ਮਾਨਸਾ: 6 ਮਹੀਨੇ ਪਹਿਲਾਂ ਦਿਨ ਦਿਹਾੜੇ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਕਤਲ ਕੀਤੇ ਗਏ ਨਾਮੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ (Punjabi singer Sidhu Moosewala murder) ਕਾਂਡ ਵਿੱਚ ਲਗਾਤਾਰ ਹਲਚਲ ਜਾਰੀ ਹੈ ਅਤੇ ਹੁਣ ਇਸ ਮਾਮਲੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) ਨਾਲ ਸਬੰਧਿਤ ਸ਼ਖ਼ਸੀਅਤਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੀ ਸਬੰਧ ਵਿੱਚ ਅੱਜ ਮਾਨਸਾ ਵਿਖੇ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਪੰਜਾਬ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ (Babbu Maan presented to SIT for questioning) ਪਹੁੰਚੇ।
ਪੇਸ਼ੀ ਲਈ ਸੱਦਾ: ਬੀਤੇ ਦਿਨੀ ਮੂਸੇਵਾਲਾ ਕਤਲ ਕਾਂਡ ਤੋੇਂ ਬਾਅਦ ਬਣਾਈ ਗਈ ਐੱਸਆਈਟੀ ਵੱਲੋਂ ਪੁੱਛਗਿੱਛ ਲਈ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਮੂੰ ਸੱਦਿਆ ਗਿਆ ਅਤੇ ਅੱਜ ਦੋਵੇਂ ਗਾਇਕ ਐੱਸਆਈਟੀ ਸਾਹਮਣੇ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਪੁੱਛਗਿੱਛ ਲਈ ਮ੍ਰਿਤਕ ਵਿੱਕੂ ਮਿੱਡੂਖੇੜਾ ਦੇ ਭਰਾ ਅਜੇ ਪਾਲ ਮਿੱਡੂਖੇੜਾ (Ajay Pal Midukhera was also called for questioning) ਨੂੰ ਵੀ ਪੁੱਛਗਿੱਛ ਲਈ ਸੱਦਿਆ ਸੀ ਪਰ ਉਹ ਫਿਲਹਾਲ ਸਪੈਸ਼ਲ ਜਾਂਚ ਟੀਮ ਕੋਲ਼ ਪੇਸ਼ ਨਹੀਂ ਹੋਏ ਹਨ।
ਬਲਕੌਰ ਸਿੰਘ ਦਾ ਸ਼ੱਕ: ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਪਰਿਵਾਰ ਵੱਲੋਂ ਲਗਾਤਾਰ ਸ਼ੱਕ ਜਤਾਇਆ ਜਾ ਰਿਹਾ ਕਿ ਪੰਜਾਬ ਮਿਊਜ਼ਿਕ ਇੰਡਸਟਰੀ (Punjabi Music Industry) ਦੇ ਕੁੱਝ ਸਫੈਦ ਪੋਸ ਲੋਕ ਵੀ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਸ਼ਾਮਿਲ ਹੋ ਸਕਦੇ ਹਨ ਕਿਉਂਕਿ ਮੂਸੇਵਾਲਾ ਨਾਲ ਪਹਿਲਾਂ ਵੀ ਪੰਜਾਬ ਇੰਡਸਟਰੀ ਦੇ ਬਹੁਤ ਸਾਰੇ ਗਾਇਕਾਂ (Controversy with singers of Punjab industry) ਨਾਲ਼ ਵਿਵਾਦ ਰਹੇ ਹਨ।ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਲਗਾਤਾਰ ਇਹੀ ਗੁਹਾਰ ਲਗਾਈ ਹੈ ਕਿ ਬਾਹਰ ਬੈਠੇ ਗੈਂਗਸਟਰਾਂ ਤੋਂ ਇਲਾਵਾ ਮਿਊਜ਼ਿਕ ਇੰਡਸਟਰੀ ਵਿੱਚ ਮੌਜੂਦ ਸਫੈਦਪੋਸ਼ਾਂ ਨੂੰ ਵੀ ਵੱਡੇ ਪੱਧਰ ਉੱਤੇ ਜਾਂਚ ਕਰਕੇ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਬੰਦੂਕ ਵਿਚੋਂ ਚੱਲੀ ਇੱਕ ਇੱਕ ਗੋਲੀ ਦਾ ਹੁਣ ਦੇਣਾ ਪਵੇਗਾ ਹਿਸਾਬ, ਪੰਜਾਬ ਵਿੱਚ ਛੇਤੀ ਲਾਗੂ ਹੋਵੇਗੀ ਨਵੀਂ ਗੰਨ ਪਾਲਿਸੀ !
ਬੱਬੂ ਮਾਨ ਨਾਲ ਵਿਵਾਦ: ਦੱਸ ਦਈਏ ਕਿ ਮੂਸੇਵਾਲਾ ਜਦੋਂ ਜਿਉਂਦਾ ਸੀ ਤਾਂ ਸਿੱਧੇ ਅਸਿੱਧੇ ਤੌਰ ਉੱਤੇ ਲਗਾਤਾਰ ਬੱਬੂ ਮਾਨ ਨਾਲ ਵਿਵਾਦਾਂ ਵਿੱਚ ਉਨ੍ਹਾਂ ਦਾ ਨਾਂਅ ਜੁੜਦਾ ਰਿਹਾ ਸੀ ,ਹਾਲਾਂਕਿ ਦੋਵਾਂ ਗਾਇਕਾਂ ਨੇ ਖੁੱਲ੍ਹ ਕੇ ਇਸ ਗੱਲ ਜਾਂ ਵਿਵਾਦ ਬਾਰੇ ਕੋਈ ਗੱਲ ਨਹੀਂ ਕੀਤੀ ਪਰ ਫਿਰ ਵੀ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਸ ਤੋਂ ਇਲਾਵਾ ਗਾਇਕ ਮਨਕੀਰਤ ਔਲਖ ਉੱਤੇ ਗੈਂਗਸਟਰਾਂ ਨਾਲ ਦੋਸਤੀ ਹੋਣ ਦੇ ਇਲਜ਼ਾਮ ਲੱਗਦੇ ਰਹੇ ਹਨ ਅਤੇ ਇਲਜ਼ਾਮਾਂ ਤੋਂ ਬਾਅਦ ਮਨਕੀਰਤ ਔਲਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕੁੱਝ ਤਸਵੀਰਾਂ ਨੂੰ ਹਟਾਇਆ ਵੀ ਸੀ।