ETV Bharat / state

ਗੱਡੀ ਵਿੱਚ ਹਰ ਕਿਸੇ ਲਈ ਸੀਟ ਬੈਲਟ ਲਾਉਣਾ ਲਾਜ਼ਮੀ, ਪੁਲਿਸ ਨੇ ਕੀਤਾ ਜਾਗਰੂਕ

ਮਾਨਸਾ ਵਿੱਚ ਪੁਲਿਸ ਨੇ ਸ਼ਹਿਰਵਾਸੀਆਂ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਗੱਡੀ ਦੀ ਪਿਛਲੀ ਸੀਟ ਉੱਤੇ ਬੈਠਣ ਸਮੇਂ ਸੀਟ ਬੈਲਟ ਲਾਉਣ ਲਈ ਜਾਗਰੂਕ ਕੀਤਾ।

Mansa police aware people
ਮਾਨਸਾ ਪੁਲਿਸ ਨੇ ਕੀਤਾ ਜਾਗਰੂਕ
author img

By

Published : Sep 9, 2022, 12:14 PM IST

ਮਾਨਸਾ: ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਗੱਡੀ ਦੀ ਪਿਛਲੀ ਸੀਟ ’ਤੇ ਬੈਠੇ ਲੋਕਾਂ ਵੱਲੋਂ ਸੀਟ ਬੈਲਟ ਨਾ ਲਗਾਉਣ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਲੋਕਾਂ ਨੂੰ ਦੱਸਿਆ ਕਿ ਗੱਡੀ ਦੀ ਪਿਛਲੀ ਸੀਟ ਉੱਪਰ ਬੈਠੇ ਹੋਣ ਵਾਲੇ ਲੋਕਾਂ ਨੂੰ ਸੀਟ ਬੈਲਟ ਲਗਾਉਣਾ ਲਾਜ਼ਮੀ ਹੈ।

ਮਾਨਸਾ ਪੁਲਿਸ ਨੇ ਕੀਤਾ ਜਾਗਰੂਕ

ਇਸ ਦੌਰਾਨ ਬਿਨਾਂ ਸੀਟ ਬੈਲਟ ਤੋਂ ਬੈਠੇ ਲੋਕਾਂ ਨੇ ਮੰਨਿਆ ਕਿ ਸੀਟ ਬੈਲਟ ਲਾਉਣਾ ਜ਼ਰੂਰੀ ਹੈ ਅਤੇ ਸਰਕਾਰ ਵੀ ਸਾਡੀ ਸੁਰੱਖਿਆ ਦੇ ਲਈ ਹੀ ਅਜਿਹੇ ਨਿਯਮ ਲਾਗੂ ਕਰਦੀ ਹੈ। ਉੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੱਗੇ ਤੋਂ ਉਹ ਪਿਛਲੀ ਸੀਟ ’ਤੇ ਬੈਠਣ ਵਾਲੀ ਸਵਾਰੀ ਨੂੰ ਸੀਟ ਬੈਲਟ ਤੋਂ ਬਿਨਾਂ ਨਹੀਂ ਬੈਠਣ ਦੇਣਗੇ ਅਤੇ ਨਾਲ ਹੀ ਕਈ ਵਿਅਕਤੀਆਂ ਵੱਲੋਂ ਮੁਆਫੀ ਮੰਗ ਕੇ ਆਪਣੇ ਪਿੱਛਾ ਛੁਡਾਇਆ ਗਿਆ।

ਟ੍ਰੈਫਿਕ ਇੰਚਾਰਜ ਹਰਦਿਆਲ ਦਾਸ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਟ੍ਰੈਫਿਕ ਨਿਯਮ ਦੇ ਮੁਤਾਬਿਕ ਉਨ੍ਹਾਂ ਵੱਲੋਂ ਗੱਡੀਆਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਹੈ ਅਤੇ ਗੱਡੀਆਂ ਦੀਆਂ ਪਿਛਲੀ ਸੀਟ ’ਤੇ ਬੈਠੀਆਂ ਸਵਾਰੀਆਂ ਨੂੰ ਵੀ ਸੀਟ ਬੈਲਟ ਲਾਉਣ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੀਟ ਬੈਲਟ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਵੀ ਕੀਤੇ ਗਏ ਹਨ।

ਇਹ ਵੀ ਪੜੋ: ਨਿਹੰਗ ਸਿੰਘਾਂ ਵੱਲੋਂ ਨੌਜਵਾਨ ਦਾ ਕਤਲ ਮਾਮਲਾ, ਨਵੀਂ ਸੀਸੀਟੀਵੀ ਨੇ ਕੀਤੇ ਕਈ ਵੱਡੇ ਖੁਲਾਸੇ

ETV Bharat Logo

Copyright © 2024 Ushodaya Enterprises Pvt. Ltd., All Rights Reserved.