ਮਾਨਸਾ : ਰੱਖੜੀ ਦੇ ਦਿਨ ਅੱਜ ਮੂਸਾ ਪਿੰਡ ਵਿਖੇ ਪੰਜਾਬ ਦੇ ਕੋਨੇ-ਕੋਨੇ ਵਿਚੋਂ ਧੀਆਂ ਨੇ ਸਿੱਧੂ ਮੂਸੇਵਾਲਾ ਦੇ ਬੁੱਤ ਉੱਤੇ ਪਹੁੰਚ ਕੇ ਰੱਖੜੀਆਂ ਬੰਨ੍ਹੀਆਂ ਹਨ।ਉਥੇ ਹੀ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਵੀ ਹੋਈਆਂ ਹਨ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਤੋਂ ਸਿੱਧੂ ਮੂਸੇਵਾਲੇ ਲਈ ਇਨਸਾਫ ਦੀ ਮੰਗ ਕੀਤੀ ਹੈ।
ਸਿੱਧੂ ਨੂੰ ਮੰਨਿਆ ਆਪਣਾ ਭਰਾ : ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਹੋਏ ਨੂੰ ਬੇਸ਼ੱਕ 14 ਮਹੀਨਿਆਂ ਦਾ ਸਮਾਂ ਹੋ ਗਿਆ ਹੈ ਪਰ ਅੱਜ ਵੀ ਸਿੱਧੂ ਮੂਸੇਵਾਲਾ ਦੇ ਪਿੰਡ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉਸਦੇ ਪ੍ਰਸ਼ੰਸਕ ਪਹੁੰਚ ਰਹੇ ਹਨ। ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ। ਅੱਜ ਰੱਖੜੀ ਦੇ ਦਿਨ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਪੰਜਾਬ ਦੇ ਕੋਨੇ ਕੋਨੇ ਵਿਚੋਂ ਧੀਆਂ ਅਤੇ ਮਹਿਲਾਵਾਂ ਨੇ ਸਿੱਧੂ ਮੂਸੇਵਾਲਾ ਦੇ ਸਮਾਰਕ ਉੱਤੇ ਪਹੁੰਚ ਕੇ ਉਸਦੇ ਗੁੱਟ ਉੱਤੇ ਰੱਖੜੀ ਸਜਾਈ ਹੈ। ਰੱਖੜੀ ਬੰਨਣ ਦੇ ਲਈ ਪਹੁੰਚੀਆਂ ਧੀਆਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਰ ਭੈਣ ਦਾ ਭਰਾ ਸੀ ਅਤੇ ਅੱਜ ਰੱਖੜੀ ਦਾ ਦਿਨ ਹੈ ਅਤੇ ਰੱਖੜੀ ਦੇ ਦਿਨ ਵੀ ਅੱਜ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਣ ਵਾਲੀਆਂ ਲੜਕੀਆਂ ਉਸਦੇ ਰੱਖੜੀ ਸਜਾਉਣ ਦੇ ਲਈ ਪਹੁੰਚ ਰਹੀਆਂ ਹਨ।
- Congress Leader News: ਸਾਬਕਾ ਮੰਤਰੀ ਦੇ ਪੁੱਤ ਵਲੋਂ ਨੌਜਵਾਨ ਨਾਲ ਕੁੱਟਮਾਰ ਮਾਮਲੇ 'ਚ ਆਇਆ ਨਵਾਂ ਮੋੜ, ਘਟਨਾ ਦੀ ਵੀਡੀਓ ਆਈ ਸਾਹਮਣੇ
- CM Mann News: ਰੱਖੜ ਪੁੰਨਿਆ ਮੌਕੇ ਗੁਰਦੁਵਾਰਾ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
- Ludhiana Fight Viral Video: ਮਾਮੂਲੀ ਗੱਲ ਪਿਛੇ ਪਹਿਲਾਂ ਪਾੜ ਦਿੱਤੇ ਇੱਕ ਦੂਜੇ ਦੇ ਸਿਰ, ਫਿਰ ਕਰ ਲਿਆ ਸਮਝੋਤਾ!
ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਅਜਿਹੇ ਗਾਇਕ ਸੀ, ਜਿਸਨੇ ਬਹੁਤ ਛੋਟੀ ਉਮਰ ਦੇ ਵਿੱਚ ਵੱਡਾ ਨਾਮ ਕਮਾਇਆ ਸੀ। ਉਸਨੇ ਹਰ ਧੀ ਨੂੰ ਆਪਣੀ ਭੈਣ ਸਮਝਿਆ ਸੀ ਅਤੇ ਆਪਣੇ ਗੀਤਾਂ ਦੇ ਵਿੱਚ ਵੀ ਧੀਆਂ ਨੂੰ ਪੂਰਾ ਸਤਿਕਾਰ ਦਿੱਤਾ ਸੀ। ਇਸ ਲਈ ਪੰਜਾਬ ਦੀ ਹਰ ਧੀ ਅੱਜ ਸਿੱਧੂ ਮੂਸੇ ਵਾਲੇ ਨੂੰ ਆਪਣਾ ਭਰਾ ਮੰਨਦੀ ਹੈ ਅਤੇ ਉਸਦੇ ਰੱਖੜੀ ਸਜਾਉਣ ਦੇ ਲਈ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਹਨ। ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅੱਜ ਵੀ ਇਨਸਾਫ਼ ਦੇ ਲਈ ਸਰਕਾਰ ਤੋਂ ਮੰਗ ਕਰ ਰਹੇ ਹਨ ਅਤੇ ਅਸੀਂ ਵੀ ਅੱਜ ਰੱਖੜੀ ਦੇ ਦਿਨ ਸਰਕਾਰ ਤੋਂ ਮੰਗ ਕਰਦੀਆਂ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਉਸਦੇ ਮਾਤਾ ਪਿਤਾ ਨੂੰ ਇਨਸਾਫ ਦਿੱਤਾ ਜਾਵੇ।