ETV Bharat / state

ਟਰੱਕ ਯੂਨੀਅਨ ’ਤੇ ਗੁੰਡਾਗਰਦੀ ਦੇ ਇਲਜ਼ਾਮ, CCTV ਆਈ ਸਾਹਮਣੇ - ਰੇਤਾ ਬੱਜਰੀ ਮਹਿੰਗੇ ਭਾਅ ਵੇਚਣ ਦੇ ਇਲਜ਼ਾਮ

ਮਾਨਸਾ ਵਿੱਚ ਬਣਾਈ ਗਈ ਟਰੱਕ ਯੂਨੀਅਨ ਉੱਤੇ ਦੁਕਾਨਦਾਰਾਂ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਹਨ। ਟਰੱਕ ਯੂਨੀਅਨ ’ਤੇ ਦੁਕਾਨਦਾਰਾਂ ਨੂੰ ਰੇਤਾ ਬੱਜਰੀ ਮਹਿੰਗੇ ਭਾਅ ਵੇਚਣ ਦੇ ਇਲਜ਼ਾਮ ਲੱਗੇ ਹਨ। ਦੁਕਾਨਦਾਰ ਦਾ ਕਹਿਣਾ ਹੈ ਕਿ ਬਾਹਰੋਂ ਰੇਤਾ ਬੱਜਰੀ ਸਸਤਾ ਲੈ ਲੈਂਦੇ ਹਾਂ ਤਾਂ ਟਰੱਕ ਯੂਨੀਅਨ ਦੇ ਨੁਮਾਇੰਦਿਆ ਵੱਲੋਂ ਦੁਕਾਨਾਂ ਵਿੱਚ ਵੜਕੇ ਗੁੰਡਾਗਰਦੀ ਕੀਤੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਪੁਲਿਸ ਉਪਰ ਵੀ ਗੰਭੀਰ ਇਲਜ਼ਾਮ ਲਗਾਏ ਹਨ।

ਮਾਨਸਾ ਟਰੱਕ ਯੂਨੀਅਨ ’ਤੇ ਗੁੰਡਾਗਰਦੀ ਦੇ ਇਲਜ਼ਾਮ

author img

By

Published : May 20, 2022, 9:45 PM IST

ਮਾਨਸਾ: ਟਰੱਕ ਯੂਨੀਅਨ ਮਾਨਸਾ ਵੱਲੋਂ ਰੇਤਾ ਬਜਰੀ ਵੇਚਣ ਵਾਲੇ ਦੁਕਾਨਦਾਰਾਂ ਨਾਲ ਲਗਾਤਾਰ ਧੱਕਾ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਕੱਲ੍ਹ ਇੱਕ ਦੁਕਾਨਦਾਰ ਨੇ ਪੰਜਾਬ ਵਿੱਚ ਚੱਲ ਰਹੀ ਰੇਤੇ ਦੀ ਕਿੱਲਤ ਦੇ ਚੱਲਦਿਆਂ ਦੂਸਰੇ ਸੂਬੇ ਤੋਂ ਆਇਆ ਰੇਤਾ ਆਪਣੀ ਦੁਕਾਨ ’ਤੇ ਉਤਰਵਾ ਲਿਆ ਸੀ ਜਿਸ ਤੋਂ ਬਾਅਦ ਟਰੱਕ ਯੂਨੀਅਨ ਮਾਨਸਾ ਦੇ ਕੁਝ ਲੋਕਾਂ ਵੱਲੋਂ ਉਕਤ ਗੱਡੀ ਦੇ ਡਰਾਈਵਰ ਨੂੰ ਕਿਡਨੈਪ ਕਰ ਲਿਆ ਗਿਆ ਸੀ, ਜਿਸਨੂੰ ਹਾਲੇ ਤੱਕ ਛੱਡਿਆ ਨਹੀਂ ਗਿਆ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸਾਡੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਟਰੱਕ ਯੂਨੀਅਨ ਵੱਲੋਂ ਏਥੋਂ ਦੇ ਵਿਧਾਇਕ ਅਤੇ ਸਿਹਤ ਮੰਤਰੀ ਦੀ ਸ਼ਹਿ ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿੰਡ ਅਕਲੀਆ ਵਿੱਚ ਟਰੱਕ ਯੂਨੀਅਨ ਦੇ ਇੰਨਾਂ ਬੰਦਿਆਂ ਵੱਲੋਂ ਹੀ ਹਥਿਆਰਬੰਦ ਲੋਕਾਂ ਨੂੰ ਨਾਲ ਲੈ ਕੇ ਦੁਕਾਨਦਾਰ ਉਪਰ ਹਮਲਾ ਕੀਤਾ ਗਿਆ ਹੈ।

ਮਾਨਸਾ ਟਰੱਕ ਯੂਨੀਅਨ ’ਤੇ ਗੁੰਡਾਗਰਦੀ ਦੇ ਇਲਜ਼ਾਮ

ਉਨ੍ਹਾਂ ਕਿਹਾ ਕੇ ਦੁਕਾਨਦਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਨੇ ਟਰੱਕ ਯੂਨੀਅਨ ਦੇ ਬੰਦਿਆਂ ਉਪਰ ਕਾਰਵਾਈ ਕਰਨ ਦੀ ਬਜਾਏ ਦੁਕਾਨਦਾਰ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਸਤਾ ਰੇਤਾ ਦੇਣ ਦੀ ਗੱਲ ਕਹੀ ਸੀ, ਪਰ ਹੁਣ ਇਸ ਨੂੰ ਲੁੱਟ ਦਾ ਧੰਦਾ ਬਣਾ ਲਿਆ ਹੈ ਕਿਉਂਕਿ ਪਿਛਲੀ ਸਰਕਾਰ ਸਮੇਂ 40-45 ਰੁਪਏ ਕੁਇੰਟਲ ਮਿਲਣ ਵਾਲਾ ਰੇਤਾ ਹੁਣ 120 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੇ ਬੰਦਿਆਂ ਵੱਲੋਂ ਕਿਡਨੈਪ ਕੀਤਾ ਟਰੱਕ ਡਰਾਈਵਰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਓਧਰ ਪੁਲਿਸ ਨੇ ਯੂਨੀਅਨ ਆਗੂਆਂ ਵੱਲੋਂ ਕਿਡਨੈਪ ਕੀਤਾ ਟਰੱਕ ਡਰਾਈਵਰ ਨੂੰ ਬਰਾਮਦ ਕਰਕੇ ਮਾਲਕਾਂ ਦੇ ਹਵਾਲੇ ਕਰ ਦਿੱਤਾ ਹੈ ਪਰ ਦੁਕਾਨਦਾਰਾਂ ਵੱਲੋਂ ਪੁਲਿਸ ਕੋਲ ਕੀਤੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕੰਪਨੀ ਵੱਲੋਂ ਦਿੱਤੇ ਪਲਾਟ ਮਾਮਲੇ ’ਚ 70 ਪਰਿਵਾਰਾਂ ਨਾਲ ਧੋਖਾਧੜੀ !

ETV Bharat Logo

Copyright © 2025 Ushodaya Enterprises Pvt. Ltd., All Rights Reserved.