ETV Bharat / state

ਕੁਦਰਤ ਦੀ ਦੋਹਰੀ ਮਾਰ ਝੱਲ ਰਿਹਾ ਸਰਦੂਲਗੜ੍ਹ, ਇਕ ਬਰਸਾਤ ਤੇ ਦੂਜਾ ਘੱਗਰ ਦੇ ਪਾਣੀ ਕਾਰਨ ਦਹਿਸ਼ਤ ਵਿੱਚ ਲੋਕ - ਸਰਦੂਲਗੜ੍ਹ ਸ਼ਹਿਰ

ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਵਿੱਚ ਲੋਕ ਕੁਦਰਤ ਦੀ ਦੋਹਰੀ ਮਾਰ ਝੱਲ ਰਹੇ ਹਨ। ਇਥੇ ਇਕ ਤਾਂ ਘੱਗਰ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਤੇ ਦੂਜਾ ਤੇਜ਼ ਬਾਰਿਸ਼ ਕਾਰਨ ਫੌਜ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜ ਵੀ ਬੰਦ ਹੋ ਗਏ ਹਨ।

Sardulgarh people are in panic due to rain and water from Ghaggar
ਕੁਦਰਤ ਦੀ ਦੋਹਰੀ ਮਾਰ ਝੱਲ ਰਿਹਾ ਸਰਦੂਲਗੜ੍ਹ
author img

By

Published : Jul 19, 2023, 2:46 PM IST

ਕੁਦਰਤ ਦੀ ਦੋਹਰੀ ਮਾਰ ਝੱਲ ਰਿਹਾ ਸਰਦੂਲਗੜ੍ਹ, ਇਕ ਬਰਸਾਤ ਤੇ ਦੂਜਾ ਘੱਗਰ ਦੇ ਪਾਣੀ ਕਾਰਨ ਦਹਿਸ਼ਤ ਵਿੱਚ ਲੋਕ

ਮਾਨਸਾ : ਪੰਜਾਬ ਵਿੱਚ ਇਕ ਵਾਰ ਫਿਰ ਬਰਸਾਤ ਦੀ ਦਸਤਕ ਕਾਰਨ ਕਈ ਇਲਾਕਿਆਂ ਵਿੱਚ ਲੋਕ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਹਨ। ਗੱਲ ਸਰਦੂਲਗੜ੍ਹ ਦੀ ਕਰੀਏ ਤਾਂ ਇਥੇ ਘੱਗਰ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਰਾਹਤ ਕਾਰਜ ਇੱਕ ਵਾਰੀ ਰੁਕ ਚੁੱਕੇ ਹਨ, ਕਿਉਂਕਿ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਬਾਰਿਸ਼ ਤੇਜ਼ ਹੋ ਚੁੱਕੀ ਹੈ, ਜਿਸ ਕਾਰਨ ਆਰਮੀ ਨੇ ਰਾਹਤ ਕਾਰਜ ਰੋਕ ਦਿੱਤੇ ਹਨ। ਉੱਥੇ ਹੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਸਹਿਮ ਵਧ ਗਿਆ ਹੈ। ਇਕ ਪਾਸੇ ਘੱਗਰ ਕਹਿਰ ਢਾਹ ਰਿਹਾ ਹੈ ਦੂਸਰੇ ਪਾਸੇ ਬਾਰਿਸ਼ ਨੇ ਵੀ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ।

ਇਕ ਪਾਸੇ ਘੱਗਰ ਦਾ ਕਹਿਰ ਤੇ ਦੂਜਾ ਬਰਸਾਤ ਦਾ ਪੂਰਾ ਜ਼ੋਰ : ਘੱਗਰ ਦੇ ਵਿੱਚ ਪਏ ਪਾੜ ਕਾਰਨ ਸਰਦੂਲਗੜ੍ਹ ਸ਼ਹਿਰ ਦੇ ਲੋਕ ਪਾਣੀ ਨੂੰ ਰੋਕਣ ਲਈ ਪੂਰਾ ਜ਼ੋਰ ਲਾ ਰਹੇ ਸੀ, ਪਰ ਇਸ ਸਮੇਂ ਸਰਦੂਲਗੜ੍ਹ ਦੇ ਵਿੱਚ ਤੇਜ਼ ਬਾਰਿਸ਼ ਹੋਣ ਦੇ ਕਾਰਨ ਰਾਹਤ ਕਾਰਜ ਬੰਦ ਹੋ ਚੁੱਕੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਘੱਗਰ ਲਗਾਤਾਰ ਸ਼ਹਿਰ ਵੱਲ ਨੂੰ ਵੱਧ ਰਿਹਾ ਹੈ ਤੇ ਦੂਜੇ ਪਾਸੇ ਬਾਰਿਸ਼ ਵੀ ਤੇਜ਼ ਹੋ ਚੁੱਕੀ ਹੈ, ਜਿਸ ਕਾਰਨ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।

