ਮਾਨਸਾ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ (Khedan Watan Punjab Dian started in Mansa) ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋ ਗਈ ਹੈ। ਇਹ ਖੇਡਾਂ ਮਾਨਸਾ ਦੇ ਪੰਜ ਬਲਾਕਾਂ ਸਰਦੂਲਗੜ੍ਹ ਝੁਨੀਰ ਬੁਢਲਾਡਾ ਮਾਨਸਾ ਤੇ ਭੀਖੀ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਖੇਡਾਂ ਦੀ ਸ਼ੁਰੂਆਤ ਅੱਜ ਵੀਰਵਾਰ ਨੂੰ ਮਾਨਸਾ ਤੋਂ ਡਿਪਟੀ ਕਮਿਸ਼ਨਰ ਬਲਦੀਪ ਕੌਰ ਵੱਲੋਂ ਕਰਵਾਈ। ਜਿਸ ਵਿੱਚ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣ ਦੇ ਲੜਕੇ ਤੇ ਲੜਕੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਬਲਦੀਪ ਕੌਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਮਾਨਸਾ ਜ਼ਿਲ੍ਹੇ ਵਿੱਚ ਅੱਜ ਵੀਰਵਾਰ ਨੂੰ ਖੇਡਾਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਹੋ ਗਈ ਹੈ। ਜਿਸ ਦੇ ਤਹਿਤ ਮਾਨਸਾ ਦੇ ਪੰਜ ਬਲਾਕਾਂ ਸਰਦੂਲਗੜ੍ਹ ਝੁਨੀਰ ਬੁਢਲਾਡਾ ਮਾਨਸਾ ਤੇ ਭੀਖੀ ਵਿਖੇ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਖੇਡਾਂ 7 ਸਿਤੰਬਰ ਤੱਕ ਵੱਖ-ਵੱਖ ਬਲਾਕਾਂ ਦੇ ਵਿੱਚ ਜਾਰੀ ਰਹਿਣਗੀਆਂ, ਉਨ੍ਹਾਂ ਬੱਚਿਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਰੇ ਬੱਚੇ ਖੇਡ ਭਾਵਨਾ ਦੇ ਨਾਲ ਖੇਡਾਂ ਵਿੱਚ ਹਿੱਸਾ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ।
ਇਹ ਦੌਰਾਨ ਜ਼ਿਲ੍ਹਾ ਖੇਡ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਅੱਜ ਵੀਰਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਪੰਜ ਬਲਾਕਾਂ ਦੇ ਵਿਚ ਹੋ ਚੁੱਕੀ ਹੈ, ਜਿਸਦੇ ਤਹਿਤ ਝੁਨੀਰ ਵਿਖੇ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਵਲੋਂ ਸ਼ੁਰੂਆਤ ਕਰਵਾਈ ਗਈ ਹੈ। ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਦੇ ਵਿੱਚ ਡਿਪਟੀ ਕਮਿਸ਼ਨਰ ਬਲਦੀਪ ਕੌਰ ਵੱਲੋਂ ਬੁਢਲਾਡਾ ਵਿਖੇ ਵਿਧਾਇਕ ਬੁੱਧ ਰਾਮ ਅਤੇ ਸਰਦੂਲਗੜ੍ਹ ਦੇ ਕੁਸਲਾ ਵਿਖੇ ਐੱਸਡੀਐੱਮ ਪੂਨਮ ਸਿੰਘ ਵੱਲੋਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਦੇ ਵਿਚ ਫੁੱਟਬਾਲ ਵਾਲੀਬਾਲ ਰੱਸਾਕਸੀ ਖੋ-ਖੋ ਡਿਸਕਸ ਥ੍ਰੋ ਨੈਸ਼ਨਲ ਕਬੱਡੀ ਸਰਕਲ ਸਟਾਈਲ ਕਬੱਡੀ ਅਥਲੈਟਿਕਸ ਆਦਿ ਖੇਡਾਂ ਹੋ ਰਹੀਆਂ ਹਨ।
ਜਲੰਧਰ ਤੋਂ ਖੇਡਾਂ ਦੀ ਸੁਰੂਆਤ ਹੋਈ:- ਜਾਣਕਾਰੀ ਅਨੁੁਸਾਰ ਦੱਸ ਦਈਏ ਕਿ 29 ਅਗਸਤ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਖੁਦ ਵੀ ਵਾਲੀਬਾਲ ਖੇਡ ਕੇ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਇਹ ਖੇਡਾਂ 21 ਅਕਤੂਬਰ ਤੱਕ ਚੱਲਣਗੀਆਂ। ਇਸ ਦੌਰਾਨ ਸਟੇਡੀਅਮ 'ਚ ਮਸ਼ਾਲ ਯਾਤਰਾ ਵੀ ਕੱਢੀ ਗਈ। ਇਸ ਦੇ ਲਈ ਓਲੰਪਿਕ ਅਤੇ ਕਾਮਵੈਲਥ ਖੇਡਾਂ 'ਚ ਮੈਡਲ ਜਿੱਤ ਚੁੱਕੇ 13 ਖਿਡਾਰੀਆਂ ਦੀ ਚੋਣ ਕੀਤੀ ਗਈ।
ਖੇਡਾਂ ਦੀ ਪੂਰੀ ਤਰੀਖਾਂ ਦੀ ਜਾਣਕਾਰੀ:- ਬੇਸ਼ੱਕ 'ਖੇਡਾਂ ਵਤਨ ਪੰਜਾਬ ਦੀਆ' ਤਹਿਤ ਖੇਡ ਮੇਲਾ 29 ਅਗਸਤ ਨੂੰ ਸ਼ੁਰੂ ਹੋ ਗਿਆ ਸੀ, ਪਰ ਖੇਡਾਂ 1 ਸਤੰਬਰ ਤੋਂ ਸ਼ੁਰੂ ਹੋਣੀਆਂ ਸਨ। ਇਹ ਖੇਡਾਂ 1 ਸਤੰਬਰ ਤੋਂ 7 ਸਤੰਬਰ ਤੱਕ ਇੱਕ ਹਫ਼ਤੇ ਲਈ ਬਲਾਕ ਪੱਧਰ 'ਤੇ ਖੇਡ ਮੇਲਿਆਂ ਜਾ ਆਯੋਜਨ ਕੀਤਾ ਜਾਵੇਗਾ। ਖੇਡਾਂ ਦਾ ਅਗਲਾ ਪੜਾਅ ਜ਼ਿਲ੍ਹਾ ਪੱਧਰ ਦਾ ਹੈ, ਇਹ ਸਮਾਗਮ 12 ਤੋਂ 22 ਸਤੰਬਰ ਤੱਕ 10 ਦਿਨ ਚੱਲੇਗਾ, ਖੇਡਾਂ ਦੇ ਆਖਰੀ ਪੜਾਅ ਵਿਚ ਰਾਜ ਪੱਧਰੀ ਖੇਡਾਂ ਹੋਣਗੀਆਂ, ਜੋ 10 ਅਕਤੂਬਰ ਤੋਂ 21 ਅਕਤੂਬਰ ਤੱਕ ਚੱਲਣਗੀਆਂ। ਖੇਡ ਮੇਲੇ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਹੁਣ ਤੱਕ 1.5 ਲੱਖ ਤੋਂ ਵੱਧ ਖਿਡਾਰੀ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼ 30 ਅਗਸਤ ਸੀ। ਇਸ ਖੇਡਾਂ ਵਿੱਚ ਭਾਗ ਲੈਣਾ ਵਾਲੇ ਖਿਡਾਰੀਆਂ ਵੱਡੀ ਗਿਣਤੀ ਰਜਿਸਟ੍ਰੇਸ਼ਨ ਕਰਵਾਈ।
ਇਹ ਵੀ ਪੜੋ:- ਸੰਗਰੂਰ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੀ ਹੋਈ ਸ਼ੁਰੂਆਤ