ਮਾਨਸਾ: ਪਿੰਡ ਜਵਾਹਰਕੇ ਵਿੱਚ ਜਿੱਥੇ ਪੰਜਾਬੀ ਗਾਇਕ ਸੁਭਾਦੀਪ ਸਿੱਧੂ ਮੂਸੇ ਵਾਲੇ (Sidhu Moose Wala) ਦਾ ਕਤਲ ਹੋਇਆ ਸੀ ਹੁਣ ਉਸ ਥਾਂ 'ਤੇ ਉਨ੍ਹਾਂ ਦਾ ਸਮਾਰਕ ਬਣਾਇਆ (Sidhu Moose Wala monument) ਜਾ ਰਿਹਾ ਹੈ। ਇਸ ਦੇ ਲਈ ਪਿੰਡ ਦੇ ਇੱਕ ਵਸਨੀਕ ਡਾਕਟਰ ਗੁਰਜੀਤ ਸਿੰਘ ਨੇ ਆਪਣੀ ਥਾਂ ਦਾਨ ਵਿੱਚ ਦਿੱਤੀ ਹੈ, ਜਿੱਥੇ ਸਿੱਧੂ ਮੂਸੇ ਵਾਲੇ ਦਾ ਬੁੱਤ ਵੀ ਲਗਾਇਆ ਜਾਵੇਗਾ। ਇਸ ਥਾਂ ਕਈ ਪ੍ਰਸੰਸਕ ਪਹੁੰਚਦੇ ਹਨ ਜਿਸ ਨੂੰ ਲੈ ਪਿੰਡ ਦੇ ਲੋਕਾਂ ਵੱਲੋਂ ਇੱਥੇ ਸਮਾਰਕ ਬਣਾਇਆ ਜਾ ਰਿਹਾ ਹੈ। ਨਾਲ ਹੀ ਜਿੱਥੇ ਗੋਲੀਆਂ ਦੇ ਨਿਸ਼ਾਨ ਹਨ ਉਸ ਥਾਂ ਨੂੰ ਸ਼ੀਸ਼ੇ ਨਾਲ ਢੱਕ ਦਿੱਤਾ ਹੈ ਤਾਂ ਜੋ ਉਨ੍ਹਾਂ ਦੀ ਯਾਦ ਤਾਜ਼ਾ ਰਹੇ।
ਵਸਨੀਕ ਵੱਲੋਂ ਜ਼ਮੀਨ ਦਾਨ: ਸਮਾਰਕ ਬਣਾਉਣ ਜ਼ਮੀਨ ਦਾਨ ਦੇਣ ਵਾਲੇ ਡਾ. ਗੁਰਜੀਤ ਸਿੰਘ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਜਵਾਹਰੇ ਪਿੰਡ ਦੇ ਰਹਿਣ ਵਾਲੇ ਹਨ ਅਤੇ ਸਿੱਧੂ ਮੂਸੇ ਵਾਲਾ ਦਾ ਪ੍ਰਸ਼ੰਸਕ ਹੈ। ਸਿੱਧੂ ਮੂਸੇਵਾਲੇ ਦੇ ਸਮਾਰਕ ਲਈ ਜ਼ਮੀਨ ਇਸ ਲਈ ਦਾਨ ਦਿੱਤੀ ਗਈ ਹੈ ਤਾਂ ਕਿ ਲੋਕ ਉਨ੍ਹਾਂ ਨੂੰ ਯਾਦ ਰੱਖਣ। ਉਨ੍ਹਾਂ ਵੱਲੋਂ ਬਹੁਤ ਮਿਹਨਤ ਕੀਤੀ ਗਈ ਸੀ ਅਤੇ ਆਪਣਾ ਨਾਂ ਬਣਾਇਆ ਗਿਆ।
ਮੂਸੇ ਵਾਲਾ ਹਮੇਸ਼ਾ ਰਹੇ ਯਾਦ: ਅਰਸ਼ਦੀਪ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਵੱਲੋਂ ਇਹ ਜ਼ਮੀਨ ਦਾਨ ਵਿੱਤ ਦਿੱਤੀ ਗਈ ਹੈ। ਉਹ ਚਾਹੁੰਦੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਯਾਦ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਬਣੀ ਰਹੇ। ਸਿੱਧੂ ਮੂਸੇਵਾਲਾ ਦੇ ਪੂਰੀ ਦੁਨੀਆ ਵਿੱਚ ਫੈਨ ਹਨ ਉਸ ਇਸ ਥਾਂ ਨੂੰ ਦੇਖਣ ਲਈ ਆਉਂਦੇ ਹਨ। ਇਸ ਭਵਿੱਖ ਵਿੱਚ ਵੀ ਲੋਕ ਇੱਥੇ ਆਉਂਦੇ ਰਹਿਣਗੇ। ਇਸ ਲਈ ਉਨ੍ਹਾਂ ਦੀ ਯਾਦਗਰੀ ਸਮਾਰਕ ਲਈ ਉਨ੍ਹਾਂ ਦੇ ਪਿਤਾ ਵੱਲੋਂ ਇਹ ਜ਼ਮੀਨ ਦਾਨ ਦਿੱਤੀ ਗਈ ਹੈ।
