ETV Bharat / state

'ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕਾਤਲਾਂ ਨੂੰ ਦੱਸਿਆ ਬੁਜਦਿਲ' ਸਿਸਟਮ ’ਤੇ ਵੀ ਚੁੱਕੇ ਵੱਡੇ ਸਵਾਲ - ਸ਼ੂਟਰਾਂ ਦੇ ਵਿਦੇਸ਼ਾਂ ਵਿੱਚ ਬੈਠੇ ਅਕਾਵਾਂ ਦਾ ਹੱਲ

ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਸਰਕਾਰਾਂ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਮਾੜੇ ਸਿਸਟਮ ਉੱਪਰ ਕਟਾਖਸ਼ ਵੀ ਕੀਤਾ ਹੈ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਜਿੰਨ੍ਹਾਂ ਸ਼ੂਟਰਾਂ ਦੇ ਵਿਦੇਸ਼ਾਂ ਵਿੱਚ ਬੈਠੇ ਅਕਾਵਾਂ ਦਾ ਹੱਲ ਨਹੀਂ ਹੁੰਦਾ ਉਨ੍ਹਾਂ ਸਮਾਂ ਉਨ੍ਹਾਂ ਦਾ ਇਨਸਾਫ ਅਧੂਰਾ ਹੋਵੇਗਾ। ਇਸਦੇ ਨਾਲ ਮੂਸੇਵਾਲਾ ਦੀ ਮਾਤਾ ਨੇ ਕਾਤਲਾਂ ਖਿਲਾਫ਼ ਰੋਸ ਵਿਅਕਤ ਕੀਤਾ ਹੈ ਕਿ ਉਹ ਲੋਕ ਬੁਜਲਿਦ ਹਨ ਜੋ ਉਸਦੇ ਪੁੱਤ ਦਾ ਅਕਸ ਖਰਾਬ ਕਰਨ ਲਈ ਫੇਸਬੁੱਤ ਤੇ ਆ ਕੇ ਝੂਠ ਬੋਲ ਰਹੇ ਹਨ।

ਸਿੱਧੂ ਮਸੂੇਵਾਲਾ ਦੇ ਮਾਪਿਆਂ ਵੱਲੋਂ ਵਿਦੇਸ਼ ਚ ਬੈਠੇ ਅਕਾਵਾਂ ਦੇ ਹੱਲ ਦੀ ਮੰਗ

author img

By

Published : Jul 17, 2022, 9:19 PM IST

ਮਾਨਸਾ: ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਨ ਗਵਾਉਣ ਵਾਲੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ ਆਦਮਕਦ ਬੁੱਤ ਪਰਿਵਾਰ ਵੱਲੋਂ ਬਣਾਏ ਗਏ ਸਮਾਰਕ ’ਤੇ ਸਥਾਪਤ ਕੀਤਾ ਗਿਆ ਹੈ। ਪਿੰਡ ਮਾਣੂਕੇ ਦੇ ਬੁੱਤਕਾਰ ਇਕਬਾਲ ਗਿੱਲ ਵੱਲੋਂ ਬਣਾਏ ਸਿੱਧੂ ਮੂਸੇ ਵਾਲਾ ਦੇ ਆਦਮਕਦ ਬੁੱਤ ਨੂੰ ਸਥਾਪਤ ਕਰਨ ਦੀ ਰਸਮ ਸਿੱਧੂ ਦੇ ਮਾਤਾ ਪਿਤਾ ਨੇ ਭਾਰੀ ਗਿਣਤੀ ਵਿੱਚ ਸਿੱਧੂ ਨੂੰ ਚਾਹੁਣ ਵਾਲਿਆਂ ਦੀ ਮੌਜੂਦਗੀ ਵਿੱਚ ਕੀਤੀ। ਉਥੇ ਹੀ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਿੱਧੂ ਨੂੰ ਮਾਰਨ ਵਾਲੇ ਸ਼ੂਟਰਾਂ ਅਤੇ ਉਨ੍ਹਾਂ ਸੂਟਰਾਂ ਦੇ ਵਿਦੇਸ਼ਾਂ ਵਿੱਚ ਬੈਠੇ ਆਕਾਵਾਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਇਨਸਾਫ ਅਧੂਰਾ ਹੈ।

