ਮਾਨਸਾ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਸ ਦਾ ਤੀਜਾ ਗਾਣਾ ਰਿਲੀਜ਼ ਹੋਇਆ ਹੈ। 7 ਜੁਲਾਈ ਨੂੰ ਰਿਲੀਜ਼ ਹੋਇਆ ਗੀਤ ਚੋਰਨੀ ਕੁਝ ਸਮੇਂ ਵਿੱਚ ਹੀ ਟਰੈਂਡ ਕਰ ਗਿਆ ਤੇ ਕੁਝ ਹੀ ਸਮੇਂ ਵਿੱਚ ਲੱਖਾਂ ਵੀਓ ਹੋ ਗਏ। ਗੀਤ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਸ ਦੇ ਘਰ ਪਹੁੰਚੇ ਤੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਕਲਮ ਦੀ ਕੋਈ ਜਵਾਬ ਨਹੀਂ ਹੈ, ਜਿਸ ਨੇ ਬੰਬੇ ਦੀਆਂ ਸੜਕਾਂ 'ਤੇ 5911 ਚਲਾ ਦਿੱਤਾ।
ਨਵੇਂ ਗਾਣੇ ਦੀ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ਼: ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਅੱਜ ਫਿਰ ਬੱਲੇ-ਬੱਲੇ ਕਰਵਾ ਦਿੱਤੀ ਹੈ ਅਤੇ ਮਾਲਵੇ ਦੀਆਂ ਸੜਕਾਂ ਤੋਂ ਟਰੈਕਟਰ ਬੰਬੇ ਲੈ ਗਿਆ ਹੈ। ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਵਿਰੋਧੀ ਕਲਾਕਾਰ ਜਾਂ ਸਰਕਾਰਾਂ ਹਨ, ਜਿਹਨਾਂ ਨੂੰ ਸਿੱਧੂ ਦਾ ਨਾਮ ਸੁਣ ਕੇ ਹੀ ਕੰਬਣੀ ਛਿੜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਬੰਬੇ ਦੀਆਂ ਸੜਕਾਂ ਉੱਤੇ 5911 ਗੀਤ ਨੇ ਅੱਜ ਬੱਲੇ-ਬੱਲੇ ਕਰਵਾ ਦਿੱਤੀ ਹੈ।
- Dalit student beaten for water: ਸਕੂਲ 'ਚ ਰੱਖੇ ਘੜੇ 'ਚੋਂ ਦਲਿਤ ਵਿਦਿਆਰਥੀ ਨੇ ਪੀਤਾ ਪਾਣੀ, ਅਧਿਆਪਕ ਨੇ ਬੇਰਹਿਮੀ ਨਾਲ ਕੀਤਾ ਕੁਟਾਪਾ
- Partap Bajwa on Captain: ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਕੋਲੋਂ ਮੰਗਿਆ ਹੈਲੀਕਾਪਟਰ ਦਾ ਕਿਰਾਇਆ, ਕਿਹਾ- "ਜੇ ਨਹੀਂ ਦੇ ਸਕਦੇ ਤਾਂ..."
- ਇੰਡੋਨੇਸ਼ੀਆ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੇ ਪਰਿਵਾਰ ਨੇ ਪੰਜਾਬ ਸਰਕਾਰ ਕੋਲੋਂ ਕੀਤੀ ਮਦਦ ਦੀ ਅਪੀਲ
ਪ੍ਰਸ਼ੰਸ਼ਕਾਂ ਨੇ ਕਿਹਾ ਕਿ ਜਿੱਥੇ ਬੰਬੇ ਦੀਆਂ ਸੜਕਾਂ ਉੱਤੇ ਇੰਨੀਆਂ ਮਹਿੰਗੀਆਂ ਕਾਰਾਂ ਦੌੜਦੀਆਂ ਸਨ, ਉੱਥੇ ਹੀ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਵਿੱਚ ਬੰਬੇ ਦੀਆਂ ਸੜਕਾਂ ਉੱਤੇ 5911 ਦੌੜਾ ਦਿੱਤਾ ਹੈ, ਜਿਸ ਕਾਰਨ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨਹੀਂ ਇੱਕ ਕਿਸਾਨ ਦਾ ਟਰੈਕਟਰ ਮੁੰਬਈ ਦੀਆਂ ਸੜਕਾਂ ਉੱਤੇ ਦੌੜਾ ਉਹਨਾਂ ਨੇ ਸਭ ਦਾ ਦਿਲ ਖੁਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਛੋਟੇ ਬੱਚੇ ਵੀ ਬਹੁਤ ਜਿਆਦਾ ਪਿਆਰ ਕਰਦੇ ਹਨ ਅਤੇ ਅੱਜ ਉਸ ਦੇ ਗੀਤ ਨੂੰ ਹਰ ਘਰ, ਹਰ ਜਗਾ ਤੇ ਸੁਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਅਜਿਹੇ ਗਾਇਕ ਸਨ ਜੋ ਪੰਜ-ਸੱਤ ਮਿੰਟ ਦੇ ਵਿੱਚ ਹੀ ਗੀਤ ਤਿਆਰ ਕਰ ਦਿੰਦੇ ਸਨ ਤੇ ਹਰ ਕੋਈ ਉਹਨਾਂ ਦੇ ਗੀਤ ਨੂੰ ਪਸੰਦ ਵੀ ਕਰਦਾ ਸੀ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤ ਦਾ ਬਹੁਤ ਚਿਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਤੇ ਇਹ ਮਾਨਸਾ ਦਾ ਮਾਣ ਹੈ ਕਿ ਸਿੱਧੂ ਮੂਸੇਵਾਲਾ ਨੇ ਇੱਕ ਵਾਰ ਫਿਰ ਮਾਨਸਾ ਜ਼ਿਲ੍ਹੇ ਦਾ ਨਾਮ ਪੂਰੇ ਦੁਨੀਆਂ ਦੇ ਵਿੱਚ ਆਪਣੀ ਗੀਤ ਰਾਹੀਂ ਰੌਸ਼ਨ ਕੀਤਾ ਹੈ ਅਤੇ ਹੁਣ ਰੋਜ਼ਾਨਾ ਹੀ ਸਿੱਧੂ ਮੂਸੇਵਾਲੇ ਦਾ ਗੀਤ ਹੀ ਵੱਜੇਗਾ।