ਮਾਨਸਾ: ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਬੇਸ਼ੱਕ ਕਣਕ ਦੀ ਖ਼ਰੀਦ ਪੂਰੀ ਹੋ ਚੁੱਕੀ ਹੈ ਪਰ ਅਜੇ ਤੱਕ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੀਆਂ ਬੋਰੀਆਂ ਦੇ ਮੰਡੀਆਂ ਵਿੱਚ ਹੀ ਅੰਬਾਰ ਲੱਗੇ ਹੋਏ ਹਨ। ਇਸ ਦੇ ਚੱਲਦਿਆਂ ਮਜ਼ਦੂਰ ਇਨ੍ਹਾਂ ਬੋਰੀਆਂ ਦੀ ਰਾਖੀ ਲਈ ਬੈਠੇ ਹੋਏ ਹਨ। ਇਸ ਦੇ ਨਾਲ ਹੀ ਪ੍ਰੇਸ਼ਾਨ ਮਜ਼ਦੂਰਾਂ ਦਾ ਕਹਿਣਾ ਕਿ ਜੇਕਰ ਲਿਫ਼ਟਿੰਗ ਹੋ ਜਾਵੇ ਤਾਂ ਉਹ ਆਪਣੇ ਘਰ ਚਲੇ ਜਾਣ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਨਸਾ ਜ਼ਿਲ੍ਹੇ 'ਚੋਂ ਹੁਣ ਤੱਕ 6 ਲੱਖ 15 ਹਜ਼ਾਰ ਐਮਟੀ ਖ਼ਰੀਦ ਹੋ ਚੁੱਕੀ ਹੈ ਤੇ ਲਿਫ਼ਟਿੰਗ ਵੀ ਜਾਰੀ ਹੈ।
ਮਾਨਸਾ ਦੀ ਅਨਾਜ ਮੰਡੀ ਵਿੱਚ ਬੈਠੇ ਮਜ਼ਦੂਰ ਭੋਲਾ ਸਿੰਘ ਤੇ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ 15 ਦਿਨਾਂ ਤੋਂ ਕਣਕ ਦੀ ਭਰਾਈ ਕੀਤੀ ਜਾ ਚੁੱਕੀ ਹੈ ਪਰ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਓਵੇਂ ਦੀਆਂ ਓਵੇਂ ਹੀ ਪਈਆਂ ਹਨ। ਉਨ੍ਹਾਂ ਦੱਸਿਆ ਕਿ ਮੰਡੀ ਦੇ ਵਿੱਚ ਹੁਣ ਕਣਕ ਵੀ ਆਉਣੀ ਬੰਦ ਹੋ ਚੁੱਕੀ ਹੈ ਜੋ ਕਣਕ ਆਈ ਹੈ ਉਸ ਦੀ ਭਰਾਈ ਹੋ ਚੁੱਕੀ ਹੈ ਪਰ ਲਿਫ਼ਟਿੰਗ ਨਾ ਹੋਣ ਕਾਰਨ ਉਹ ਮਜਬੂਰੀ ਵੱਸ ਮੰਡੀ ਵਿੱਚ ਬੈਠੇ ਹੋਏ। ਇਨ੍ਹਾਂ ਬੋਰੀਆਂ ਦੀ ਰਖਵਾਲੀ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਜੇ ਜਲਦ ਹੀ ਲਿਫ਼ਟਿੰਗ ਹੋ ਜਾਵੇ ਤਾਂ ਉਹ ਵੀ ਆਪਣੇ ਘਰਾਂ ਨੂੰ ਚਲੇ ਜਾਣ।
ਡੀ.ਐੱਫ.ਐੱਸ.ਸੀ ਮਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਹੁਣ ਤੱਕ 6 ਲੱਖ 15 ਹਜ਼ਾਰ ਐੱਮਟੀ ਖ਼ਰੀਦ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਪਨਗਰੇਨ ਵੱਲੋਂ 2 ਲੱਖ 468 ਐਮ ਟੀ ਮਾਰਕਫੈੱਡ ਵੱਲੋਂ 1 ਲੱਖ 66719 ਐਮਟੀ ਪਨਸਪ ਵੱਲੋਂ 1 ਲੱਖ 36 ਹਜ਼ਾਰ 31 ਐੱਮ ਟੀ ਵੇਅਰ ਹਾਊਸ ਵੱਲੋਂ 77 ਹਜ਼ਾਰ 251 ਐੱਮ ਟੀ ਐੱਫਸੀਆਈ ਵੱਲੋਂ 34 ਹਜ਼ਾਰ 430 ਐੱਮਟੀ ਪ੍ਰਾਈਵੇਟ ਟ੍ਰੇਡਰ ਵੱਲੋਂ 1890 ਐੱਮਟੀ ਖ਼ਰੀਦ ਹੋ ਚੁੱਕੀ ਹੈ ਉਨ੍ਹਾਂ ਦੱਸਿਆ ਕਿ ਲਿਫ਼ਟਿੰਗ ਵੀ ਜਾਰੀ ਹੈ ਅਤੇ ਕਿਸਾਨਾਂ ਨੂੰ 95 ਫੀਸਦੀ ਪੇਮੈਂਟ ਵੀ ਹੋ ਚੁੱਕੀ ਹੈ।