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਸੰਬੋਧਨ: ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀ ਸਭ ਦੀ ਸ਼ਰਧਾ ਅੱਗੇ ਮੇਰਾ ਸਿਰ ਝੁਕਦਾ ਹੈ, ਕਿਉਂਕਿ ਦੋ ਮਹੀਨੇ ਬੀਤਣ ਦੇ ਬਾਵਜੂਦ ਤੁਹਾਡਾ ਪਿਆਰ ’ਤੇ ਖਿੱਚ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਰੁਝੇਵਿਆਂ ਦੇ ਬਾਵਜੂਦ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਐਤਵਾਰ ਨੂੰ ਤੁਹਾਨੂੰ ਸਭ ਨੂੰ ਸਮਾਂ ਦਿੱਤਾ ਜਾਵੇ ਕਿਉਂਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਉਸ ਵਿੱਚ ਸਮੇਂ-ਸਮੇਂ ਤੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਅੱਗੇ ਅਰਦਾਸ ਹੈ ਕਿ ਜੰਗ ਇਨਸਾਫ ਮਿਲੇ ਕਿਉਂਕਿ ਪੁਲਿਸ ਪ੍ਰਸ਼ਾਸਨ ਆਪਣੇ ਕੰਮ ਵਿੱਚ ਲੱਗਾ ਹੋਇਆ ਹੈ ਅਤੇ ਉਮੀਦ ਹੈ ਕਿ ਕੁਝ ਚੰਗਾ ਸੁਣਨ ਨੂੰ ਮਿਲੇਗਾ।

ਸਿੱਧੂ ਮਸੂੇਵਾਲਾ ਦੇ ਮਾਪਿਆਂ ਵੱਲੋਂ ਵਿਦੇਸ਼ ਚ ਬੈਠੇ ਅਕਾਵਾਂ ਦੇ ਹੱਲ ਦੀ ਮੰਗ

ਵਿਦੇਸ਼ ਚ ਬੈਠੇ ਅਕਾਵਾਂ ਖਿਲਾਫ ਕਾਰਵਾਈ ਦੀ ਮੰਗ:
ਉਨ੍ਹਾਂ ਕਿਹਾ ਕਿ ਪਾਪੀਆਂ ਨੇ ਇੱਕ ਨਿਰਦੋਸ਼ ਉੱਪਰ ਗੋਲੀਆਂ ਚਲਾਈਆਂ ਹਨ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸ ’ਤੇ ਗੋਲੀਆਂ ਚਲਾ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਤਕ ਸਰਕਾਰ ਸ਼ੂਟਰਾਂ ਨੂੰ ਹੁਕਮ ਦੇਣ ਵਾਲੇ ਵਿਦੇਸ਼ਾਂ ਵਿੱਚ ਬੈਠੇ ਹੁਕਮਰਾਨਾਂ ਦਾ ਕੋਈ ਹੱਲ ਨਹੀਂ ਹੁੰਦਾ, ਤਦ ਤੱਕ ਇਨਸਾਫ ਅਧੂਰਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਇੰਨੀ ਕੁ ਆਜ਼ਾਦੀ ਚਾਹੁੰਦਾ ਹੈ ਕਿ ਉਹ ਬੇਖੌਫ ਹੋ ਕੇ ਆਪਣੇ ਕੰਮ-ਧੰਦੇ ਜਾ ਸਕੇ ਅਤੇ ਹਰ ਨਾਗਰਿਕ ਨੂੰ ਇੰਨੀ ਕੁ ਸੁਰੱਖਿਆ ਦੇਣਾ ਸਰਕਾਰ ਦੀ ਡਿਊਟੀ ਬਣਦੀ ਹੈ।

