ਚੰਡੀਗੜ੍ਹ: 2022 ਵਿੱਚ ਪੰਜਾਬ ਵਿੱਚ ਵਿੱਚ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ। ਵਿਧਾਨ ਸਭਾ ਚੋਣਾਂ ਲਈ ਹਰ ਪਾਰਟੀ ਨੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਕਈ ਪਾਰਟੀਆਂ ਨੇ ਤਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਪਰ ਕਈ ਪਾਰਟੀਆਂ ਵੱਲੋਂ ਅਜੇ ਵੀ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ, ਉਥੇ ਹੀ ਜੇਕਰ ਬੁਢਲਾਡਾ ਸੀਟ (Budhlada Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।
ਬੁਢਲਾਡਾ ਸੀਟ (Budhlada Assembly Constituency)
ਜੇਕਰ ਬੁਢਲਾਡਾ ਸੀਟ (Budhlada Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਹ ਰਾਖਵੀਂ ਸੀਟ ਹੈ, ਜਿੱਥੇ ਹੁਣ ਇਸ ਸਮੇਂ ਆਮ ਆਦਮੀ ਪਾਰਟੀ (Aam Aadmi Party) ਦੇ ਪ੍ਰਿੰਸੀਪਲ ਬੁੱਧਰਾਮ (Principal Buddharam) ਮੌਜੂਦਾ ਵਿਧਾਇਕ ਹਨ। ਮੌਜੂਦਾ ਹਾਲਾਤ ਵਿੱਚ ਇੱਥੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਉਮੀਦਵਾਰ ਮਜ਼ਬੂਤ ਮੰਨਿਆ ਜਾ ਰਿਹਾ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਬੁਢਲਾਡਾ ਸੀਟ (Budhlada Assembly Constituency) ’ਤੇ 87.69 ਫੀਸਦ ਵੋਟਿੰਗ ਹੋਈ ਸੀ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਪ੍ਰਿੰਸੀਪਲ ਬੁੱਧਰਾਮ (Principal Buddharam) ਵਿਧਾਇਕ ਚੁਣੇ ਗਏ ਸਨ। ਬੁੱਧਰਾਮ ਨੇ ਕਾਂਗਰਸ ਦੀ ਉਮੀਦਵਾਰ ਰਣਜੀਤ ਕੌਰ ਭੱਟੀ (RANJIT KAUR BHATTI) ਨੂੰ ਹਰਾਇਆ ਸੀ। ਇਸ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਨੂੰ 52,265 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੀ ਕਾਂਗਰਸ ਦੇ ਉਮੀਦਵਾਰ ਰਣਜੀਤ ਕੌਰ ਭੱਟੀ (RANJIT KAUR BHATTI) ਨੂੰ 50,989 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਉਮੀਦਵਾਰ ਨਿਸ਼ਾਨ ਸਿੰਘ (NISHAN SINGH) ਨੂੰ 50,477 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਮ ਆਦਮੀ ਪਾਰਟੀ (Aam Aadmi Party) ਨੂੰ ਸਭ ਤੋਂ ਵੱਧ 32.37 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਕਾਂਗਰਸ ਦਾ 31.58 ਫੀਸਦ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 31.26 ਫੀਸਦ ਵੋਟ ਸ਼ੇਅਰ ਰਿਹਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਬੁਢਲਾਡਾ ਸੀਟ (Budhlada Assembly Constituency) 'ਤੇ 83.37 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਚੇਤਨ ਸਿੰਘ (CHATIN SINGH) ਦੀ ਜਿੱਤ ਹੋਈ ਸੀ ਜਿਹਨਾਂ ਨੂੰ 51,504 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ਦੇ ਰਹੇ ਕਾਂਗਰਸ ਦੇ ਉਮੀਦਵਾਰ ਸਤਪਾਲ ਸਿੰਘ (SATPAL SINGH) ਨੂੰ 45,056 ਵੋਟਾਂ ਪਈਆਂ ਸਨ ਤੇ ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੀ ਉਮੀਦਵਾਰ ਰਣਜੀਤ ਕੌਰ (RANJIT KAUR) ਨੂੰ 29,385 ਵੋਟਾਂ ਪਈਆਂ ਸਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਬੁਢਲਾਡਾ ਸੀਟ (Budhlada Assembly Constituency) 'ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਵੋਟ ਸ਼ੇਅਰ 37.61 ਫੀਸਦ ਸੀ, ਜਦਕਿ ਕਾਂਗਰਸ ਦਾ 32.90 ਫੀਸਦ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦਾ 21.46 ਫੀਸਦੀ ਸੀ।
ਇਹ ਵੀ ਪੜੋ: Punjab Assembly Election 2022: AAP ਦੇ ਕਬਜੇ ’ਚ ਹੈ ਗੜ੍ਹਸ਼ੰਕਰ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...
