ਮਾਨਸਾ : ਪਾਵਰਕਾਮ ਵੱਲੋਂ ਪੁਰਾਣੇ ਮੀਟਰਾਂ ਨੂੰ ਬਦਲ ਕੇ ਸਮਾਰਟ ਮੀਟਰ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ, ਤੇ ਇਸ ਦੇ ਨਾਲ ਹੀ ਪਾਵਰ ਕਾਮ ਦੇ ਸਮਾਰਟ ਮੀਟਰਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਦੇ ਵਿੱਚ ਵਿਰੋਧ ਵੀ ਕੀਤਾ ਜਾ ਰਿਹਾ ਹੈ। ਪਿੰਡ ਭੈਣੀ ਬਾਘਾ ਦੇ ਕਿਸਾਨਾਂ ਵੱਲੋਂ ਅੱਜ ਪਿੰਡ ਦੇ ਵਿੱਚੋਂ ਸਮਾਰਟ ਮੀਟਰਾਂ ਨੂੰ ਪੁੱਟ ਕੇ ਪਾਵਰ ਕਾਮ ਦੇ ਦਫਤਰ ਵਿੱਚ ਜਮਾ ਕਰਵਾਏ ਗਏ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕਾਮ ਦੇ ਚਿੱਪ ਵਾਲੇ ਮੀਟਰ ਅਸੀਂ ਨਹੀਂ ਲੱਗਣ ਦੇਵਾਂਗੇ ਅਤੇ ਲਗਾਤਾਰ ਪਿੰਡਾਂ ਦੇ ਵਿੱਚ ਸਾਡੇ ਵੱਲੋਂ ਇਹਨਾਂ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੇ ਖੁਦ ਹੀ ਕੁੰਡੀਆਂ ਲਾ ਲਈਆਂ : ਉਹਨਾਂ ਕਿਹਾ ਕਿ ਹਰ ਪਿੰਡ ਦੇ ਵਿੱਚੋਂ ਵੀ ਇਹਨਾਂ ਮੀਟਰਾਂ ਨੂੰ ਪੁੱਟ ਕੇ ਅਸੀਂ ਐਸਡੀ ਓ ਜਾਂ ਐਕਸ਼ਨ ਦੇ ਦਫਤਰ ਜਮਾਂ ਕਰਵਾ ਦਿੰਦੇ ਹਾਂ, ਉਹਨਾਂ ਕਿਹਾ ਕਿ ਅਸੀਂ ਖੁਦ ਹੀ ਕੁੰਡੀਆਂ ਲਾ ਲਈਆਂ ਹਨ ਅਤੇ ਸਾਡੇ ਵਿਭਾਗ ਨੂੰ ਚਿਤਾਵਨੀ ਹੈ ਕਿ ਸਾਡੇ ਪਹਿਲਾਂ ਵਾਲੇ ਹੀ ਪੁਰਾਣੇ ਮੀਟਰ ਲਾਏ ਜਾਣ। ਅਸੀਂ ਸਮਾਰਟ ਮੀਟਰ ਕਦੇ ਵੀ ਕਿਸੇ ਪਿੰਡ ਵਿੱਚ ਨਹੀਂ ਲੱਗਣ ਦੇਵਾਂਗੇ। ਉਹਨਾਂ ਪਾਵਰ ਕਾਮ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਸਮਾਰਟ ਮੀਟਰ ਲਗਾਏ ਹਨ ਖੁਦ ਹੀ ਉਤਾਰ ਕੇ ਵਾਪਸ ਲੈ ਜਾਓ ਅਤੇ ਅਸੀਂ ਇਹਨਾਂ ਮੀਟਰਾਂ ਨੂੰ ਨਹੀਂ ਚੱਲਣ ਦੇਵਾਂਗੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਇਹਨਾਂ ਮੀਟਰਾਂ ਨੂੰ ਦੁਬਾਰਾ ਲਗਾਉਣ ਦੇ ਲਈ ਆਵੇਗਾ ਤਾਂ ਸਾਡੇ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਵਿਭਾਗ ਖੁਦ ਜਿੰਮੇਵਾਰ ਹੋਵੇਗਾ।
- Kotkapura Firing Case: ਹਾਈਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਤੇ ਸੁਮੇਥ ਸੈਣੀ ਸਣੇ ਮਾਮਲੇ 'ਚ ਹੋਰ ਨਾਮਜ਼ਦਾਂ ਨੂੰ ਰਾਹਤ, ਦਿੱਤੀ ਅਗਾਊਂ ਜ਼ਮਾਨਤ
- New agricultural policy: ਪੰਜਾਬ ਦੇ ਖੇਤੀ ਮੰਤਰੀ ਲੁਧਿਆਣਾ ਪਹੁੰਚੇ, ਕਿਹਾ-ਜਲਦ ਆਵੇਗੀ ਨਵੀਂ ਖੇਤੀ ਨੀਤੀ, ਹੁਣ ਬਾਸਮਤੀ ਦੀ ਦਰਾਮਦ 'ਤੇ ਕੋਈ ਰੋਕ ਨਹੀਂ
- Vigilance Raid Search Manpreet Badal : ਮਨਪ੍ਰੀਤ ਬਾਦਲ ਦੀ ਭਾਲ ਲਈ ਸ਼ਿਮਲਾ ਪਹੁੰਚੀ ਪੰਜਾਬ ਵਿਜੀਲੈਂਸ, ਹਿਮਾਚਲ 'ਚ ਵੱਖ-ਵੱਖ ਥਾਵਾਂ ਉੱਤੇ ਕੀਤੀ ਛਾਪੇਮਾਰੀ
ਕਿਸਾਨਾਂ ਨੇ ਕਿਹਾ,ਖੁਦ ਹੀ ਉਤਾਰ ਕੇ ਵਾਪਸ ਲੈ ਜਾਓ: ਉਹਨਾਂ ਪਾਵਰਕਾਮ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਸਮਾਰਟ ਮੀਟਰ ਲਗਾਏ ਹਨ ਖੁਦ ਹੀ ਉਤਾਰ ਕੇ ਵਾਪਸ ਲੈ ਜਾਓ ਅਤੇ ਅਸੀਂ ਇਹਨਾਂ ਮੀਟਰਾਂ ਨੂੰ ਨਹੀਂ ਚੱਲਣ ਦੇਵਾਂਗੇ।ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਇਹਨਾਂ ਮੀਟਰਾਂ ਨੂੰ ਦੁਬਾਰਾ ਲਗਾਉਣ ਦੇ ਲਈ ਆਵੇਗਾ ਤਾਂ ਸਾਡੇ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਵਿਭਾਗ ਖ਼ੁਦ ਜ਼ਿਮੇਵਾਰ ਹੋਵੇਗਾ।