ਮਾਨਸਾ : ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਬੀਤੀ ਰਾਤ ਹੋਈ ਤੇਜ਼ ਬਰਸਾਤ ਕਾਰਨ ਕਮਰੇ ਵਿੱਚ ਸੌਂ ਰਹੇ ਪਤੀ-ਪਤਨੀ ਉਤੇ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਪਤਨੀ ਦੀ ਮਲਬੇ ਹੇਠਾਂ ਦਬਣ ਕਾਰਨ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਪਤੀ ਨੂੰ ਗੰਭਾਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਨਾਲ ਦਿੱਖ ਸਾਂਝਾ ਕਰਨ ਲਈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਗੰਭੀਰ ਹਾਲਤ ਵਿੱਚ ਪਟਿਆਲਾ ਰੈਫਰ ਵਿਅਕਤੀ : ਇਸ ਮੌਕੇ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ ਹੈ। ਬਾਰਿਸ਼ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਮਹਿਲਾ ਰਾਣੀ ਕੌਰ (48) ਦੀ ਮੌਤ ਹੋ ਗਈ ਹੈ, ਜਦਕਿ ਉਸਦੇ ਪਤੀ ਘੁੱਕਰ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
- Punjabi gangster Murder in Canada: ਕੈਨੇਡਾ ਵਿੱਚ ਗੈਂਗਸਟਰ ਰਵਿੰਦਰ ਸਮਰਾ ਦਾ ਗੋਲ਼ੀਆਂ ਮਾਰ ਕੇ ਕਤਲ
- Punjab Weather Update: ਹਿਮਾਚਲ ਵਿੱਚ ਫਟੇ ਬੱਦਲਾਂ ਦਾ ਅਸਰ ਪੰਜਾਬ ਤਕ, ਪਾਣੀ ਦੀ ਲਪੇਟ ਵਿੱਚ ਕਈ ਪਿੰਡ, 11 ਜ਼ਿਲ੍ਹਿਆਂ 'ਚ ਅਲਰਟ
- Pakistan, Drones and Drugs: ਪਾਕਿਸਤਾਨ ਵੱਲੋਂ ਨਸ਼ੇ ਦੀ ਡਰੋਨ ਜ਼ਰੀਏ ਐਂਟਰੀ, ਅੰਕੜੇ ਕਰ ਦੇਣਗੇ ਹੈਰਾਨ !
ਅਜਿਹੀਆਂ ਘਟਨਾਨਾਂ ਪਿੱਛੇ ਸਰਕਾਰਾਂ ਵੀ ਦੋਸ਼ੀ : ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਸਿਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਇਸਦ ਘਟਨਾ ਪਿੱਛੇ ਕਿਤੇ ਨਾ ਕਿਤੇ ਸਰਕਾਰਾਂ ਵੀ ਦੋਸ਼ੀ ਹਨ, ਕਿਉਂਕਿ ਉਨ੍ਹਾਂ ਵੱਲੋਂ ਆਪਣੇ ਪਿੰਡ ਦੇ 55 ਘਰ ਨਵੀਨੀਕਰਨ ਲਈ ਮਨਜ਼ੂਰ ਹੋਏ ਹਨ ਜਦਕਿ ਹੁਣ ਤਕ 10 ਮਕਾਨਾਂ ਦੀ ਪੇਮੈਂਟ ਹੋਈ ਹੈ ਅਤੇ ਬਾਕੀ ਦੀ ਪੇਮੈਂਟ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੀ ਉਨ੍ਹਾਂ ਕੋਲ ਆਪਣਾ ਘਰ ਪਾਸ ਕਰਵਾਉਣ ਦੇ ਲਈ ਗੇੜੇ ਮਾਰਦੀ ਰਹੀ, ਪਰ ਸਰਕਾਰ ਨੇ ਅਜੇ ਤੱਕ ਇਨ੍ਹਾਂ ਪਰਿਵਾਰਾਂ ਦੇ ਪੈਸੇ ਨਹੀਂ ਪਾਏ। ਉਨ੍ਹਾਂ ਕਿਹਾ ਕਿ ਕੀ ਫਾਇਦਾ ਪਾਲਸੀਆਂ ਬਣਾਉਣ ਦਾ ਜਦੋਂ ਸਮੇਂ ਸਿਰ ਪਰਿਵਾਰਾਂ ਨੂੰ ਪੈਸੇ ਨਹੀਂ ਭੇਜੇ ਜਾ ਸਕਦੇ।
ਪਿੰਡ ਵਾਸੀ ਸੁਖਪਾਲ ਸਿੰਘ ਅਤੇ ਗੁਲਾਬ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਬਾਰਿਸ਼ ਦੇ ਕਾਰਨ ਇਸ ਗਰੀਬ ਪਰਿਵਾਰ ਦਾ ਘਰ ਡਿੱਗਿਆ ਹੈ ਅਤੇ ਔਰਤ ਦੀ ਮੌਤ ਹੋਈ ਹੈ ਜਦੋਂ ਕਿ ਇਹਨਾਂ ਦੇ ਦੋ ਬੇਟੀਆਂ ਅਤੇ ਦੋ ਬੇਟੇ ਹਨ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕੇ ਪੀੜਤ ਪਰਿਵਾਰ ਨੂੰ ਬਣਦੀ ਆਰਥਿਕ ਮਦਦ ਦਿੱਤੀ ਜਾਵੇ।