ਮਾਨਸਾ: ਅੱਜ ਮਾਨਸਾ ਵਿੱਚ ਮੌਨਸੂਨ ਦਾ ਪਹਿਲਾਂ ਮੀਂਹ ਪਿਆ। ਮੀਂਹ ਦੇ ਪੈਣ ਨਾਲ ਜਿੱਥੇ ਲੋਕਾਂ ਨੂੰ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ਉੱਤੇ ਰੌਣਕ ਆ ਗਈ ਹੈ।
ਝੋਨਾ ਲਗਾਉਣ ਵੇਲੇ ਪੰਜਾਬ 'ਚ ਪੈਦਾ ਹੋਏ ਬਿਜਲੀ ਸੰਕਟ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਹੋ ਰਹੀ ਹੈ। ਸਹੀ ਤਰੀਕੇ ਨਾਲ ਬਿਜਲੀ ਦੇ ਨਾਂਹ ਆਉਣ ਨਾਲ ਕਈ ਕਿਸਾਨਾਂ ਦਾ ਪਹਿਲਾਂ ਝੋਨਾ ਖਰਾਬ ਹੋ ਗਿਆ ਤੇ ਫਿਰ ਉਨ੍ਹਾਂ ਨੂੰ ਮੁੜ ਤੋਂ ਝੋਨਾ ਲਗਾਉਣਾ ਪਿਆ।
ਕਿਸਾਨ ਕਿਹਾ ਕਿ ਬੇਸ਼ੱਕ ਸਰਕਾਰ ਨੇ ਉਨ੍ਹਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਡੀਜ਼ਲ ਦੇ ਰੇਟ ਵਧਾ ਦਿੱਤੇ ਸੀ ਅਤੇ ਪੂਰੀ ਬਿਜਲੀ ਵੀ ਦਿੱਤੀ ਨਹੀਂ ਦਿੱਤੀ ਜਿਸ ਕਾਰਨ ਕਿਸਾਨਾਂ ਨੂੰ ਮਜ਼ਬੂਰੀ ਵੱਸ ਡੀਜ਼ਲ ਫੂਕਣਾ ਪੈ ਰਿਹਾ ਸੀ। ਅਤੇ ਸਰਕਾਰਾਂ ਖ਼ਿਲਾਫ਼ ਧਰਨੇ ਲਾਉਣੇ ਪੈ ਰਹੇ ਸੀ ਪਰ ਕੁਦਰਤ ਨੇ ਕਿਸਾਨਾਂ ਦੀ ਬਾਂਹ ਫੜੀ ਹੈ।
ਉਨ੍ਹਾਂ ਕਿਹਾ ਕਿ ਇਸ ਮੀਂਹ ਦੇ ਆਉਣ ਨਾਲ ਜਿੱਥੇ ਝੋਨੇ ਦੀ ਫਸਲ ਦੇ ਲਈ ਪਾਣੀ ਪੂਰਾ ਹੋਵੇਗਾ ਉੱਥੇ ਹੀ ਹੋਰ ਸਬਜ਼ੀਆਂ ਅਤੇ ਨਰਮੇ ਦੀ ਫਸਲ ਦੇ ਲਈ ਪਾਣੀ ਦੀ ਲੋੜ ਪੂਰੀ ਹੋ ਜਾਵੇਗੀ।
ਇਹ ਵੀ ਪੜ੍ਹੋ:1983 ਵਰਲਡ ਕੱਪ ਦੀ ਜੇਤੂ ਟੀਮ ਦੇ ਮੈਂਬਰ ਯਸ਼ਪਾਲ ਸ਼ਰਮਾ ਦਾ ਦੇਹਾਂਤ
ਉਨ੍ਹਾਂ ਕਿਹਾ ਕਿ ਮੀਂਹ ਉੱਤੇ ਹੀ ਕਿਸਾਨ ਨਿਰਭਰ ਹਨ ਕਿਉਂਕਿ ਸਰਕਾਰਾਂ ਨੇ ਤਾਂ ਕਿਸਾਨ ਨੂੰ ਖਤਮ ਕਰਨ ਦੀ ਨੀਤੀ ਲਿਆਂਦੀ ਹੋਈ ਹੈ ਪਰ ਕੁਦਰਤ ਹੀ ਹੈ ਜੋ ਕਿਸਾਨਾਂ ਦੀ ਫਸਲ ਨੂੰ ਸਮੇਂ ਸਿਰ ਪਾਣੀ ਦੇ ਰਿਹਾ ਹੈ ਅਤੇ ਹੁਣ ਕੁਦਰਤ ਨੇ ਕਿਸਾਨਾਂ ਦੀ ਬਾਂਗ ਫੜੀ ਹੈ।