ਗੋਲੀਆਂ ਦੇ ਨਿਸ਼ਾਨਾਂ 'ਤੇ ਲਗਾਇਆ ਗਿਆ ਸ਼ੀਸ਼ਾ: ਸਮਾਜ ਸੇਵਕ ਦੀਪਕ ਰਾਜਪਾਲ ਦਾ ਕਹਿਣਾ ਹੈ ਕਿ ਇਸ ਸਮਾਰਕ ਨੂੰ ਬਣਵਾਉਣ ਦਾ ਮਕਸਦ ਹੈ ਕਿ ਲੋਕ ਦੂਰੋ-ਦੂਰੋੋ ਇੱਥੇ ਉਸ ਥਾਂ ਨੂੰ ਦੇਖਣ ਲਈ ਆਉਂਦੇ ਹਨ ਜਿੱਖੇ ਸਿੱਧੂ ਮੂਸੇਵਾਲਾ ਨੂੰ ਸ਼ੂਟਰਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਸਨ। ਇਨ੍ਹਾਂ ਗੋਲੀਆਂ ਵਾਲੇ ਨਿਸ਼ਾਨਾ 'ਤੇ ਸ਼ੀਸ਼ਾ ਲਗਾਇਆ ਗਿਆ ਹੈ। ਇਸ ਨੂੰ ਸ਼ੀਸੇ ਨਾਲ ਢੱਕਣ ਦਾ ਮੁੱਖ ਮਕਸਦ ਹੈ ਤਾਂ ਕਿ ਇਹ ਨਿਸ਼ਾਨ ਰਹਿਣਾ ਅਤੇ ਲੋਕ ਇਸ ਦੇ ਰਾਹੀਂ ਇਸ ਨਾਲ ਸਿੱਧੂ ਮੂਸੇ ਵਾਲਾ ਨਾਲ ਜੁੜੇ ਰਹਿਣ।
ਉਚੇਚੇ ਤੋਰ 'ਤੇ ਪਹੁੰਚ ਰਹੇ ਹਨ ਪ੍ਰਸ਼ੰਸਕ: ਦੀਪਕ ਰਾਜਪਾਲ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਜੋ ਪ੍ਰਸ਼ੰਸਕ ਮੂਸੇ ਵਾਲਾ ਜਾਂਦੇ ਹਨ ਉਹ ਇੱਥੇ ਵੀ ਪਹੁੰਚਦੇ ਹਨ। ਉਨ੍ਹਾਂ ਦੇ ਕੁੱਝ ਪ੍ਰਸ਼ੰਸਰ ਉਚੇਚੇ ਤੋਰ 'ਤੇ ਵੀ ਇੱਥੇ ਪਹੁੰਚ ਰਹੇ ਹਨ। ਜਿਸ਼ ਤਰ੍ਹਾਂ ਸਿੱਧੂ ਮੂਸੇ ਵਾਲਾ ਦੇ ਪਿੰਡ ਵਿੱਚ ਉਨ੍ਹਾਂ ਦਾ ਸਮਾਰਕ ਬਣਾਇਆ ਗਿਆ ਹੈ ਉਸੇ ਤਰਜ਼ 'ਤੇ ਇੱਥੇ ਵੀ ਬਣਾਉਣ ਦੀ ਕੋਸ਼ੀਸ਼ ਚੱਲ ਰਹੀ ਹੈ ਤਾਂ ਜੋ ਲੋਕ ਇੱਥੇ ਆਉਣ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਲਾਸਟ ਰਾਈਡ ਬਾਰੇ ਪਤਾ ਚੱਲ ਸਕੇ।
ਸਰਕਾਰਾਂ ਤੋਂ ਇਨਸਾਫ਼ ਦੀ ਮੰਗ ਜਾਰੀ ਰਹੇਗੀ: ਦੀਪਕ ਰਾਜਪਾਲ ਨੇ ਕਿਹਾ ਕਿ ਸਰਕਾਰਾਂ ਕੋਲੋਂ ਇਨਸਾਫ਼ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਪਹਿਲਾਂ ਅਸੀਂ ਇਸ ਥਾਂ ਉੱਤੇ ਸਿੱਧੂ ਸੂਸੇ ਵਾਲਾ ਦਾ ਬੁੱਤ ਲਗਾਉਣਾ ਹੈ। ਇਸ ਤੋ ਬਾਅਦ ਸਾਡੀ ਕੋਸ਼ੀਸ਼ ਹੈ ਕਿ ਜਿਵੇਂ-ਜਿਵੇਂ ਫੰਡ ਇੱਕਠੇ ਹੋਣਗੇ ਸਿਧੂ ਦੇ ਬੁੱਤ ਹਰ ਥਾਂਵੇਂ ਲਗਾਏ ਜਾਣ ਤਾਂ ਜੋ ਇਹ ਬੁੱਤ ਉਨ੍ਹਾਂ ਸਰਕਾਰਾਂ ਦੇ ਮੱਥੇ ਲੱਗਦਾ ਰਹੇ ਜਿਨ੍ਹਾਂ ਕੋਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਰਾਹੀਂ ਸਰਕਾਰਾਂ ਅਤੇ ਉਨ੍ਹਾਂ ਦੇ ਵਿਰੋਧੀਆਂ ਨੂੰ ਸੰਦੇਸ਼ ਦਿੱਤਾ ਜਾਵੇਗਾ ਕਿ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੌਮਾਂਤਰੀ ਹਾਕੀ ਖਿਡਾਰੀਆਂ ਨੇ ਪੰਜਾਬ ਸਰਕਾਰ ਨੂੰ ਨੌਕਰੀ ਲਈ ਲਗਾਈ ਗੁਹਾਰ