ETV Bharat / state

ਇਮਾਨਦਾਰੀ ਦੀ ਮਿਸਾਲ ਬਣਿਆ ਮਾਨਸਾ ਜ਼ਿਲ੍ਹੇ ਦਾ ਪ੍ਰਾਇਮਰੀ ਸਕੂਲ - Government Primary School Mansa

ਆਏ ਦਿਨ ਹੀ ਪੈਸਿਆਂ ਕਾਰਨ ਠੱਗੀ ਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਜੀਤਸਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ 'ਚ ਇਮਾਨਦਾਰੀ ਦੀ ਭਾਵਨਾ ਜਗਾਉਣ ਲਈ ਸਕੂਲ ਵਿੱਚ ਇੱਕ ਸਟੇਸ਼ਨਰੀ ਦੀ ਦੁਕਾਨ ਖੋਲ੍ਹੀ ਗਈ ਹੈ।

ਫ਼ੋਟੋ
author img

By

Published : Sep 10, 2019, 6:55 PM IST

ਮਾਨਸਾ: ਬੇਸ਼ੱਕ ਅੱਜ ਦੇ ਯੁੱਗ ਵਿੱਚ ਪੈਸੇ ਦੀ ਅੰਨ੍ਹੀ ਦੌੜ ਦੇ ਚੱਲਦਿਆਂ ਇਮਾਨਦਾਰੀ ਘਟਦੀ ਜਾ ਰਹੀ ਹੈ ਪਰ ਮਾਨਸਾ ਜ਼ਿਲ੍ਹੇ 'ਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਆਪਣੀ ਇਮਾਨਦਾਰੀ ਕਰਕੇ ਜਾਣਿਆ ਜਾਂਦਾ ਹੈ। ਸਕੂਲ ਵੱਲੋਂ ਵਿਦਿਆਰਥੀਆਂ 'ਚ ਇਮਾਨਦਾਰੀ ਦੀ ਭਾਵਨਾ ਜਗਾਉਣ ਲਈ ਸਕੂਲ ਵਿੱਚ ਹੀ ਇੱਕ ਸਟੇਸ਼ਨਰੀ ਦੀ ਦੁਕਾਨ ਖੋਲ੍ਹੀ ਗਈ ਹੈ। ਇਸ ਦੁਕਾਨ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇੱਥੇ ਸਾਰਾ ਸਮਾਨ ਖੁੱਲ੍ਹਾ ਪਿਆ ਹੈ ਤੇ ਵਿਦਿਆਰਥੀ ਆਪਣੀ ਜ਼ਰੂਰਤ ਅਨੁਸਾਰ ਸਮਾਨ ਲੈ ਕੇ ਬਣਦੇ ਪੈਸੇ ਰੱਖ ਦਿੰਦੇ ਹਨ।

ਵੀਡੀਓ

ਹੋਰ ਪੜ੍ਹੋ: ਮਾਨਸਾ ਦੇ ਅਧਿਆਪਕ ਨੂੰ ਰਾਸ਼ਟਰਪਤੀ ਵੱਲੋਂ ਮਿਲਿਆ ਨੈਸ਼ਨਲ ਅਵਾਰਡ

ਇਸ ਦੁਕਾਨ ਨੂੰ ਖੋਲ੍ਹਣ ਦਾ ਕਾਰਨ ਜਾਣਨ ਲਈ ਜਦ ਸਕੂਲ ਅਧਿਆਪਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਕਿਸੇ ਪ੍ਰਕਾਰ ਦੀ ਹੋਰ ਸਟੇਸ਼ਨਰੀ ਦੀ ਦੁਕਾਨ ਨਹੀਂ ਸੀ ਜਿਸ ਕਾਰਨ ਬੱਚਿਆਂ ਨੂੰ ਸਮਾਨ ਖ਼ਰੀਦਣ ਵਿੱਚ ਕਾਫ਼ੀ ਪ੍ਰੇਸ਼ਾਨੀ ਆਉਂਦੀ ਸੀ ਤੇ ਕਿਸੇ ਦੂਜੇ ਪਿੰਡ ਸਮਾਨ ਖ਼ਰੀਦਣ ਜਾਣਾ ਪੈਂਦਾ ਸੀ। ਇਸ ਕਾਰਨ ਅਧਿਆਪਕ ਸੱਤਪਾਲ ਸਿੰਘ ਨੇ ਸਕੂਲ ਵਿੱਚ ਹੀ ਇੱਕ ਸਟੇਸ਼ਨਰੀ ਦੀ ਦੁਕਾਨ ਖੋਲ੍ਹਣ ਦੀ ਸੋਚੀ ਜਿਸ ਦੇ ਉਹ ਬੱਚਿਆਂ ਨੂੰ ਇੱਕ ਅਨੋਖੇ ਢੰਗ ਨਾਲ ਇਮਾਨਦਾਰੀ ਦੇ ਰਾਹ 'ਤੇ ਚੱਲਣ ਦੀ ਸਿੱਖਿਆ ਦੇ ਸਕਣ।

