ਮਾਨਸਾ: ਦੱਸ ਦੇਈਏ ਕਿ ਕੁਝ ਦਿਨ ਪਹਿਲਾ ਦਲਿਤ ਮਜਦੂਰ ਦੇ ਮਾਸੂਮ ਬੱਚੇ ਦਾ ਉੱਚ ਜਾਤੀ ਦੇ ਵੱਲੋ ਨਸ਼ੇ ਦੀ ਹਾਲਤ 'ਚ ਲਾਪਰਵਾਹੀ ਨਾਲ ਐਕਸੀਡੈਟ ਹੋ ਗਿਆ ਸੀ। ਬੱਚੇ ਦੀ ਹਾਲਤ ਬਹੁਤ ਗਭੀਰ ਹੋ ਗਈ ਹੈ ਬੱਚੇ ਨੂੰ ਪਟਿਆਲਾ ਤੋਂ ਚੰਡੀਗੜ੍ਹ ਵਿੱਖੇ ਰੈਫਰ ਕਰ ਦਿੱਤਾ ਗਿਆ।
ਉਥੇ ਬੱਚੇ ਦੀ ਗੰਭੀਰ ਦੀ ਹਾਲਤ ਨੂੰ ਦੇਖਦੇ ਹੋਏ ਦਿੱਲੀ ਲੈ ਕੇ ਜਾਣ ਲਈ ਆਖ ਦਿੱਤਾ ਗਿਆ। ਉੇਸ ਵੇਲੇ ਬੱਚਾ ਕੋਮਾ ਵਿੱਚ ਸੀ ਤੇ ਬੱਚੇ ਦਾ ਪਰਿਵਾਰ ਸਦਮੇ ਵਿੱਚ ਸੀ ਜਿਸ ਦੇ ਸਾਹਮਣੇ ਐਕਸੀਡੈਟ ਹੋਇਆ ਉਸ ਨੇ ਉਸ ਦਾ ਬਹੁਤਾ ਇਲਾਜ ਕਰਵਾਇਆ ਸੀ ਤੇ ਅਗਲਾ ਇਲਾਜ ਕਰਨ ਤੋ ਮਨਾਂ ਕਰ ਦਿੱਤਾ ਤੇ ਅੱਗੋ ਦੀ ਕਿਹਾ ਕੀ ਇਸ ਦਾ ਮਾੜਾ ਨਤੀਜੇ ਭੁਗਤਣ ਨੂੰ ਮਿਲਣ ਗਏ, ਜਿਸ ਨਾਲ ਪੀੜਤ ਪਰਿਵਾਰ ਨੂੰ ਹੋਰ ਸਦਮੇ ਵੱਲ ਧੱਕਿਆ ਜੋ ਪਰਿਵਾਰ ਦੋ ਵਕਤ ਦੀ ਰੋਟੀ ਦਾ ਬੜੀ ਮੁਸ਼ਕਿਲ ਨਾਲ ਗੁਜਾਰਾਂ ਕਰਦਾ ਹੈ ਉਹ ਇਲਾਜ ਕਿਵੇਂ ਕਰਵਾ ਸਕਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਪਦਮ ਭੂਸ਼ਨ ਵਿਜੇਤਾ ਡਾ. ਖੇਮ ਸਿੰਘ ਗਿੱਲ ਦਾ ਹੋਇਆ ਦਿਹਾਂਤ
ਦੋਸ਼ੀ ਨੇ ਇਲਾਜ ਤਾਂ ਕੀ ਕਰਵਾਉਣਾ ਉਲਟਾ ਉੱਚ ਜਾਤੀ ਦੇ ਹੰਕਾਰ ਦੇ ਭਰੇ ਹੋਏ ਨੇ ਜਾਤ ਦੇ ਨਾਂ ਤੇ ਇੱਕਠ ਰਖਵਾ ਕੇ ਦਲਿਤ ਮਜਦੂਰਾ ਦਾ ਬਾਈਕਾਟ ਕਰਵਾਇਆ ਪਹਿਲੇ ਧਰਮਸ਼ਾਲਾ 'ਚ ਫਿਰ ਗੁਰਦੁਆਰੇ 'ਚ ਅਨਾਉਸਮੈਟ ਕਰਵਾ ਕੇ ਬਾਈਕਾਟ ਦਾ ਐਲਾਨ ਕੀਤਾ ।
ਦੱਸਣਯੋਗ ਹੈ ਕਿ ਦਲਿਤ ਮਜਦੂਰਾ ਦਾ ਬਾਈਕਾਟ ਕਰਨਾ ਕਾਨੂੰਨੀ ਤੋਰ 'ਤੇ ਅਪਰਾਧ ਹੈ ਤੇ ਬਾਈਕਾਟ ਇਸਾਨੀਅਤ ਦੇ ਨਾਮ ਤੇ ਧੱਬਾ ਹੈ ਇਸ ਨਾਜੁਕ ਹਾਲਾਤ ਵਿਚ ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਸੂਬਾ ਸਕੱਤਰ ਲਖਵੀਰ ਲੋਗੌਵਾਲ ਅਤੇ ਸੂਬਾ ਆਗੂ ਧਰਮਪਾਲ ਨੇ ਕਿਹਾ ਕੀ ਬਾਈਕਾਟ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।