ETV Bharat / state

ਮਾਨਸਾ: ਰੇਲ ਹਾਦਸੇ ਦਾ ਸ਼ਿਕਾਰ ਹੋਣੋ ਬਚੀ ਅਸਾਮ ਐਕਸਪ੍ਰੈਸ, ਰੇਲਵੇ ਟਰੈਕ ਟੁੱਟਿਆ - ਰੇਲ ਹਾਦਸਾ

ਪਿੰਡ ਨਰਿੰਦਰਪੁਰਾ ਕੋਲ ਵੱਡਾ ਰੇਲ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਕਤਾਬਕ ਰੇਲਵੇ ਲਾਈਨ 2 ਫੁੱਟ ਤੱਕ ਟੁੱਟ ਗਈ, ਜਿਸ 'ਤੇ ਗੁਜਰ ਰਹੀ ਅਵਧ ਆਸਾਮ ਐਕਸਪ੍ਰੈਸ ਹਾਦਸਾ ਦਾ ਸ਼ਿਕਾਰ ਹੋਣ ਤੋਂ ਬੱਚ ਗਈ।

ਮਾਨਸਾ: ਰੇਲ ਹਾਦਸੇ ਦਾ ਸ਼ਿਕਾਰ ਹੋਣ ਬੱਚੀ ਅਸਾਮ ਐਕਸਪ੍ਰੈਸ, ਰੇਲਵੇ ਟਰੈਕ ਟੁੱਟਿਆ

author img

By

Published : Dec 10, 2020, 9:08 AM IST

Updated : Dec 10, 2020, 11:09 AM IST

ਮਾਨਸਾ: ਪਿੰਡ ਨਰਿੰਦਰਪੁਰਾ ਕੋਲ ਵੱਡਾ ਰੇਲ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਕਤਾਬਕ ਰੇਲਵੇ ਲਾਈਨ 2 ਫੁੱਟ ਤੱਕ ਟੁੱਟ ਗਈ, ਜਿਸ 'ਤੇ ਗੁਜਰ ਰਹੀ ਅਵਧ ਆਸਾਮ ਐਕਸਪ੍ਰੈਸ ਹਾਦਸਾ ਦਾ ਸ਼ਿਕਾਰ ਹੋਣ ਤੋਂ ਬੱਚ ਗਈ। ਡਰਾਇਵਰ ਦੀ ਸੂਝ ਬੂਝ ਨਾਲ ਡਿਬਰੂਗੜ੍ਹ ਤੋਂ ਚੱਲ ਕੇ ਰਾਜਸਥਾਨ ਦੇ ਲਾਲਗੜ੍ਹ ਜਾ ਰਹੀ ਅਵਧ ਆਸਾਮ ਐਕਸਪ੍ਰੈਸ ਗੱਡੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ ਹੈ।

ਮਾਨਸਾ: ਰੇਲ ਹਾਦਸੇ ਦਾ ਸ਼ਿਕਾਰ ਹੋਣੋ ਬਚੀ ਅਸਾਮ ਐਕਸਪ੍ਰੈਸ, ਰੇਲਵੇ ਟਰੈਕ ਟੁੱਟਿਆ

ਰੇਲਵੇ ਪੁਲੀਸ ਅਤੇ ਸਥਾਨਕ ਪੁਲੀਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਰੇਲਵੇ ਦੀ ਟੈਕਨੀਕਲ ਸਟਾਫ ਦੀ ਟੀਮ ਦੁਆਰਾ ਮੌਕੇ ਤੇ ਪਹੁੰਚ ਕੇ ਰੇਲਵੇ ਲਾਈਨ ਦੀ ਮੁਰੰਮਤ ਕੀਤੀ ਗਈ, ਜਿਸ ਤੋਂ ਬਾਅਦ ਗੱਡੀ ਨੂੰ ਅੱਗੇ ਦੇ ਸਫ਼ਰ ਲਈ ਰਵਾਨਾ ਕਰ ਦਿੱਤਾ ਗਿਆ। ਰੇਲਵੇ ਲਾਈਨ ਦੇ ਟੁੱਟਣ ਦੇ ਕਾਰਨਾ ਦਾ ਅਜੇ ਪਤਾ ਨਹੀਂ ਲੱਗਿਆ ਹੈ। ਇਸ ਸਦੰਰਭ ਵਿੱਚ ਵਿਭਾਗ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਫ਼ੋਟੋ
ਫ਼ੋਟੋ