ਅਧਿਆਪਕ ਸੱਤਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਵਿੱਚ ਹੀ ਪੜ੍ਹਾਈ ਨਾਲ ਸਬੰਧਿਤ ਸਟੇਸ਼ਨਰੀ ਦਾ ਸਮਾਨ ਲਿਆ ਕੇ ਰੱਖ ਦਿੱਤਾ ਅਤੇ ਹਰ ਇੱਕ ਕਿਤਾਬ ਪੈਨ, ਪੈਨਸਿਲ ਆਦਿ ਵਸਤੂਆਂ ਉੱਪਰ ਉਸ ਦਾ ਰੇਟ ਲਿਖ ਦਿੱਤਾ ਹੈ ਤੇ ਬੱਚੇ ਰੇਟ ਦੇ ਹਿਸਾਬ ਨਾਲ ਖ਼ੁਦ ਹੀ ਇੱਕ ਬਕਸੇ ਵਿੱਚ ਪੈਸੇ ਪਾ ਆਪਣੀ ਜ਼ਰੂਰਤ ਦਾ ਸਮਾਨ ਲੈ ਲੈਂਦੇ ਹਨ।

ਅਧਿਆਪਕ ਸਤੱਪਾਲ ਦਾ ਕਹਿਣਾ ਹੈ ਕਿ ਜਦੋਂ ਉਹ ਇਸ ਸਕੂਲ ਵਿੱਚ ਆਏ ਸਨ ਤਦ ਸਕੂਲ ਵਿੱਚ ਸਿਰਫ਼ ਦੋ ਕਮਰੇ ਹੀ ਸਨ ਅਤੇ ਬੱਚਿਆਂ ਦੀ ਗਿਣਤੀ ਵੀ ਸਿਰਫ਼ 18 ਸੀ। ਕੜੀ ਮਿਹਨਤ ਸਦਕਾ ਹੁਣ ਇਸ ਸਕੂਲ ਦੇ ਬੱਚਿਆਂ ਦੀ ਗਿਣਤੀ 132 ਤੋਂ ਵੱਧ ਹੋ ਗਈ ਹੈ। ਸਕੂਲ ਵਿੱਚ ਹੁਣ ਬਾਹਰਲੇ ਪਿੰਡਾਂ ਤੋਂ ਬੱਚੇ ਪੜ੍ਹਣ ਆਉਂਦੇ ਹਨ ਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਸਟੈਟ ਐਵਾਰਡ ਵੀ ਮਿਲਿਆ ਹੈ।

ਸਕੂਲੀ ਵਿਦਿਆਰਥੀਆਂ ਨੇ ਦੱਸਿਆ ਕਿ ਪਿੰਡ ਵਿੱਚ ਕੋਈ ਵੀ ਸਟੇਸ਼ਨਰੀ ਦੀ ਦੁਕਾਨ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੂੰ ਪੜ੍ਹਾਈ ਦਾ ਸਮਾਨ ਖਰੀਦਣ ਦੇ ਲਈ ਦੂਰ ਕਿਸੇ ਹੋਰ ਪਿੰਡ ਜਾਣਾ ਪੈਂਦਾ ਸੀ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਅਧਿਆਪਕ ਨੇ ਸਕੂਲ ਵਿੱਚ ਹੀ ਇੱਕ ਇਮਾਨਦਾਰੀ ਦੀ ਦੁਕਾਨ ਖੋਲ੍ਹ ਦਿੱਤੀ ਅਤੇ ਉਹ ਆਪਣੀ ਜ਼ਰੂਰਤ ਅਨੁਸਾਰ ਸਮਾਨ ਖ਼ਰੀਦ ਕੇ ਅਤੇ ਉਸ ਦੇ ਬਣਦੇ ਪੈਸੇ ਬਕਸੇ ਵਿੱਚ ਪਾ ਦਿੰਦੇ ਹਨ।

