ਮਾਨਸਾ: ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਦੇ ਪ੍ਰਸ਼ੰਸਕ ਰੋਜ਼ਾਨਾ ਹੀ ਮੂਸਾ ਪਿੰਡ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਣ ਲਈ ਪਹੁੰਚਦੇ ਹਨ ਅਤੇ ਸਿੱਧੂ ਦੀ ਹਵੇਲੀ ਦੇਖ ਉੱਤੇ ਉਸ ਦੇ ਵਰਤੇ ਵਹੀਕਲ ਦੇਖ ਕੇ ਕਈ ਪ੍ਰਸ਼ੰਸਕ ਤਾਂ ਭੁੱਬਾ ਮਾਰ ਮਾਰ ਕੇ ਰੋਣ ਲੱਗਦੇ ਨੇ ਅਤੇ ਸਿੱਧੂ ਨੂੰ ਵਾਪਸ ਆਉਣ ਦੇ ਲਈ ਪੁਕਾਰਦੇ ਨੇ । ਸਿੱਧੂ ਮੂਸੇਵਾਲਾ ਦੀ ਹਵੇਲੀ ਉੱਤੇ ਅਜਿਹੀਆਂ ਹੀ ਦੋ ਸਕੀਆਂ ਭੈਣਾਂ ਆਸਟ੍ਰੀਆ ਅਤੇ ਕੈਨੇਡਾ ਦੇਸ਼ ਤੋਂ ਪਹੁੰਚੀਆ ਅਤੇ ਹਵੇਲੀ ਵਿੱਚ ਉੱਚੀ ਉੱਚੀ ਭੁੱਬਾ ਮਾਰ ਕੇ ਰੋਣ ਲੱਗੀਆ ਅਤੇ ਸਰਵਣ ਪੁੱਤਾਂ ਵਾਪਸ ਆਜਾ ਕਹਿ ਕੇ ਕੁਰਲਾਉਣ ਲੱਗੀਆਂ।
ਦਿਲ 'ਚ ਅੰਤਾਂ ਦਾ ਦਰਦ: ਇਸ ਮੌਕੇ ਕੁਲਵਿੰਦਰ ਕੌਰ ਆਸਟ੍ਰੀਆ ਅਤੇ ਸਵਨਾਜ ਕੌਰ ਕੈਨੇਡਾ ਨੇ ਕਿਹਾ ਕਿ ਜਦੋਂ ਉਹ ਆਸਟ੍ਰੀਆ ਤੋ ਇੰਡਿਆ ਲਈ ਆਪਣੇ ਇੱਕ ਦੋ ਜਰੂਰੀ ਕੰਮਾਂ ਲਈ ਰਵਾਨਾ ਹੋਈਆਂ ਤਾਂ ਸਭ ਤੋ ਪਹਿਲਾਂ ਮਨ ਵਿੱਚ ਧਾਰ ਲਿਆ ਕਿ ਮੂਸੇ ਪਿੰਡ ਜਾਣਾ ਹੈ ਇਸ ਲਈ ਉਹ ਮੂਸੇ ਪਿੰਡ ਸਿੱਧੂ ਦੀ ਹਵੇਲੀ ਆਏ। ਉਸ ਨੇ ਦੱਸਿਆ ਕਿ ਸਿੱਧੂ ਨਾਲ ਸਾਡਾ ਕੋਈ ਫੈਮਲੀ ਜਾ ਬਲੱਡ ਦਾ ਰਿਸ਼ਤਾ ਕੋਈ ਨਹੀ ਸੀ ਪਰ ਸਾਡਾ ਵਿਸ਼ਵਾਸ ਹੈ ਸਾਡੀ ਆਤਮਾ ਨੂੰ ਪਤਾ ਹੈ ਕਿ ਮੂਸੇਵਾਲਾ ਨੂੰ ਧੱਕੇ ਅਤੇ ਧੋਖੇ ਨਾਲ ਕਤ ਕੀਤਾ ਗਿਆ ਹੈ ਅਤੇ ਉਸ ਦਾ ਕੋਈ ਕਸੂਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਅੱਜ ਭਾਵੇਂ ਸਿੱਧੂ ਇਸ ਦੁਨੀਆਂ ਵਿੱਚ ਨਹੀਂ ਪਰ ਸਾਡੇ ਘਰ ਵਿੱਚ ਸਵੇਰੇ ਸ਼ਾਮ ਸਿੱਧੂ ਦੇ ਗਾਣੇ ਅਤੇ ਵੀਡੀਓ ਚਲਦੀ ਹੈ। ਉਨ੍ਹਾਂ ਕਿਹਾ ਕਿ ਦਿਨ ਦੀ ਸ਼ੁਰੂਆਤ ਸਿੱਧੂ ਦੇ ਗਾਣੇ ਤੋ ਅਤੇ ਸ਼ਾਮ ਵੀ ਸਿੱਧੂ ਦੇ ਗਾਣੇ ਉੱਤੇ ਖਤਮ ਹੁੰਦੀ ਹੈ। ਉਨ੍ਹਾਂ ਕਿਹਾ ਪਤਾ ਨਹੀਂ ਉਸ ਸੋਹਣੇ ਵੀਰ ਨਾਲ ਕੀ ਰਿਸ਼ਤਾ ਸੀ ਜਿਸ ਦੇ ਜਾਣ ਦਾ ਗ਼ਮ ਭੁਲਾਇਆ ਨਹੀਂ ਭੁੱਲਦਾ।
ਇਹ ਵੀ ਪੜ੍ਹੋ: Governor and Bhagwant Mann: ਰਾਜਪਾਲ ਅਤੇ ਮੁੱਖ ਮੰਤਰੀ ਆਹਮੋ ਸਾਹਮਣੇ, ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਲਈ ਚੁਟਕੀ
ਇਨਸਾਫ਼ ਦੀ ਮੰਗ: ਅਸਟ੍ਰੀਆ ਅਤੇ ਕੈਨੇਡਾ ਤੋਂ ਆਈਆਂ ਸਕੀਆਂ ਭੈਣਾਂ ਨੇ ਕਿਹਾ ਕਿ ਭਾਵੇਂ ਪੁਲਿਸ ਨੇ ਕੁੱਝ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਕੁੱਝ ਨੂੰ ਮੁਕਾਬਲੇ ਵਿੱਚ ਮਾਰਿਆ ਹੈ ਪਰ ਸਿੱਧੂ ਖ਼ਿਲਾਫ਼ ਸਾਜ਼ਿਸ਼ ਘੜਨ ਵਾਲੇ ਲੋਕ ਹੁਣ ਵੀ ਵਿਦੇਸ਼ਾਂ ਵਿੱਚ ਆਜ਼ਾਦ ਘੁੰਮ ਰਹੇ ਹਨ। ਦੋਵਾਂ ਭੈਣਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਿੱਧੂ ਦੇ ਕਤਲ ਦੇ ਮਾਸਰਮਾਈਂਡ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਮਾਪਿਆਂ ਨੂੰ ਇਨਸਾਫ਼ ਮਿਲ ਸਕੇ।