ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਕ ਵਾਰ ਫਿਰ ਆਨਲਾਈਨ ਧਮਕੀ ਮਿਲੀ ਹੈ। ਧਮਕੀ ਭਰੀ ਈਮੇਲ ਵਿਚ ਮੂਸੇਵਾਲਾ ਦੇ ਮਾਪਿਆਂ ਨੂੰ 25 ਅਪ੍ਰੈਲ ਤਕ ਖਤਮ ਕਰਨ ਦੀ ਗੱਲ ਕਹੀ ਗਈ ਹੈ। ਜਾਣਕਾਰੀ ਅਨੁਸਾਰ ਇਕ ਈਮੇਲ ਵਿਚ ਅਦਾਕਾਰ ਸਲਮਾਨ ਖਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਉਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ।
ਧਮਕੀ ਵਾਲੀ ਈਮੇਲ ਵਿਚ ਸਲਮਾਨ ਖਾਨ ਦਾ ਵੀ ਜ਼ਿਕਰ : ਪੁਲਿਸ ਨੇ ਇਸ ਉਤੇ ਫੌਰੀ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕੀਤੀ। ਜਾਂਚ ਵਿਚ ਪਤਾ ਲੱਗਾ ਕਿ ਇਹ ਈਮੇਲ ਰਾਜਸਥਾਨ ਦੇ ਜੋਧਪੁੁਰ ਤੋਂ ਆਈ ਹੈ। ਰਾਜਸਥਾਨ ਵਿਚ ਜਦੋਂ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਇਹ ਈਮੇਲ ਇਕ ਮਹਿਜ਼ 14 ਸਾਲ ਦੇ ਬੱਚੇ ਨੇ ਕੀਤੀ ਸੀ। ਈਮੇਲ ਵਿਚ ਉਕਤ ਬੱਚੇ ਨੇ ਮੂਸੇਵਾਲਾ ਦੇ ਮਾਪਿਆਂ ਨੂੰ 25 ਅਪ੍ਰੈਲ ਤਕ ਮਾਰਨ ਦੀ ਧਮਕੀ ਦਿੱਤੀ ਸੀ। ਹਾਲਾਂਕਿ ਪੁਲਿਸ ਵੱਲੋਂ ਉਕਤ ਬੱਚੇ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਕਿਸ ਦੇ ਕਹਿਣ ਉਤੇ ਇਹ ਈਮੇਲ ਭੇਜੀ ਹੈ।
ਇਹ ਵੀ ਪੜ੍ਹੋ : Justice for Sidhu Moose Wala: ਜਸਟਿਸ ਫੋਰ ਸਿੱਧੂ ਮੂਸੇਵਾਲਾ ਸਿਰਲੇਖ਼ ਹੇਠ ਨੌਜਵਾਨ ਨੇ ਲਿਖੀ ਕਿਤਾਬ, ਮੂਸੇਵਾਲਾ ਦੇ ਮਾਪਿਆਂ ਨੂੰ ਕੀਤਾ ਭੇਂਟ
ਪਹਿਲਾਂ ਵੀ ਈਮੇਲ ਰਾਹੀਂ ਧਮਕੀ ਦੇਣ ਵਾਲੇ ਨੂੰ ਕੀਤਾ ਸੀ ਕਾਬੂ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਦੇ ਜ਼ਰੀਏ ਧਮਕੀਆਂ ਦੇਣ ਵਾਲੇ ਇੱਕ ਸਖਸ਼ ਨੂੰ ਮਾਨਸਾ ਪੁਲਿਸ ਨੇ ਪਹਿਲਾਂ ਵੀ ਗ੍ਰਿਫਤਾਰ ਕੀਤਾ ਸੀ। SSP ਗੌਰਵ ਤੂਰਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਦੇ ਜ਼ਰੀਏ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਦੇਣ ਤੋਂ ਬਾਅਦ ਮਾਮਲਾ ਦਰਜ ਕਰ ਕੇ ਦਿੱਲੀ ਪੁਲਿਸ ਦੇ ਤਾਲਮੇਲ ਨਾਲ ਮੁਲਜ਼ਮ ਮਹੀਪਾਲ ਵਾਸੀ ਕਾਕੇਲਵ ਫਿਟਕਾਸੀ ਜ਼ਿਲ੍ਹਾ ਜੋਧਪੁਰ ਰਾਜਸਥਾਨ ਨੂੰ 2 ਮੋਬਾਇਲ ਫੋਨ ਸਮੇਤ ਦਿੱਲੀ ਦੇ ਬਹਾਦਰਗੜ੍ਹ ਤੋਂ ਗ੍ਰਿਫ਼ਤਾਰ ਕਰ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Death of Gangsters in Jail: ਗੈਂਗਸਟਰਾਂ ਦੀ ਮੌਤ 'ਤੇ ਬੋਲੇ ਮੂਸੇਵਾਲਾ ਦੇ ਕਰੀਬੀ, ਕਿਹਾ- ਸਰਕਾਰ ਨਹੀਂ ਪ੍ਰਮਾਤਮਾ ਦੇ ਰਿਹਾ ਇਨਸਾਫ਼
ਏਜੇ ਬਿਸ਼ਨੋਈ ਨਾਮ ਤੋਂ ਇੰਸਟਾਗ੍ਰਾਮ ਉਤੇ ਬਣਾਈ ਸੀ ਆਈਡੀ : ਮਾਨਸਾ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮਹੀਂਪਾਲ ਨੇ ਏਜੇ ਬਿਸ਼ਨੋਈ ਨਾਮ ਤੋਂ ਇੰਸਟਾਗ੍ਰਾਮ ਉਤੇ ਆਈਡੀ ਬਣਾਈ ਸੀ। ਇਹ ਮੁਲਜ਼ਮ ਜੋ ਸੋਪੂ ਗਰੁੱਪ ਨੂੰ ਫਾਲੋ ਕਰਦਾ ਹੈ, ਜਿਸ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਲਈ ਇੰਸਟਾਗ੍ਰਾਮ ਤੇ ਆਪਣੇ ਫਾਲੋਵਰ ਵਧਾਉਣ ਦੇ ਲਈ ਇਹ ਪੋਸਟ ਪਾਈ। ਉਨ੍ਹਾਂ ਦੱਸਿਆ ਕਿ ਇਸ ਤੇ ਫੇਕ ਤਰੀਕੇ ਦੇ ਨਾਲ ਤਫ਼ਤੀਸ਼ ਕਰ ਕੇ ਜੋ ਵੀ ਅਸਲੀਅਤ ਸਾਹਮਣੇ ਆਈ ਉਸ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।