Intro:ਬੇਸ਼ੱਕ ਅੱਜ ਦੇ ਯੁੱਗ ਵਿੱਚ ਪੈਸੇ ਦੀ ਅੰਨ੍ਹੀ ਦੌੜ ਦੇ ਵਿੱਚ ਚੱਲਦਿਆਂ ਇਮਾਨਦਾਰੀ ਘਟਦੀ ਜਾ ਰਹੀ ਹੈ ਪਰ ਇੱਕ ਅਜਿਹਾ ਸਕੂਲ ਵੀ ਹੈ ਜਿੱਥੋਂ ਦਾ ਅਧਿਆਪਕ ਬੱਚਿਆਂ ਵਿੱਚ ਇਮਾਨਦਾਰੀ ਦੀ ਅਲਖ ਜਗਾ ਰਿਹਾ ਹੈ ਇੱਥੋਂ ਦੇ ਬੱਚੇ ਇਮਾਨਦਾਰੀ ਦੀ ਅਜਿਹੀ ਮਿਸਾਲ ਬਣ ਚੁੱਕੇ ਹਨ ਕਿ ਸਕੂਲ ਵਿੱਚ ਖੋਲ੍ਹੀ ਇਮਾਨਦਾਰੀ ਦੀ ਦੁਕਾਨ ਤੋਂ ਸਟੇਸ਼ਨਰੀ ਦਾ ਸਮਾਨ ਲੈ ਕੇ ਖ਼ੁਦ ਹੀ ਇੱਕ ਬਾਕਸ ਵਿੱਚ ਸਟੇਸ਼ਨਰੀ ਦੇ ਹਿਸਾਬ ਨਾਲ ਪੈਸੇ ਪਾ ਦਿੰਦੇ ਹਨ ਹਾਲਾਂਕਿ ਇਸ ਦੁਕਾਨ ਨੂੰ ਕੋਈ ਵੀ ਨਹੀਂ ਚਲਾਉਂਦਾ ਅਤੇ ਇਹ ਇੱਕ ਇਮਾਨਦਾਰੀ ਦੀ ਦੁਕਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਜੀਤ ਸਰ ਕੋਠੇ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੱਲ ਰਹੀ ਹੈ

