ETV Bharat / state

ਕਰਜ਼ੇ ਬਦਲੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੀ ਤਿਆਰੀ, ਕਿਸਾਨਾਂ ਨੇ ਘੇਰਿਆ ਤਹਿਸੀਲ ਦਫ਼ਤਰ - ਕਰਜ਼ਾ ਮੁਆਫ ਕੀਤਾ ਜਾਵੇ

ਮਾਨਸਾ ਵਿੱਚ ਤਹਿਸੀਲ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪਿੰਡ ਕਰਮਗੜ੍ਹ ਦੇ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਜ਼ਮੀਨ (Farmers family land auction) ਦੀ ਕੁਰਕੀ ਦੇ ਵਿਰੋਧ ਵਿੱਚ ਧਰਨਾ ਲਗਾਇਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਹਿਮਾਇਤੀਾ ਕਹੇ ਜਾਣ ਵਾਸੀ ਆਮ ਆਦਮੀ ਪਾਰਟੀ ਦੀਆਂ ਅੱਖਾਂ ਦੇ ਸਾਹਮਣੇ ਗਰੀਬ ਕਿਸਾਨ ਪਰਿਵਾਰ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ ਡੇਢ ਲੱਖ ਦੇ ਕਰਜ਼ੇ ਪਿੱਛੇ ਪਰਿਵਾਰ ਦੀ 2 ਏਕੜ ਜ਼ਮੀਨ ਬੈਂਕ ਵੱਲੋਂ ਕੁਰਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਹ ਬੈਂਕ ਦੀ ਇਸ ਕੋਸ਼ਿਸ਼ ਨੂੰ ਕਿਸੇ ਕੀਮਤ ਉੱਤੇ ਲਾਗੂ ਨਹੀਂ ਹੋਣ ਦੇਣਗੇ।

Farmers surrounded Tehsildars office in Mansa
ਕਰਜ਼ੇ ਬਦਲੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੀ ਤਿਆਰੀ, ਕਿਸਾਨਾਂ ਨੇ ਘੇਰਿਆ ਤਹਿਸੀਲ ਦਫ਼ਤਰ
author img

By

Published : Jan 12, 2023, 4:00 PM IST

ਕਰਜ਼ੇ ਬਦਲੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਦੀ ਤਿਆਰੀ, ਕਿਸਾਨਾਂ ਨੇ ਘੇਰਿਆ ਤਹਿਸੀਲ ਦਫ਼ਤਰ

ਮਾਨਸਾ: ਪੰਜਾਬ ਦੇ ਕਿਸਾਨਾਂ ਨੂੰ ਪੂਰੇ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ ਪਰ ਮਾਨਸਾ ਵਿੱਚ ਡੇਢ ਲੱਖ ਦੇ ਕਰਜੇ ਕਾਰਣ ਪਿੰਡ ਕਰਮਗੜ੍ਹ ਦੇ ਕਿਸਾਨ ਪਰਿਵਾਰ ਦੀ ਕੁਰਕੀ ਹੋਣ ਜਾ ਰਹੀ ਹੈ। ਇਸ ਕੁਰਕੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਤਹਿਸਲਦਾਰ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਆਪਣਾ ਰੋਸ ਵਿਅਕਤ ਕੀਤੀ ਹੈ। ਬੀਕੇਯੂ ਡਕੌਂਦਾ ਵੱਲੋਂ ਮਾਨਸਾ ਤਹਿਸੀਲ ਦਫ਼ਤਰ ਬਾਹਰ ਪਿੰਡ ਕਰਮਗੜ ਔਤਾਂਵਾਲੀ ਦੇ ਕਿਸਾਨ ਦੇ ਜ਼ਮੀਨ ਦੀ ਕੁਰਕੀ ਰੁਕਵਾਉਣ ਲਈ ਧਰਨਾ ਲਗਾਕੇ ਰੋਸ ਪ੍ਰਦਰਸ਼ਨ ਕੀਤਾ

