ਮਾਨਸਾ: ਨਰਮੇ (cotton) ਦੀ ਖੇਤੀ ਕਰਨ ਵਾਲੇ ਕਿਸਾਨਾਂ (Farmers) ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਜਿੱਥੇ ਖ਼ਰਾਬ ਮੌਸਮ (Bad weather) ਕਾਰਨ ਨਰਮੇ ਦੀ ਫ਼ਸਲ ਖ਼ਰਾਬ ਹੁੰਦੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਲੇਬਰ (Labor) ਨਾ ਮਿਲਣ ਕਾਰਨ ਵੀ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਲੇਬਰ ਦੀ ਘਾਟ ਕਾਰਨ ਗੁਆਂਢੀ ਸੂਬੇ ਹਰਿਆਣੇ ਦੇ ਵੀ ਕਿਸਾਨ ਲੇਬਰ ਲੈਣ ਦੇ ਲਈ ਮਾਨਸਾ ਦੇ ਰੇਲਵੇ ਸਟੇਸ਼ਨ ‘ਤੇ ਡੇਰੇ ਲਗਾ ਕੇ ਬੈਠੇ ਹਨ। ਯੂ.ਪੀ. (UP) ਤੇ ਮੱਧ ਪ੍ਰਦੇਸ਼ (Madhya Pradesh) ਤੋਂ ਆਉਣ ਵਾਲੀ ਲੇਬਰ ਰੇਲ ਦੇ ਜ਼ਰੀਏ ਮਾਨਸਾ ਰੇਲਵੇ ਸਟੇਸ਼ਨ ‘ਤੇ ਪਹੁੰਚ ਰਹੇ ਹਨ।
ਇਸ ਦੌਰਾਨ ਕਿਸਾਨ ਲੇਬਰ ਨੂੰ ਲਾਲਚ ਵੀ ਦਿੰਦੇ ਨਜ਼ਰ ਆ ਰਹੇ ਹਨ, ਪਰ ਲੇਬਰ ਅਤੇ ਕਿਸਾਨਾਂ ਦੇ ਵਿੱਚ ਰੇਟ ਤੈਅ ਨਾ ਹੋਣ ਕਾਰਨ ਕਿਸਾਨਾਂ ਨੂੰ ਵੀ ਲੇਬਰ ਦੇ ਤਰਲੇ ਕਰਨੇ ਪੈ ਰਹੇ ਹਨ। ਉੱਥੇ ਹੀ ਲੇਬਰ ਵੱਲੋਂ ਵੀ ਆਪਣੀਆਂ ਮੰਗਾਂ ਕਿਸਾਨਾਂ ਅੱਗੇ ਰੱਖੀਆਂ ਜਾ ਰਹੀਆਂ ਹਨ। ਜਿਸ ਕਾਰਨ ਇਨ੍ਹੀਂ ਦਿਨੀਂ ਮਾਨਸਾ ਦੇ ਰੇਲਵੇ ਸਟੇਸ਼ਨ ‘ਤੇ ਜਿੱਥੇ ਮਜ਼ਦੂਰਾਂ ਦਾ ਤਾਂਤਾ ਲੱਗਿਆ ਹੋਇਆ ਹੈ, ਉੱਥੇ ਹੀ ਗੁਆਂਢੀ ਸੂਬੇ ਦੇ ਕਿਸਾਨ ਵੀ ਲੇਬਰ ਲੈਣ ਦੇ ਲਈ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨ ਸਤਨਾਮ ਸਿੰਘ ਦੱਸਿਆ ਕਿ ਉਹ ਹਰਿਆਣਾ (Haryana) ਦੇ ਸਿਰਸਾ ਜ਼ਿਲੇ (Sirsa district) ਤੋਂ ਇੱਥੇ ਪਹੁੰਚੇ ਹਨ। ਤੇ ਨਰਮੇ ਦੀ ਚੁਗਾਈ ਕਰਵਾਉਣ ਲਈ ਉਹ ਮਾਨਸਾ ਦੇ ਰੇਵਲੇ ਸਟੇਸ਼ਨ ‘ਤੇ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਲੇਬਰ 900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰੇਟ ਤੈਅ ਕਰ ਰਹੀ ਹੈ, ਜਦਕਿ ਕਿਸਾਨ ਇੰਨਾ ਜ਼ਿਆਦਾ ਰੇਟ ਨਹੀਂ ਦੇ ਰਹੇ। ਕਿਸਾਨ ਵੱਲੋਂ 700 ਰੁਪਏ ਰੇਟ ਤੈਅ ਕੀਤਾ ਗਿਆ ਹੈ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆ ਕਰਕੇ ਜਿੱਥੇ ਦੇਸ਼ ਵਿੱਚ ਮਹਿੰਗਾਈ ਦਿਨੋ-ਦਿਨ ਵੱਧ ਰਹੀ ਹੈ। ਉੱਥੇ ਹੀ ਇਸ ਮਹਿੰਗਾਈ ਦਾ ਅਸਰ ਕਿਸਾਨਾਂ ‘ਤੇ ਵੀ ਪੈ ਰਿਹਾ ਹੈ। ਜਿਸ ਕਰਕੇ ਖੇਤੀ ਦਾ ਧੰਦਾ ਪਹਿਲਾਂ ਨਾਲੋਂ ਹੋਰ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ।
ਉਧਰ ਮੱਧ ਪ੍ਰਦੇਸ਼ ਅਤੇ ਯੂਪੀ ਤੋਂ ਪਹੁੰਚੇ ਮਜ਼ਦੂਰ ਸ਼ਾਮ ਕੁਮਾਰ ਨੇ ਦੱਸਿਆ ਕਿ ਉਹ ਨਰਮੇ ਦੀ ਚੁਗਾਈ ਕਰਨ ਦੇ ਲਈ ਪੰਜਾਬ ਪਹੁੰਚੇ ਹਨ, ਪਰ ਇਸ ਵਾਰ ਰੇਲਵੇ (Railways) ਵੱਲੋਂ ਟਿਕਟ ਦੇ ਵਿੱਚ ਕੀਤੀ ਗਈ ਬੜੌਤਰੀ ਦੇ ਕਾਰਨ ਵੀ ਉਨ੍ਹਾਂ ਦਾ ਕਾਫੀ ਖਰਚਾ ਹੋਇਆ ਹੈ।
ਉਨ੍ਹਾਂ ਨੇ ਕਿਹਾ, ਕਿ ਹੁਣ ਕਿਸਾਨਾਂ ਉਨ੍ਹਾਂ ਦੀ ਲੇਬਰ ਬਹੁਤ ਘੱਟ ਤੈਅ ਕੀਤੀ ਜਾ ਰਹੀ ਹੈ। ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ:ਸਿਰਸਾ ’ਚ ਕਿਸਾਨ ਰੈਲੀ ਨੂੰ ਲੈਕੇ ਪੰਜਾਬੀ ਗਾਇਕ ਨੇ ਕੀਤੀ ਇਹ ਅਪੀਲ