Body:ਮਾਨਸਾ ਜ਼ਿਲ੍ਹੇ ਦੇ ਪਿੰਡ ਜੀਤ ਸਰ ਕੋਠੇ ਬੱਛੂਆਣਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਮਾਨਦਾਰੀ ਦੀ ਦੁਕਾਨ ਚੱਲ ਰਹੀ ਹੈ ਇਸ ਛੋਟੇ ਜਿਹੇ ਪਿੰਡ ਵਿੱਚ ਕੋਈ ਵੀ ਸਟੇਸ਼ਨਰੀ ਦੀ ਦੁਕਾਨ ਨਹੀਂ ਅਧਿਆਪਕ ਸੱਤਪਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਸਮੱਸਿਆ ਦਾ ਪਤਾ ਲੱਗਿਆ ਤਾਂ ਉਨ੍ਹਾਂ ਸਕੂਲ ਵਿੱਚ ਹੀ ਪੜ੍ਹਾਈ ਨਾਲ ਸਬੰਧਿਤ ਸਟੇਸ਼ਨਰੀ ਦਾ ਸਾਮਾਨ ਲਿਆ ਕੇ ਰੱਖ ਦਿੱਤਾ ਅਤੇ ਹਰ ਇੱਕ ਕਿਤਾਬ ਪੈਨ ਪੈਨਸਿਲ ਆਦਿ ਉੱਪਰ ਉਸ ਦਾ ਰੇਟ ਲਿਖ ਦਿੱਤਾ ਹੁਣ ਇਸ ਸਕੂਲ ਦੇ ਬੱਚੇ ਰੇਟ ਦੇ ਹਿਸਾਬ ਨਾਲ ਖ਼ੁਦ ਹੀ ਇੱਕ ਬਕਸੇ ਵਿੱਚ ਪੈਸੇ ਪਾ ਦਿੰਦੇ ਹਨ ਅਤੇ ਉਥੋਂ ਆਪਣੀ ਜ਼ਰੂਰਤ ਦਾ ਸਾਮਾਨ ਲੈ ਲੈਂਦੇ ਹਨ ਅਧਿਆਪਕ ਸੱਤਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਇਸ ਸਕੂਲ ਵਿੱਚ ਜੁਆਇਨ ਕੀਤਾ ਸੀ ਤਾਂ ਉਦੋਂ ਮਹਿਜ਼ ਦੋ ਕਮਰੇ ਸਨ ਅਤੇ ਬੱਚਿਆਂ ਦੀ ਗਿਣਤੀ ਮਹਿਜ਼ 18 ਸੀ ਉਨ੍ਹਾਂ ਨੇ ਮਿਹਨਤ ਦੇ ਨਾਲ ਇਸ ਸਕੂਲ ਨੂੰ ਅੱਜ ਇਨ੍ਹਾਂ ਸੁੰਦਰ ਸਕੂਲ ਬਣਾ ਦਿੱਤਾ ਹੈ ਕਿ ਇੰਗਲਿਸ਼ ਮੀਡੀਅਮ ਬੱਚਿਆਂ ਦੇ ਖੇਡਣ ਲਈ ਝੂਲੇ ਆਦਿ ਅਤੇ ਸਮਾਰਟ ਕਲਾਸ ਰੂਮ ਬਣਾ ਦਿੱਤਾ ਹੈ ਹੁਣ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ ਵੱਧ ਕੇ ਇੱਕ ਸੌ ਬੱਤੀ ਤੋਂ ਪਾਰ ਕਰ ਗਈ ਹੈ ਇਸ ਸਕੂਲ ਵਿੱਚ ਡਸਕਾ ਬੱਛੋਆਣਾ ਅਤੇ ਰੈਲੀ ਪਿੰਡ ਦੇ ਬੱਚੇ ਪੜ੍ਹਨ ਆਉਂਦੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਉਸ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਇਸ ਵਾਰ ਪੰਜ ਸਤੰਬਰ ਨੂੰ ਸਟੇਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਹੈ

ਬਾਈਟ ਅਧਿਆਪਕ ਸੱਤਪਾਲ ਸਿੰਘ

ਸਕੂਲੀ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਕੋਈ ਵੀ ਸਟੇਸ਼ਨਰੀ ਦੀ ਦੁਕਾਨ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੂੰ ਪੜ੍ਹਾਈ ਦਾ ਸਾਮਾਨ ਖਰੀਦਣ ਦੇ ਲਈ ਦੂਰ ਹੋਰ ਪਿੰਡਾਂ ਵਿੱਚ ਜਾਣਾ ਪੈਂਦਾ ਸੀ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਅਧਿਆਪਕ ਵੱਲੋਂ ਸਕੂਲ ਵਿੱਚ ਹੀ ਇਮਾਨਦਾਰੀ ਦੀ ਦੁਕਾਨ ਖੋਲ੍ਹ ਦਿੱਤੀ ਅਤੇ ਉਹ ਹੁਣ ਆਪਣੀ ਜ਼ਰੂਰਤ ਦਾ ਸਾਮਾਨ ਖਰੀਦ ਕੇ ਅਤੇ ਉਸ ਦੇ ਰੇਟ ਅਨੁਸਾਰ ਪੈਸੇ ਬਕਸੇ ਵਿੱਚ ਪਾ ਦਿੰਦੇ ਹਨ

ਬਾਈਟ ਵਿਦਿਆਰਥੀ ਸੀਰਾਂ ਕੌਰ

ਬਾਈਟ ਵਿਦਿਆਰਥੀ ਵੀਰਾਂ ਕੌਰ

ਰਿਪੋਰਟ ਕੁਲਦੀਪ ਧਾਲੀਵਾਲ ਮਾਨਸਾ

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.