ਮੂਸੇਵਾਲਾ ਦੇ ਪਿਤਾ ਦੀ ਸਰਕਾਰਾਂ ਨੂੰ ਅਪੀਲ : ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੌਜੂਦਾ ਹਾਲਾਤ ਬਹੁਤ ਮਾੜੇ ਹਨ ਅਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਜਿਹੇ ਹਾਲਾਤ ਕਿਸੇ ਹੋਰ ਦੇ ਨਾ ਬਣਨ। ਉਨ੍ਹਾਂ ਕਿਹਾ ਕਿ ਸਿੱਧੂ ਚਲਾ ਗਿਆ ਹੈ ਪਰ ਪਿੱਛੇ ਕਾਫੀ ਸਵਾਲ ਛੱਡ ਗਿਆ ਹੈ। ਉਨ੍ਹਾਂ ਕਿਹਾ ਕਿ ਪਾਪੀ ਟੀ ਵੀ ਚੈਨਲਾਂ ਤੇ ਬੈਠ ਕੇ ਕਹਿ ਰਹੇ ਹਨ ਕਿ ਉਸਨੂੰ ਤਾਂ ਅਸੀਂ ਮਾਰਨਾ ਹੀ ਸੀ ਅਤੇ ਅਸੀਂ ਹੀ ਉਸਨੂੰ ਮਰਵਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਸਮਝਣਾ ਬਹੁਤ ਔਖਾ ਹੈ ਕਿ ਜੋ ਵਿਅਕਤੀ ਕਹਿ ਰਿਹਾ ਹੈ ਕਿ ਮੈ ਸਿੱਧੂ ਨੂੰ ਮਾਰਿਆ ਹੈ, ਫਿਰ ਉਸ ਨੂੰ ਸੁਰੱਖਿਆ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਜਿਵੇਂ ਮੇਰੇ ਪੁੱਤ ਨੂੰ ਸੜਕ ਤੇ ਗੋਲੀਆਂ ਮਾਰ ਕੇ ਛਲਣੀ ਕੀਤਾ ਗਿਆ ਹੈ, ਉਸੇ ਤਰ੍ਹਾਂ ਜਦੋਂ ਉਹ ਪਾਪੀ ਅਦਾਲਤ ਵਿੱਚ ਜਾਣ ਤਾਂ ਉਹਨਾਂ ਨੂੰ ਸੁਰੱਖਿਆ ਨਾ ਦਿੱਤੀ ਜਾਵੇ ਅਤੇ ਅਸੀਂ ਉਨ੍ਹਾਂ ਨਾਲ ਸਿੱਧੇ ਹੋ ਕੇ ਦੇਖ ਲਈਏ।

'ਪਾਪੀ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਚੁੱਕ ਰਹੇ ਫਾਇਦਾ': ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਅੱਜ ਪਾਪੀ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਹਿਊਮਨ ਰਾਈਟਸ ਦੀ ਮੰਗ ਕਰ ਰਹੇ ਹਨ ਤਾਂ ਮੇਰੇ ਪੁੱਤ ਦੇ ਅਧਿਕਾਰ ਕਿੱਥੇ ਗਏ ਸਨ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹਾ ਮਾਹੌਲ ਤਿਆਰ ਕਰਨਾ ਪਵੇਗਾ ਕਿ ਅਸੀਂ ਬੇਖੌਫ ਹੋ ਕੇ ਆਪਣੇ ਘਰਾਂ ਵਿੱਚ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰ ਸਕੀਏ। ਉਨ੍ਹਾਂ ਕਿਹਾ ਕਿ ਪੇਸ਼ੀ ’ਤੇ ਜਾਣ ਸਮੇਂ ਦੋਸ਼ੀਆਂ ਨੂੰ 200 ਬੰਦੇ ਦੀ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਹੁਣ ਸਕਿਊਰਟੀ ’ਤੇ ਕੋਈ ਖਰਚ ਨਹੀਂ ਹੁੰਦਾ ਜਦਕਿ ਮੇਰਾ ਪੁੱਤਰ ਸਰਕਾਰ ਨੂੰ 2 ਕਰੋੜ ਰੁਪਏ ਟੈਕਸ ਅਦਾ ਕਰਦਾ ਸੀ ਅਤੇ ਹਸ਼ਰ ਤੁਹਾਡੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਮੇਰੀ ਇਨਸਾਫ ਦੀ ਗੁਹਾਰ ਉਸ ਸੱਚੇ ਮਾਲਕ ਤੇ ਹੈ ਅਤੇ ਜੋ ਸੱਚ ਹੈ ਤੁਸੀਂ ਸਭ ਜਾਣਦੇ ਹੋ। ਉਨ੍ਹਾਂ ਕਿਹਾ ਕਿ 27 ਸਾਲਾਂ ਦੇ ਪੁੱਤ ਦਾ ਬੁੱਤ ਲਾਉਣਾ ਬਹੁਤ ਔਖਾ ਹੈ ਪਰ ਇਸ ਸਿਸਟਮ ਦੇ ਖਿਲਾਫ਼ ਜ਼ਰੂਰ ਲੜਾਂਗੇ ਕਿਉਂਕਿ ਹਾਲੇ ਮੇਰੀ ਆਸ ਸਰਕਾਰ ’ਤੇ ਬਣੀ ਹੋਈ ਹੈ।

ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਾਤਲਾਂ ਨੂੰ ਦੱਸਿਆ ਬੁਜ਼ਦਿਲ: ਸਿੱਧੂ ਮੂਸੇ ਵਾਲਾ ਦੇ ਮਾਤਾ ਚਰਨਜੀਤ ਕੌਰ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਿੱਧੂ ਬਾਰੇ ਝੂਠ ਬੋਲ ਰਹੇ ਹਨ ਜੋ ਸਾਨੂੰ ਝੱਲਣਾ ਔਖਾ ਹੋ ਰਿਹਾ ਹੈ ਕਿਉਂਕਿ ਸਾਡਾ ਪੁੱਤ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਿੱਚ ਲੱਗਾ ਹੋਇਆ ਸੀ ਅਤੇ ਇਹ ਗੱਲ ਪੀਜੀਆਈ ਵਿੱਚ ਜਾ ਕੇ ਪਤਾ ਕੀਤੀ ਜਾ ਸਕਦੀ ਹੈ ਕਿ ਸਿੱਧੂ ਨੇ ਕਿੰਨੇ ਲੋਕਾਂ ਦੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਸਿੱਧੂ ਵਿੱਚ ਹੰਕਾਰ ਸੀ, ਜਦਕਿ ਮੈਨੂੰ ਅੱਜ ਫ਼ਖਰ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਪੁੱਤਰ ਬਹਾਦਰ ਸ਼ੇਰ ਸੀ ਜਿਸ ਨੇ ਅੱਜ ਏਨੀ ਦੁਨੀਆ ਇਕੱਠੀ ਕੀਤੀ ਹੈ ਅਤੇ ਜਿਸਦੇ ਚਲੇ ਜਾਣ ਤੇ ਇੰਨੇ ਲੋਕ ਰੋ ਰਹੇ ਹਨ।

'ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼': ਉਨ੍ਹਾਂ ਕਿਹਾ ਕਿ ਉਹ ਲੋਕ ਬੁਜ਼ਦਿਲ ਹਨ, ਜੋ ਮੂੰਹ ਲੁਕੋ ਕੇ ਫੇਸਬੁੱਕ ’ਤੇ ਸਿੱਧੂ ਦਾ ਅਕਸ ਖਰਾਬ ਕਰਨ ਲਈ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਸਿੱਧੂ ਦਾ ਅਕਸ ਕੀ ਸੀ ਅਤੇ ਅੱਜ ਆਪਾਂ ਸਾਰੇ ਹੀ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਸਿੱਧੂ ਇੱਕ ਸ਼ੇਰ ਮਾਂ ਦਾ ਸ਼ੇਰ ਪੁੱਤ ਸੀ ਅਤੇ ਮੈਨੂੰ ਉਸ ਉੱਪਰ ਮਾਣ ਮਹਿਸੂਸ ਹੋ ਰਿਹਾ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲਾ: ਅਦਾਲਤ ਨੇ ਪ੍ਰਿਆਵਰਤ ਫੌਜੀ ਸਣੇ 4 ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ’ਚ ਭੇਜਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.