ ਦੇ ਵਿੱਚ ਗੁਲਾਬੀ ਸੁੰਡੀ ਦੇ ਕਾਰਨ ਨਰਮੇ ਦੀ ਫਸਲ (Cotton crop) ਖਰਾਬ ਹੋ ਚੁੱਕੀ ਹੈ ਤੇ ਸਰਕਾਰ ਨੇ ਸਿਰਫ਼ ਗਿਰਦਾਵਰੀ ਕਰਵਾ ਕੇ ਹੀ ਬੁੱਤਾ ਸਾਰ ਦਿੱਤਾ, ਜਦੋਂ ਕਿ ਪੰਜਾਬ ਸਰਕਾਰ (Government of Punjab) ਨੂੰ ਤੁਰੰਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੇ ਲਈ ਹੱਥ ਅੱਗੇ ਵਧਾਉਣਾ ਚਾਹੀਦਾ ਸੀ। ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਗੜੱਦੀ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਮਾਲਵਾ ਖੇਤਰ ਦੇ ਵਿੱਚ ਖ਼ਰਾਬ ਹੋਏ ਨਰਮੇ ਦੇ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰੇ।

ਇਹ ਵੀ ਪੜੋ: ਭਾਜਪਾ ਆਗੂ ਦਾ ਵੱਡਾ ਬਿਆਨ, ਕਿਹਾ-ਖੇਤੀ ਕਾਨੂੰਨਾਂ ਦਾ ਜਲਦ ਹੋਵੇਗਾ ਹੱਲ, ਕੈਪਟਨ ਅਮਰਿੰਦਰ ਸਿੰਘ...

ਜਸਪਾਲ ਗੜੱਦੀ ਨੇ ਕਿਹਾ ਕਿ ਦੇਰ ਰਾਤ ਬਾਰਸ਼ ਅਤੇ ਝੱਖੜ ਦੇ ਨਾਲ ਕਿਸਾਨਾਂ ਦੇ ਝੋਨੇ ਦੀ ਫ਼ਸਲ (Paddy crop) ਵੀ ਖ਼ਰਾਬ ਹੋ ਚੁੱਕੀ ਹੈ ਅਤੇ ਮੰਡੀਆਂ ਦੇ ਵਿੱਚ ਵੀ ਝੋਨੇ ਦੀ ਫਸਲ ਰੁਲ ਰਹੀ ਹੈ ਅਤੇ ਉਥੇ ਖੇਤਾਂ ਵਿਚ ਖੜ੍ਹੀ ਫਸਲ ਵੀ ਕੁਦਰਤੀ ਮਾਰ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ (Government of Punjab) ਨੂੰ ਕਿਹਾ ਕਿ ਮੰਡੀਆਂ ਵਿੱਚ ਪਏ ਕਿਸਾਨਾਂ ਦੇ ਝੋਨੇ ਦੀ ਤੁਰੰਤ ਖਰੀਦ ਕੀਤੀ ਜਾਵੇ ਅਤੇ ਮੋਚਰ 22 ਤੋਂ 23 ਕੀਤਾ ਜਾਵੇ।

ਸਰਕਾਰ ਤੁਰੰਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਰਮਾ ਖ਼ਰਾਬੇ ਦਾ ਦੇਵੇ ਮੁਆਵਜ਼ਾ

ਉਨ੍ਹਾਂ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਸਿਰਫ ਐਲਾਨ ਤਾਂ ਕਰ ਰਹੀ ਹੈ, ਪਰ ਜ਼ਮੀਨੀ ਪੱਧਰ ਤੇ ਉਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ। ਗੜੱਦੀ ਨੇ ਇਹ ਵੀ ਕਿਹਾ ਕਿ ਸਾਲ 2015-16 ਵਿੱਚ ਜਦੋਂ ਸਫੇਦ ਮੱਖੀ ਦੇ ਕਾਰਨ ਨਰਮੇ ਦੀ ਫਸਲ (Cotton crop) ਖਰਾਬ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Chief Minister Parkash Singh Badal) ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੀ ਨਰਮਾ ਚੁਗਾਈ ਦਾ ਮੁਆਵਜਾ ਦਿੱਤਾ ਗਿਆ ਸੀ, ਪਰ ਚੱਲੀ ਸਰਕਾਰ ਸਿਰਫ਼ ਖੇਤਾਂ ਵਿੱਚ ਜਾ ਕੇ ਡਰਾਮੇ ਕਰ ਰਹੀ ਹੈ ਜਦੋਂ ਕਿ ਚੰਨੀ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਣਦਾ ਯੋਗ ਮੁਆਵਜ਼ਾ ਦੇਵੇ।

ਇਹ ਵੀ ਪੜੋ: ਬੀਐਸਐਫ ਦੇ ਅਧਿਕਾਰ ਖੇਤਰ ਨੂੰ ਲੈ ਕੇ ਹੋਈ ਆਲ ਪਾਰਟੀ ਮੀਟਿੰਗ, ਕਈ ਸਿਆਸੀ ਆਗੂ ਹੋਏ ਸ਼ਾਮਲ

ETV Bharat Logo

Copyright © 2025 Ushodaya Enterprises Pvt. Ltd., All Rights Reserved.