ਵਿਧਾਨ ਸਭਾ ਹਲਕਾ ਬੁਢਲਾਡਾ (Budhlada Assembly Constituency) ਦਾ ਸਿਆਸੀ ਸਮੀਕਰਨ
ਬੁਢਲਾਡਾ ਸੀਟ (Budhlada Assembly Constituency) 'ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਨਿਸ਼ਾਨ ਸਿੰਘ ਅਤੇ ਆਮ ਆਦਮੀ ਪਾਰਟੀ ਵੱਲੋਂ ਪ੍ਰਿੰਸੀਪਲ ਬੁੱਧਰਾਮ (Principal Buddharam) ਚੋਣ ਮੈਦਾਨ ਵਿੱਚ ਹੋਣਗੇ। ਇਸ ਸਮੇਂ ਪ੍ਰਿੰਸੀਪਲ ਬੁੱਧਰਾਮ ਇੱਥੋਂ ਦੇ ਵਿਧਾਇਕ ਹਨ।
ਇਨ੍ਹਾਂ ਦੋਵਾਂ ਦੀ ਗੱਲ ਕਰੀਏ ਤਾਂ ਇਸ ਵਾਰ ਅਕਾਲੀ ਦਲ ਮਜ਼ਬੂਤ ਨਜ਼ਰ ਆ ਰਿਹਾ ਹੈ, ਕਿਉਂਕਿ ਇੱਕ ਤਾਂ 'ਆਪ' ਹਾਲੇ ਤੱਕ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰ ਸਕੀ, ਦੂਜਾ ਪਾਰਟੀ ਦੇ ਕਈ ਵਿਧਾਇਕ ਛੱਡ ਚੁੱਕੇ ਹਨ ਅਤੇ ਤੀਜਾ, ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ 'ਆਪ' ਉਮੀਦਵਾਰ ਦੇ ਖਿਲਾਫ਼ ਜਾ ਰਿਹਾ ਹੈ।
ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ ਰਣਜੀਤ ਕੋਰ ਭੱਟੀ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ। ਇਸ ਨਾਲ ਹੀ 6 ਦੇ ਕਰੀਬ ਆਗੂ ਇੱਥੋਂ ਦਾਅਵੇਦਾਰੀ ਕਰ ਰਹੇ ਹਨ। ਇਸ ਸੀਟ 'ਤੇ ਕਾਂਗਰਸ ਦੀ ਮਜ਼ਬੂਤ ਦਾਅਵੇਦਾਰੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਕਿਸ ਨੂੰ ਆਪਣਾ ਉਮੀਦਵਾਰ ਬਣਾਉਂਦੀ ਹੈ। ਇਸ ਸੀਟ 'ਤੇ ਵੀ ਭਾਜਪਾ ਲਈ ਅਜੇ ਕੋਈ ਸਮੀਕਰਨ ਨਹੀਂ ਹੈ। ਇਸ ਸੀਟ 'ਤੇ ਸਿੱਖ ਭਾਈਚਾਰੇ ਦੇ ਲੋਕ ਜ਼ਿਆਦਾ ਹਨ, ਇਸ ਦੇ ਨਾਲ ਹੀ ਐੱਸਸੀ ਅਤੇ ਐੱਸਟੀ ਦੇ ਲੋਕਾਂ ਦੀ ਗਿਣਤੀ ਵੀ ਵੱਡੀ ਹੈ।
ਇਹ ਵੀ ਪੜ੍ਹੋ : Punjab Assembly Election 2022: ਕੀ ਮੁੜ ਚੱਲੇਗਾ 'ਆਪ' ਦਾ ਯਾਦੂ, ਜਾਣੋਂ ਕਿਸ-ਕਿਸ 'ਚ ਹੋਵੇਗਾ ਮੁਕਾਬਲਾ