ਮ੍ਰਿਤਕ ਦਰਸ਼ਨ ਸਿੰਘ ਨੇ ਲਿਆ ਸੀ ਕਰਜ਼ਾ: ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮ੍ਰਿਤਕ ਕਿਸਾਨ ਦਰਸ਼ਨ ਸਿੰਘ ਨੇ ਜ਼ਮੀਨ ਉੱਤੇ ਲਿਮਟ ਬਣਾ ਕੇ ਬੈਂਕ ਤੋਂ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਇਸ ਸਮੇਂ ਦੌਰਾਨ ਦਰਸ਼ਨ ਸਿੰਘ ਬਿਮਾਰ ਹੋ ਗਿਆ ਅਤੇ ਸਾਰਾ ਪੈਸਾ ਉਸ ਦੇ ਇਲਾਜ ਉੱਤੇ ਲੱਗ ਗਿਆ। ਇਸ ਤੋਂ ਬਾਅਦ ਬਿਮਾਰੀ ਦੇ ਚਲਦੇ ਹੀ ਦਰਸ਼ਨ ਸਿੰਘ ਦੀ ਮੌਤ ਹੋ ਗਈ ਅਤੇ ਬੈਂਕ ਦਾ ਕਰਜ਼ਾ ਨਹੀਂ ਮੁੜਿਆ। ਉਨ੍ਹਾਂ ਕਿਹਾ ਕਿ ਬੈਂਕ ਮੈਨੇਜਰ ਨੇ ਬਿਨਾਂ ਦੇਰੀ ਕੀਤੇ ਕਰਜ਼ਾ ਨਾ ਮੁੜਨ ਉੱਤੇ ਅਦਾਲਤ ਵਿੱਚ ਕੇਸ ਕਰ ਦਿੱਤਾ ਅਤੇ ਹੁਣ ਪੀੜਤ ਕਿਸਾਨ ਦੀ ਜ਼ਮੀਨ ਉੱਤੇ ਅਦਾਲਤ ਨੇ ਲਾਲ ਲਕੀਰ ਮਰਵਾ ਦਿੱਤੀ ਹੈ।

ਨਹੀਂ ਹੋਣ ਦੇਵਾਂਗੇ ਕੁਰਕੀ: ਉਨ੍ਹਾਂ ਕਿਹਾ ਲਾਲ ਲਕੀਰ ਵੱਜਣ ਕਾਰਣ ਪਰਿਵਾਰ ਨਾਂ ਤਾ ਜ਼ਮੀਨ ਉੱਤੇ ਵਾਹੀ ਕਰਕੇ ਕੋਈ ਕਮਾਈ ਕਰ ਸਕਦਾ ਹੈ ਅਤੇ ਨਾ ਹੀ ਉਹ ਥੋੜ੍ਹੀ ਜ਼ਮੀਨ ਵੇਚ ਕੇ ਆਪਣੀ ਜ਼ਮੀਨ ਕੁਰਕ ਹੋਣ ਤੋਂ ਬਚਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦਾ ਬੋਝ ਲਗਾਤਾਰ ਵਧ ਰਿਹਾ ਹੈ ਅਤੇ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਵਾਅਦਾ ਕੀਤਾ ਜਾਂਦਾ ਹੈ ਕਿਸਾਨਾਂ ਦਾ ਕਰਜ਼ ਮਾਫ ਕੀਤਾ ਜਾਵੇਗਾ ਪਰ ਕਰਜ਼ਾ ਮਾਫ ਕਰਨ ਦੀ ਬਜਾਏ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਭਾਵੇ ਉਨ੍ਹਾਂ ਨੂੰ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ ਉਹ ਗਰੀਬ ਪਰਿਵਾਰ ਦੀ ਜ਼ਮੀਨ ਕੁਰਕ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ: ਸਿੱਖ ਫੌਜੀਆਂ ਲਈ ਹੈਲਮੇਟ ਦਾ ਵਿਰੋਧ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਨੂੰ ਇਸ ਫੈਸਲੇ 'ਤੇ ਗੌਰ ਕਰਨ ਲਈ ਕਿਹਾ

ਮ੍ਰਿਤਕ ਦਰਸ਼ਨ ਸਿੰਘ ਦੇ ਬੇਟੇ ਬੇਅੰਤ ਸਿੰਘ ਨੇ ਕਿਹਾ ਕਿ ਉਸਦੇ ਪਿਤਾ ਵੱਲੋਂ ਇੱਕ ਬੈਂਕ ਤੋਂ ਕਰਜ਼ ਲਿਆ ਗਿਆ ਸੀ, ਪਰ ਉਸਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਲਗਾਤਾਰ ਬੈਂਕ ਵੱਲੋਂ ਉਨਾਂ ਨੂੰ ਖੱਜਲ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਦੋ ਏਕੜ ਜ਼ਮੀਨ ਦਾ ਮਾਲਕ ਹੈ ਕਰਜ਼ੇ ਦਾ ਬੋਝ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦਾ ਉਸ ਦੇ ਪਰਿਵਾਰ ਕਰਜ਼ਾ ਮੁਆਫ ਕੀਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.