ਚੰਡੀਗੜ੍ਹ: 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਹਮਲਾਵਰਾਂ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਜਾਣਦੇ ਹਾਂ ਇਸ ਕਤਲ ਦੀ ਪੂਰੀ ਕਹਾਣੀ...
ਇਹ ਵੀ ਪੜੋ: Sidhu Moosewala Murder Update: ਗੈਂਗਸਟਰ ਗੋਲਡੀ ਬਰਾੜ ਕੈਲੀਫੋਰਨੀਆ ਵਿੱਚ ਨਜ਼ਰਬੰਦ !
ਜਨਵਰੀ 2022 ਤੋਂ ਰਚੀ ਜਾ ਰਹੀ ਸੀ ਸਾਜਿਸ਼: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਦੀ ਸਾਜਿਸ਼ ਜਨਵਰੀ 2022 ਤੋਂ ਰਚੀ ਗਈ ਸੀ। ਜਿਸ ਤਹਿਤ 5ਵੇਂ ਮੁਲਜ਼ਮ ਪ੍ਰਭਦੀਪ ਸਿੱਧੂ ਉਰਫ਼ ਪੱਬੀ ਨੇ ਜਨਵਰੀ 2022 ਵਿੱਚ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ 2 ਸਾਥੀਆਂ ਨੂੰ ਹਰਿਆਣਾ ਤੋਂ ਪੰਜਾਬ ਵਿੱਚ ਪਨਾਹ ਦਿੱਤੀ ਸੀ। ਉਨ੍ਹਾਂ ਰਾਹੀਂ ਸਿੱਧੂ ਮੂਸੇਵਾਲਾ ਦੇ ਘਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਰੇਕੀ ਵੀ ਕਰਵਾਈ ਸੀ, ਜਦੋਂ ਕਿ ਮੋਨੂੰ ਡੋਗਰ ਨੇ ਇਹ ਜਾਣਕਾਰੀ ਦਿੱਤੀ ਸੀ 2 ਨਿਸ਼ਾਨੇਬਾਜ਼ਾਂ ਤੇ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਇਸ ਕਤਲ ਨੂੰ ਅੰਜ਼ਾਮ ਦੇਣ ਲਈ ਨਿਸ਼ਾਨੇਬਾਜ਼ਾਂ ਦੀ ਟੀਮ ਨੂੰ ਇਕੱਠਾ ਕਰਨ ਵਿੱਚ ਮਦਦ ਕੀਤੀ।
ਸੰਦੀਪ ਕੇਕੜਾ ਨੇ ਕੀਤੀ ਸੀ ਰੇਕੀ: ਕਤਲ ਵਾਲੇ ਦਿਨ ਕਾਲਾਂਵਾਲੀ ਸਿਰਸਾ ਦੇ ਸੰਦੀਪ ਕੇਕੜਾ ਨੇ ਪੂਰੀ ਰੇਕੀ ਕੀਤੀ। ਉਸ ਨੇ ਸ਼ਾਰਪ ਸ਼ੂਟਰਾਂ ਨੂੰ ਦੱਸਿਆ ਕਿ ਮੂਸੇਵਾਲਾ ਇੱਕ ਬੰਦੂਕਧਾਰੀ ਦੇ ਨਾਲ ਨਹੀਂ ਸੀ ਅਤੇ ਬਿਨਾਂ ਬੁਲੇਟ ਪਰੂਫ ਗੱਡੀ ਦੇ ਚਲਾ ਗਿਆ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂਗਸਟਰ
ਮਨਪ੍ਰੀਤ ਮੰਨਾ ਨੇ ਕੀ ਨਿਭਾਈ ਸੀ ਭੂਮਿਕਾ ?: ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਵੱਲੋਂ ਮੁਲਜ਼ਮਾਂ ਨੂੰ ਕਾਰ ਮੁਹੱਈਆ ਕਰਵਾਈ ਗਈ ਸੀ। ਉਸਨੇ ਆਪਣੀ ਕੋਰੋਲਾ ਕਾਰ ਮਨਪ੍ਰੀਤ ਭਾਊ ਨੂੰ ਦਿੱਤੀ ਸੀ ਜਿਸ ਦੀ ਵਰਤੋਂ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਦੇ ਕਤਲ 'ਚ ਕੀਤੀ ਸੀ।
