ਮਾਨਸਾ: ਪਿਛਲੇ ਸਾਲ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਦੀ ਚੰਗੀ ਪੈਦਾਵਾਰ ਹੋਈ ਸੀ, ਉਥੇ ਹੀ ਸਰਕਾਰੀ ਖਰੀਦ ਏਜੰਸੀ (ਸੀਸੀਆਈ) ਕਾਟਨ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਸਮੇਂ ਸਿਰ ਖਰੀਦ ਸ਼ੁਰੂ ਕਰਨ ਅਤੇ ਐਮ.ਐਸ.ਪੀ. ਅਨੁਸਾਰ ਰੇਟ ਮਿਲਣ ਨਾਲ ਕਿਸਾਨਾਂ ਨੂੰ ਚੰਗੀ ਆਮਦਨ ਵੀ ਹਾਸਲ ਹੋਈ ਸੀ। ਜਿਸ ਕਾਰਨ ਹੁਣ ਕਿਸਾਨ ਨਰਮੇ ਦੀ ਫਸਲ ਨੂੰ ਤਰਜੀਹ ਦੇ ਰਹੇ ਹਨ, ਉਥੇ ਹੀ ਆਉਣ ਵਾਲੇ ਸੀਜਨ ਵਿੱਚ ਕਿਸਾਨ ਝੋਨੇ ਦੀ ਫਸਲ ਲਈ ਲੇਬਰ ਦੀ ਕਮੀ ਅਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਕਾਰਨ ਝੋਨੇ ਦੀ ਖਰੀਦ ਵਿੱਚ ਮੁਸ਼ਕਲ ਪੇਸ਼ ਆਉਣ ਦਾ ਸ਼ੱਕ ਜਤਾ ਰਹੇ ਹਨ। ਜਿਸ ਕਾਰਨ ਖੇਤੀਬਾੜੀ ਵਿਭਾਗ ਨੂੰ ਇਸ ਸਾਲ 20 ਹਜ਼ਾਰ ਹੈਕਟੇਅਰ ਵੱਧ ਰਕਬੇ ਤੇ ਨਰਮੇ ਦੀ ਫਸਲ ਦੀ ਬਿਜਾਈ ਹੋਣ ਦੀ ਉਂਮੀਦ ਹੈ।
ਇਹ ਵੀ ਪੜੋ: ਹਰਿਆਣਾ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਪੰਜਾਬ ’ਚ ਸੜਕਾਂ ਕੀਤੀਆਂ ਜਾਣਗੀਆਂ ਜਾਮ
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ ਸਮੇਂ ’ਤੇ ਸਰਕਾਰੀ ਖਰੀਦ ਏਜੰਸੀ ਵੱਲੋਂ ਨਰਮੇ ਦੀ ਖਰੀਦ ਸ਼ੁਰੂ ਕਰਨ ਅਤੇ ਨਰਮੇ ਦੀ ਫਸਲ ਦਾ ਪੂਰਾ ਭਾਅ ਮਿਲਣ ਨਾਲ ਕਿਸਾਨ ਇਸ ਵਾਰ ਵੱਡੀ ਗਿਣਤੀ ਵਿੱਚ ਨਰਮੇ ਦੀ ਬਿਜਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਵੀ ਡਰ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਲੇਬਰ ਦੀ ਕਮੀ ਆਵੇਗੀ, ਉਥੇ ਹੀ ਖੇਤੀ ਵਿਰੋਧੀ ਕਾਨੂੰਨਾਂ ਦੇ ਕਾਰਨ ਝੋਨੇ ਦੀ ਫਸਲ ਵੇਚਣ ਵਿੱਚ ਮੁਸ਼ਕਲ ਆ ਸਕਦੀ ਹੈ। ਉਨ੍ਹਾਂ ਨੇ ਸਰਕਾਰ ਤੋਂ ਅੱਗੇ ਵੀ ਮੰਡੀਆਂ ਵਿੱਚ ਨਰਮੇ ਦੀ ਖਰੀਦ ਸਮੇ ਸਿਰ ਕਰਵਾਉਣ ਦੀ ਮੰਗ ਕੀਤੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਦੀ ਜ਼ਮੀਨ ਨਰਮੇ ਦੀ ਫਸਲ ਲਈ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਾਨਸਾ ਜਿਲ੍ਹੇ ਦੇ ਕਿਸਾਨਾਂ ਵੱਲੋਂ 50 ਹਜ਼ਾਰ ਹੈਕਟੇਅਰ ਜ਼ਮੀਨ ਉੱਤੇ ਨਰਮੇ ਦੀ ਬਿਜਾਈ ਕੀਤੀ ਗਈ ਸੀ, ਪ੍ਰੰਤੂ ਇਸ ਸਾਲ ਵਿਭਾਗ ਵੱਲੋਂ 70 ਹਜ਼ਾਰ ਹੈਕਟੇਅਰ ਜ਼ਮੀਨ ਉੱਤੇ ਨਰਮੇ ਦੀ ਬਿਜਾਈ ਕਰਵਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿੱਚ ਵੀ ਨਰਮੇ ਦੀ ਬਿਜਾਈ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ ਅਤੇ ਨਰਮੇ ਦੀ ਬਿਜਾਈ ਜ਼ੋਰਾਂ ਤੇ ਚੱਲ ਰਹੀ ਹੈ, ਜਿਸਦੇ ਨਾਲ ਉਮੀਦ ਹੈ ਕਿ ਸਾਡਾ ਟੀਚਾ ਪੂਰਾ ਹੋ ਜਾਵੇਗਾ।
ਇਹ ਵੀ ਪੜੋ: ਸਰਪੰਚ ਦੇ ਯਤਨਾਂ ਸਦਕਾ ਹਾਲੇ ਤੱਕ ਨਹੀ ਹੋਈ ਇਸ ਪਿੰਡ ’ਚ ਕੋਰੋਨਾ ਦੀ ਐਂਟਰੀ