ETV Bharat / state

ਗੱਤਕਾ ਖਿਡਾਰਨ ਰਾਜਵੀਰ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ

ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੀ ਰਾਜਵੀਰ ਕੌਰ ਨੇ ਜਿੱਥੇ ਗੱਤਕੇ (gatka) ਵਿੱਚ ਪੰਜਾਬ ਵਿੱਚ ਗੋਲਡ ਮੈਡਲ (Gold Medal) ਹਾਸਿਲ ਕੀਤਾ ਉੱਥੇ ਹੀ ਨੈਸ਼ਨਲ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਪਿੰਡ ਅਤੇ ਜ਼ਿਲ੍ਹੇ ਦਾ ਮਾਣ ਉੱਚਾ ਕੀਤਾ ਹੈ।

ਗੱਤਕਾ ਖਿਡਾਰਨ ਰਾਜਵੀਰ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ
ਗੱਤਕਾ ਖਿਡਾਰਨ ਰਾਜਵੀਰ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ
author img

By

Published : Oct 6, 2021, 10:17 PM IST

ਮਾਨਸਾ: ਜੇਕਰ ਗੱਲ ਮਾਨਸਾ ਦੀ ਕਰੀਏ ਤਾਂ ਮਾਨਸਾ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਜਿੱਥੇ ਗੱਲ ਸੋਚਣ ਦੀ ਆ ਜਾਂਦੀ ਹੈ ਤਾਂ ਉਥੇ ਲੜਕੀਆਂ ਨੂੰ ਲੜਕਿਆਂ ਤੋਂ ਘੱਟ ਸਮਝਿਆ ਜਾਂਦਾ ਹੈ ਪਰ ਇਸ ਵਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੀ ਰਾਜਵੀਰ ਕੌਰ ਨੇ ਗੱਤਕੇ ਵਿੱਚ ਪਹਿਲਾਂ ਪੰਜਾਬ ਵਿੱਚ ਗੋਲਡ (Gold Medal) ਅਤੇ ਫਿਰ ਨੈਸ਼ਨਲ (National) ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਦਾ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਨੈਸ਼ਨਲ ਵਿੱਚ ਮੈਡਲ ਦੀ ਪ੍ਰਾਪਤੀ ਨੂੰ ਲੈ ਕੇ ਪਿੰਡ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਅਤੇ ਘਰ ਵਿੱਚ ਵਧਾਈ ਦੇਣ ਵਾਲਿਆਂ ਤਾਂਤਾ ਲੱਗਿਆ ਹੈ।

ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੀ ਰਾਜਵੀਰ ਕੌਰ ਨੇ ਜਿੱਥੇ ਗੱਤਕੇ ਵਿੱਚ ਪੰਜਾਬ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਉੱਥੇ ਹੀ ਨੈਸ਼ਨਲ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਪਿੰਡ ਅਤੇ ਜ਼ਿਲ੍ਹੇ ਦਾ ਮਾਣ ਉੱਚਾ ਕੀਤਾ ਹੈ। ਜਾਣਕਾਰੀ ਦਿੰਦਿਆਂ ਰਾਜਬੀਰ ਕੌਰ ਨੇ ਦੱਸਿਆ ਕਿ ਉਸ ਨੇ ਪਹਿਲਾਂ ਨੌਵੀਂ ਕਲਾਸ ਵਿੱਚ ਕਬੱਡੀ ਖੇਡਣੀ ਸ਼ੁਰੂ ਕੀਤੀ ਅਤੇ ਦੋ ਵਾਰ ਸਟੇਟ ਖੇਡਣ ਤੋਂ ਬਾਅਦ ਅਧਿਆਪਕਾਂ ਵੱਲੋਂ ਗੱਤਕਾ ਖੇਡਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਫਿਰ ਗੱਤਕਾ ਖੇਡਣਾ ਸ਼ੁਰੂ ਕਰ ਦਿੱਤਾ।

ਗੱਤਕਾ ਖਿਡਾਰਨ ਰਾਜਵੀਰ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ

ਉਸ ਨੇ ਕਿਹਾ ਕਿ ਲਾਕਡਾਊਨ ਵਿੱਚ ਲਗਾਤਾਰ ਮਿਹਨਤ ਕਰਕੇ ਪੰਜਾਬ ਵਿੱਚ ਪਹਿਲਾਂ ਗੋਲਡ ਹਾਸਿਲ ਕੀਤਾ ਅਤੇ ਫਿਰ ਨੈਸ਼ਨਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਨਾਲ ਹੀ ਰਾਜਬੀਰ ਨੇ ਉਨ੍ਹਾਂ ਲੜਕੀਆਂ ਨੂੰ ਪ੍ਰੇਰਨਾ ਦੇਣ ਲਈ ਇੱਕ ਸੁਨੇਹਾ ਦਿੱਤਾ ਕਿ ਇਹ ਕਿਸੇ ਵੀ ਲੜਕੀ ਨੂੰ ਘਰ ਬੈਠਣਾ ਨਹੀਂ ਚਾਹੀਦਾ ਸਗੋਂ ਆਪਣੇ ਜੋਸ਼ ਤੇ ਜਜ਼ਬੇ ਨੂੰ ਗੇਮਾਂ ਵਿਚ ਅਜਮਾਉਣਾ ਚਾਹੀਦਾ ਹੈ ਤਾਂ ਜੋ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਜਾ ਸਕੇ।

ਦੂਸਰੇ ਪਾਸੇ ਰਾਜਬੀਰ ਦੇ ਪਿਤਾ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੀ ਬੱਚੀ ਨੇ ਪੂਰੇ ਪਿੰਡ ਹੀ ਨਹੀਂ ਸਗੋਂ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਸਾਨੂੰ ਇਸ ਗੱਲ ‘ਤੇ ਮਾਣ ਹੈ। ਰਾਜਵੀਰ ਨੇ ਨੈਸ਼ਨਲ ਵਿੱਚੋਂ ਚਾਹੇ ਇਸ ਵਾਰ ਦੂਸਰਾ ਸਥਾਨ ਹੀ ਸਹੀ ਪਰ ਆਪਣੀ ਹਿੰਮਤ ਅਤੇ ਜਜ਼ਬੇ ਦੀ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਰਾਜਵੀਰ ਇੰਟਰਨੈਸ਼ਨਲ ਖੇਡ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰੇਗੀ।

ਇਹ ਵੀ ਪੜ੍ਹੋ:ਇਸ ਤਸਵੀਰ ਤੋਂ ਬਾਅਦ ਰਾਕੇਸ਼ ਟਿਕੈਤ 'ਤੇ ਉੱਠੇ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.