ਮਾਨਸਾ: ਜੇਕਰ ਤੁਹਾਡੀ ਗੱਡੀ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ (High security number plate) ਨਹੀਂ ਲੱਗੀ ਤਾਂ ਤੁਹਾਨੂੰ ਵੀ ਜੁਰਮਾਨਾ ਭੁਗਤਣਾ ਪੈ ਸਕਦਾ ਹੈ। ਕਿਉਂਕਿ ਟਰਾਂਸਪੋਰਟ ਵਿਭਾਗ ਵੱਲੋਂ ਹੁਣ ਇੱਕ ਨਵੀਆਂ ਗਾਈਡਲਾਈਨਾਂ (New guidelines) ਜਾਰੀ ਕੀਤੀਆਂ ਗਈਆਂ ਹਨ ਤੁਹਾਨੂੰ ਆਪਣੇ ਵਹੀਕਲ 'ਤੇ ਹਾਈ ਸਕਿਉਰਿਟੀ ਰਜਿਸਟਰੇਸ਼ਨ ਨੰਬਰ ਪਲੇਟ (High security registration number plate) ਲਾਉਣੀ ਜ਼ਰੂਰੀ ਹੈ।
ਜੇਕਰ ਤੁਹਾਡੀ ਗੱਡੀ 'ਤੇ ਇਹ ਹਾਈ ਸਕਿਉਰਿਟੀ ਰਜਿਸਟਰੇਸ਼ਨ ਨੰਬਰ ਪਲੇਟ (High security registration number plate) ਨਹੀਂ ਲੱਗੀ ਤਾਂ ਗੱਡੀ ਤੁਹਾਡੇ ਨਾਮ ਨਹੀਂ ਹੋਵੇਗੀ, ਟੈਕਸ ਵੀ ਅਪਡੇਟ ਨਹੀਂ ਹੋਵੇਗਾ ਨਾ ਹੀ ਬੀਮਾ ਤੇ ਨਾ ਹੀ ਪ੍ਰਦੂਸ਼ਣ ਸਰਟੀਫਿਕੇਟ ਬਣੇਗਾ ਤੁਹਾਨੂੰ ਇਨ੍ਹਾਂ ਕਮੀਆਂ ਦੇ ਕਾਰਨ ਚਲਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪਹਿਲੀ ਵਾਰ ਦੋ ਹਜਾਰ ਰੁਪਏ ਤੇ ਦੂਸਰੀ ਵਾਰ ਤਿੰਨ ਹਜ਼ਾਰ ਰੁਪਏ ਜੁਰਮਾਨਾ ਭੁਗਤਣਾ ਪੈ ਸਕਦਾ ਹੈ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਾਈ ਸਕਿਉਰਿਟੀ ਰਜਿਸਟਰੇਸ਼ਨ ਨੰਬਰ ਪਲੇਟ (High security registration number plate) ਦੇ ਮੈਨੇਜਰ ਹਰਮਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਹੁਣ ਤੁਹਾਡੀ ਨਵੀਂ ਜਾਂ ਪੁਰਾਣੀ ਗੱਡੀ 'ਤੇ ਜੇਕਰ ਹਾਈ ਸਕਿਉਰਿਟੀ ਰਜਿਸਟਰੇਸ਼ਨ ਨੰਬਰ ਪਲੇਟ (High security registration number plate) ਨਹੀਂ ਲੱਗੀ ਤਾਂ ਤੁਹਾਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਲਈ ਹਰ ਵਹੀਕਲ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲੱਗਣੀ ਹੋਈ ਹੋਣੀ ਜ਼ਰੂਰੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨੰਬਰ ਪਲੇਟ ਦੇ ਨਾਲ ਤੁਹਾਨੂੰ ਆਸਾਨੀ ਵੀ ਹੋਵੇਗੀ ਜੇਕਰ ਤੁਹਾਡਾ ਵਹੀਕਲ ਚੋਰੀ ਹੋ ਜਾਂਦਾ ਹੈ ਤਾਂ ਇਹ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੋਵੇਗਾ ਤੇ ਪੁਲੀਸ ਵੱਲੋਂ ਇਸ ਦੀ ਤਲਾਸ਼ ਵੀ ਜਲਦੀ ਕੀਤੀ ਜਾ ਸਕਦੀ ਹੈ ਇਸ ਲਈ ਹਰ ਵਹੀਕਲ ਤੇ ਹਾਈ ਸਕਿਉਰਿਟੀ ਰਜਿਸਟਰੇਸ਼ਨ ਨੰਬਰ ਪਲੇਟ ਲੱਗੀ ਹੋਣੀ ਜ਼ਰੂਰੀ ਹੈ
ਜ਼ਿਕਰਯੋਗ ਹੈ ਕਿ ਕਈਂ ਨੋਜਵਾਨ ਆਪਣੀ ਗੱਡੀ ਨੂੰ ਮੋਡੀਫਾਈ ਕਰਵਾਕੇ ਨੰਬਰ ਪਲੇਟਾਂ ਨੂੰ ਵੀ ਬਦਲ ਦਿੰਦੇ ਹਨ, ਕਈਂ ਨੋਜਵਾਨ ਤਾਂ ਨੰਬਰ ਪਲੇਟਾਂ ਦੀ ਥਾਂ ਅਪਣਾ ਗੋਤ ਹੀ ਲਿਖਵਾ ਲੈਂਦੇ ਨੇ ਪਰ ਹੁਣ ਅਜਿਹਾ ਕਰਨਾ ਮਹਿੰਗਾ ਪਵੇਗਾ, ਹੁਣ ਤੁਹਾਨੂੰ ਹਾਈ ਸਕਿਉਰਿਟੀ ਰਜਿਸਟਰੇਸ਼ਨ ਨੰਬਰ ਪਲੇਟ ਹੀ ਲਗਵਾਉਂਣੀ ਪਵੇਗੀ।
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਬਰਾਬਰ ਤਨਖਾਹ ਦਿਵਸ 2021: ਜਾਣੋ ਕਿਉਂ ਮਨਾਿਆ ਜਾਂਦਾ ਹੈ ਇਹ ਦਿਨ ?