ਸੰਦੀਪ ਕੇਕੜਾ: ਸੰਦੀਪ ਕੇਕੜਾ ਵੱਲੋਂ ਲੰਮੇ ਸਮੇਂ ਤੋਂ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ। ਗੋਲਡੀ ਬਰਾੜ ਅਤੇ ਸਚਿਨ ਥਾਪਨ ਦੇ ਕਹਿਣ 'ਤੇ ਕੇਕੜਾ ਮੂਸੇਵਾਲਾ ਦਾ ਪਿੱਛਾ ਕਰਦਾ ਸੀ। ਕੇਕੜੇ ਨੇ ਪਹਿਲਾਂ ਮੂਸੇਵਾਲਾ ਨਾਲ ਸੈਲਫੀ ਵੀ ਲਈ। ਫਿਰ ਸ਼ਾਰਪ ਸ਼ੂਟਰਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ। ਜਾਣਕਾਰੀ ਅਨੁਸਾਰ ਕੇਕੜੇ ਨੇ ਉਨ੍ਹਾਂ ਇਹ ਵੀ ਦੱਸਿਆ ਕਿ ਗਾਇਕ ਬਿਨਾਂ ਗੰਨਮੈਨ ਦੇ ਜਾ ਰਿਹਾ ਹੈ ਅਤੇ ਥਾਰ ਵਿੱਚ ਤਿੰਨ ਵਿਅਕਤੀ ਬੈਠੇ ਹਨ। ਮੁਲਜ਼ਮ ਵੱਲੋ ਇਹ ਵੀ ਦੱਸਿਆ ਗਿਆ ਕਿ ਮੂਸੇਵਾਲਾ ਬੁਲਟ ਪਰੂਫ ਕਾਰ ਤੋਂ ਬਿਨਾਂ ਥਾਰ ਵਿੱਚ ਨਿਕਲਿਆ ਹੈ।
ਪ੍ਰਭਦੀਪ ਪੱਬੀ: ਪ੍ਰਭਦੀਪ ਸਿੰਘ ਪੱਬੀ ਨੇ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦਿੱਤੀ। ਇਹ ਦੋਵੇਂ ਜਨਵਰੀ 2022 ਵਿੱਚ ਹਰਿਆਣਾ ਤੋਂ ਆਏ ਸਨ। ਦੋਵਾਂ ਨੇ ਮੂਸੇਵਾਲਾ ਦੇ ਘਰ ਅਤੇ ਆਲੇ-ਦੁਆਲੇ ਦੀਆਂ ਸੜਕਾਂ ਦੀ ਰੇਕੀ ਵੀ ਕੀਤੀ ਸੀ।
ਮੋਨੂੰ ਬਰਾੜ: ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮੋਨੂੰ ਬਰਾੜ ਨੇ ਗੋਲਡੀ ਬਰਾਰ ਦੇ ਕਹਿਣ ਤੇ 2 ਸੂਟਰ ਮੁਹੱਈਆ ਕਰਵਾਏ ਸਨ ਤੇ ਨਿਸ਼ਾਨੇਬਾਜ਼ਾਂ ਦੀ ਟੀਮ ਬਣਾਉਣ ਵਿੱਚ ਮਦਦ ਕੀਤੀ ਸੀ, ਇਸ ਤੋਂ ਬਾਅਦ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ।
ਪਵਨ ਬਿਸ਼ਨੋਈ ਤੇ ਨਸੀਬ: ਪਵਨ ਬਿਸ਼ਨੋਈ ਤੇ ਨਸੀਬ ਵੀ ਇਸ ਕਤਲ ਵਿੱਚ ਸ਼ਾਮਲ ਸਨ, ਇਨ੍ਹਾਂ ਨੇ ਦੋਵਾਂ ਨੂੰ ਬੋਲੈਰੋ ਗੱਡੀ ਵਿੱਚ ਨਾਲ ਲੈ ਕੇ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਦਾ ਕਤਲ ਕਰ ਦਿੱਤਾ, ਤੇ ਸ਼ਾਰਪ ਸੂਟਰਾਂ ਨੰ ਲਕਾਉਣ ਵਿੱਚ ਮਦਦ ਕੀਤੀ ਸੀ।
ਸਾਰਜ ਮਿੰਟੂ: ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਵੱਲੋਂ ਮੁਲਜ਼ਮਾਂ ਨੂੰ ਕਾਰ ਮੁਹੱਈਆ ਕਰਵਾਈ ਗਈ ਸੀ। ਉਸ ਨੇ ਇਹ ਕੋਰੋਲਾ ਕਾਰ 2 ਬਦਮਾਸ਼ਾਂ ਦੇ ਸਾਹਮਣੇ ਮਨਪ੍ਰੀਤ ਨੂੰ ਦੇ ਦਿੱਤੀ, ਇਹ ਦੋਵੇਂ ਸ਼ਾਰਪ ਸ਼ੂਟਰ ਹੋ ਸਕਦੇ ਹਨ। ਸਾਰਜ ਮਿੰਟੂ ਗੋਲਡੀ ਬਰਾੜ ਅਤੇ ਸਚਿਨ ਥਾਪਨ ਦਾ ਕਰੀਬੀ ਹੈ।
ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ: ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ, ਜੋ ਹਮਲੇ 'ਚ ਜ਼ਖਮੀ ਹੋ ਗਏ। ਅਪਰਾਧੀਆਂ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਕਤਲ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ।
ਇਹ ਵੀ ਪੜੋ: Ludhiana Court Blast Case: NIA ਨੇ ਹਰਪ੍ਰੀਤ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