ਸ਼ਹਿਰ ਵੱਲ ਤੇਜ਼ੀ ਨਾਲ ਵਧ ਰਿਹਾ ਘੱਗਰ ਦਾ ਬਾਣੀ : ਉਨ੍ਹਾਂ ਕਿਹਾ ਕਿ ਪਾਣੀ ਸ਼ਹਿਰ ਵਲ ਨੂੰ ਵਧ ਰਿਹਾ ਹੈ ਅਤੇ ਬਾਰਿਸ਼ ਦੇ ਕਾਰਨ ਨਾ ਤਾਂ ਹੁਣ ਬੰਨ੍ਹ ਲੱਗਣਾ ਹੈ ਅਤੇ ਨਾ ਹੀ ਮਿੱਟੀ ਪਹੁੰਚ ਸਕੇਗੀ, ਜਿਸ ਕਾਰਨ ਬੰਨ੍ਹ ਲਗਾਉਣ ਅਤੇ ਪਾਣੀ ਨੂੰ ਰੋਕਣ ਦੀ ਵੱਡੀ ਮੁਸ਼ਕਲ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਵੀ ਇਹੀ ਅਰਦਾਸ ਕਰਦੇ ਹਾਂ ਕਿ ਬਾਰਿਸ਼ ਨਾ ਪਵੇ ਤਾਂ ਕਿ ਲੋਕ ਇਸ ਪਾਣੀ ਦੇ ਕਹਿਰ ਤੋਂ ਬਚ ਸਕਣ। ਇਸ ਸਮੇਂ ਸਰਦੂਲਗੜ੍ਹ ਇਲਾਕੇ ਦੇ ਲੋਕਾਂ ਦੇ ਮਨਾਂ ਵਿਚ ਡਰ ਵੱਧ ਗਿਆ ਹੈ, ਕਿਉਂਕਿ ਪਾਣੀ ਤੇਜ਼ੀ ਦੇ ਨਾਲ ਸ਼ਹਿਰ ਵੱਲ ਨੂੰ ਵਧ ਰਿਹਾ ਹੈ ਅਤੇ ਹੁਣ ਤੱਕ ਪਾਣੀ ਨੇ ਠੋਸ ਮੰਡੀ ਅਤੇ ਸਾਧੂ ਵਾਲਾ ਪਿੰਡ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੈ। ਉਥੇ ਹੀ ਸਰਦੂਲਗੜ੍ਹ ਦੇ ਦੋ ਨੰਬਰ ਵਾਰਡ ਨੂੰ ਵੀ ਪਾਣੀ ਨੇ ਘੇਰ ਲਿਆ ਹੈ। ਬਾਰਿਸ਼ ਤੇਜ਼ ਹੋਣ ਕਾਰਨ ਇੱਕ ਵਾਰ ਸਾਰੇ ਹੀ ਕਾਰਜ ਬੰਦ ਹੋ ਚੁੱਕੇ ਹਨ। ਮਾਨਸਾ ਜ਼ਿਲ੍ਹੇ ਦੇ ਵਿੱਚ ਜਿੱਥੇ ਹੜ੍ਹਾਂ ਦਾ ਕਹਿਰ ਜਾਰੀ ਹੈ, ਉਥੇ ਹੀ ਬਾਰਿਸ਼ ਨੇ ਵੀ ਹੁਣ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ

ETV Bharat Logo

Copyright © 2025 Ushodaya Enterprises Pvt. Ltd., All Rights Reserved.