ਗੱਡੀ ਵਿੱਚ ਸਫਰ ਕਰ ਰਹੇ ਯਾਤਰੀਆਂ ਨੇ ਦੱਸਿਆ ਕਿ ਗੱਡੀ ਮਾਨਸਾ ਤੋਂ ਮਹਿਜ 6 ਕਿਲੋਮੀਟਰ ਦੂਰ ਸੀ। ਝਟਕੇ ਮਹਿਸੁਸ ਹੋਣ ਤੋਂ ਡਰਾਇਵਰ ਨੇ ਗੱਡੀ ਰੋਕ ਦਿੱਤੀ ਅਤੇ ਜਦੋਂ ਨੀਚੇ ਉੱਤਰ ਕੇ ਦੇਖਿਆ ਗਿਆ ਤਾਂ ਰੇਲਵੇ ਲਾਈਨ ਟੁੱਟੀ ਹੋਈ ਸੀ।

ਫ਼ੋਟੋ
ਫ਼ੋਟੋ

ਉਨ੍ਹਾਂ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਕਿ ਅੱਗੇ ਤੋਂ ਰੇਲਵੇ ਲਾਈਨਾਂ ਦੀ ਜਾਂਚ ਚੰਗੀ ਤਰ੍ਹਾਂ ਕੀਤੀ ਜਾਵੇ ਤਾਂ ਕਿ ਕੋਈ ਹਾਦਸਾ ਨਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਤਾਂ ਇਹ ਹਾਦਸਾ ਹੋਣ ਤੋਂ ਬਚ ਗਿਆ, ਨਹੀਂ ਤਾਂ ਇਸ ਵਿੱਚ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।

ਫ਼ੋਟੋ
ਫ਼ੋਟੋ

ਦੱਸਣਯੋਗ ਹੈ ਕਿ ਅਵਧ ਅਸਾਮ ਐਕਸਪ੍ਰੈਸ ਗੱਡੀ ਨੰਬਰ 05909 ਅਸਾਮ ਦੇ ਡਿਬ੍ਰੂਗਢ਼ ਤੋਂ ਚੱਲ ਕੇ ਲਾਲਗੜ੍ਹ ਰਾਜਸਥਾਨ ਜਾ ਰਹੀ ਸੀ। ਮੌਕੇ ਤੇ ਪਹੁੰਚੀ ਰੇਲਵੇ ਦੀ ਟੈਕਨੀਕਲ ਟੀਮ ਦੇ ਅਧਿਕਾਰੀ ਵਰਿੰਦਰ ਨੇ ਦੱਸਿਆ ਕਿ ਇੱਥੇ ਰੇਲਵੇ ਟਰੈਕ ਟੁੱਟ ਗਿਆ ਹੈ, ਜਿਸ 'ਤੇ ਡਰਾਈਵਰ ਨੇ ਆਪਣੀ ਸੂਝ ਬੂਝ ਨਾਲ ਗੱਡੀ ਨੂੰ ਰੋਕ ਲਿਆ ਹੈ। ਕੋਈ ਵੀ ਖ਼ਤਰੇ ਦੀ ਗੱਲ ਨਹੀਂ ਹੈ। ਥੋੜ੍ਹੀ ਦੇਰ ਬਾਅਦ ਮੁਰੰਮਤ ਕਰਕੇ ਗੱਡੀ ਨੂੰ ਰਵਾਨਾ ਕਰ ਦਿੱਤਾ ਗਿਆ।

Last Updated : Dec 10, 2020, 11:09 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.