ਮਾਨਸਾ: ਹਰਿਆਣਾ ਦੇ ਬਹਾਦਰਗੜ੍ਹ (Bahadurgarh of Haryana) ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਝੱਜਰ ਰੋਡ 'ਤੇ ਡਿਵਾਈਡਰ 'ਤੇ ਬੈਠੀਆਂ ਅੰਦੋਲਨਕਾਰੀ ਮਹਿਲਾ ਕਿਸਾਨਾਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ। ਇਸ ਹਾਦਸੇ ਵਿੱਚ ਤਿੰਨ ਮਹਿਲਾ ਕਿਸਾਨਾਂ ਦੀ ਮੌਤ ਹੋ ਗਈ ਅਤੇ ਇੱਕ ਮਹਿਲਾ ਕਿਸਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਜ਼ਖਮੀ ਮਹਿਲਾ ਕਿਸਾਨ ਦੀ ਲੱਤ ਵਿੱਚ ਫਰੈਕਚਰ ਹੈ। ਜਿਸ ਨੂੰ ਸਥਾਨਕ ਡਾਕਟਰਾਂ ਨੇ ਇਲਾਜ ਲਈ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਹੈ।
ਇਹ ਵੀ ਪੜੋ: ਭਾਰਤ-ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, BSF ਦੇ ਜਵਾਨਾਂ ਤੇ ਸੁਰੱਖਿਆ ਏਜੰਸੀਆਂ ਵੱਲੋਂ ਸਰਚ ਜਾਰੀ
ਮਾਨਸਾ ਜ਼ਿਲ੍ਹੇ ਨਾਲ ਸਬੰਧ ਸਨ ਔਰਤਾਂ
ਹਾਦਸੇ ਵਿੱਚ ਮਰਨ ਵਾਲੀਆਂ ਔਰਤਾਂ ਸਾਰੀਆਂ ਪੰਜਾਬ ਦੇ ਮਾਨਸਾ (Mansa of Punjab) ਜ਼ਿਲ੍ਹੇ ਦੀਆਂ ਬਜ਼ੁਰਗ ਮਹਿਲਾ ਕਿਸਾਨ ਸਨ। ਇਨ੍ਹਾਂ ਦੇ ਨਾਂ ਛਿੰਦਰ ਕੌਰ ਪਤਨੀ ਭਾਨ ਸਿੰਘ ਉਮਰ 60 ਸਾਲ, ਅਮਰਜੀਤ ਕੌਰ ਪਤਨੀ ਹਰਜੀਤ ਸਿੰਘ ਉਮਰ 58 ਸਾਲ, ਗੁਰਮੇਲ ਕੌਰ ਪਤਨੀ ਭੋਲਾ ਸਿੰਘ ਉਮਰ 60 ਸਾਲ ਹਨ। ਇੱਕ ਹੋਰ ਮਹਿਲਾ ਕਿਸਾਨ ਗੁਰਮੇਲ ਸਿੰਘ ਪਤਨੀ ਮੇਹਰ ਦੇ ਵੀ ਸੱਟਾਂ ਲੱਗਣ ਦੀ ਸੂਚਨਾ ਹੈ। ਉਸ ਨੂੰ ਇਲਾਜ ਲਈ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ, ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਤਰ੍ਹਾਂ ਵਾਪਰਿਆ ਹਾਦਸਾ
ਇਹ ਹਾਦਸਾ ਝੱਜਰ ਰੋਡ 'ਤੇ ਵਾਪਰਿਆ। ਦੱਸਿਆ ਜਾਂਦਾ ਹੈ ਕਿ ਕਿਸਾਨ ਅੰਦੋਲਨ ਵਿੱਚ ਸ਼ਾਮਲ ਇਹ ਔਰਤਾਂ ਬਹਾਦਰਗੜ੍ਹ ਦੇ ਬਾਈਪਾਸ ’ਤੇ ਰਹਿੰਦੀਆਂ ਸਨ ਅਤੇ ਪੰਜਾਬ ਲਈ ਰਵਾਨਾ ਹੋਣ ਲਈ ਝੱਜਰ ਰੋਡ ’ਤੇ ਡਿਵਾਈਡਰ ’ਤੇ ਆਟੋ ਦੀ ਉਡੀਕ ਕਰ ਰਹੀਆਂ ਸਨ। ਉਨ੍ਹਾਂ ਨੇ ਰੇਲਵੇ ਸਟੇਸ਼ਨ ਜਾਣਾ ਸੀ। ਉਸੇ ਸਮੇਂ ਇਕ ਤੇਜ਼ ਰਫਤਾਰ ਟਰੱਕ ਡਿਵਾਈਡਰ 'ਤੇ ਚੜ੍ਹ ਗਿਆ ਅਤੇ ਡਿਵਾਈਡਰ 'ਤੇ ਬੈਠੀਆਂ ਇਨ੍ਹਾਂ ਔਰਤਾਂ ਨੂੰ ਆਪਣੀ ਲਪੇਟ 'ਚ ਲੈ ਲਿਆ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋ ਮਹਿਲਾ ਕਿਸਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਔਰਤ ਦੀ ਸਿਵਲ ਹਸਪਤਾਲ (Civil Hospital) ਬਹਾਦਰਗੜ੍ਹ 'ਚ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਕਿਸਾਨ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਉਸ ਨੂੰ ਸਥਾਨਕ ਡਾਕਟਰਾਂ ਨੇ ਰੋਹਤਕ ਪੀਜੀਆਈ (Rohtak PGI) ਰੈਫਰ ਕਰ ਦਿੱਤਾ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ।
ਇਹ ਵੀ ਪੜੋ: ਸੁਨੀਲ ਜਾਖੜ ਦਾ ਤੰਜ ਭਰਿਆ ਟਵੀਟ, ਮਿਰਜ਼ੇ ਤੋਂ ਬਾਅਦ ਹੁਣ ਚੂਹੇ ਨਾਲ ਕੀਤੀ ਤੁਲਨਾ !
ਦੂਜੇ ਪਾਸੇ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।