ETV Bharat / state

ਸਫ਼ਾਈ ਤੋਂ ਪਰੇਸ਼ਾਨ ਵਾਰਡ ਵਾਸੀਆਂ ਨੇ ਨਗਰ ਕੌਂਸਲ ਦਫ਼ਤਰ ‘ਚ ਸੁੱਟਿਆ ਕੂੜਾ

ਉਨ੍ਹਾਂ ਵੱਲੋਂ ਈ ਓ ਦੇ ਦਫ਼ਤਰ ਵਿਚ ਆ ਕੇ ਕੂੜਾ ਸੁੱਟਿਆ ਗਿਆ ਹੈ। ਸੀਪੀਆਈ ਐਮਐਲ ਲਿਬਰੇਸ਼ਨ ਦੇ ਆਗੂ ਬਿੰਦਰ ਅਲਖ ਵਾਰਡ ਵਾਸੀ ਹਰਦਮ ਸਿੰਘ ਨਿਸ਼ਾ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਵਾਰਡਾਂ ਵਿਚ ਪਿਛਲੇ ਕਈ ਦਿਨਾਂ ਤੋਂ ਸਫ਼ਾਈ ਦੇ ਪ੍ਰਬੰਧ ਮਾੜੇ ਹਨ।

ਸਫ਼ਾਈ ਤੋਂ ਪਰੇਸ਼ਾਨ ਵਾਰਡ ਵਾਸੀਆਂ ਨੇ ਨਗਰ ਕੌਂਸਲ ਦਫ਼ਤਰ ਵਿਚ ਸੁੱਟਿਆ ਕੂੜਾ

author img

By

Published : Oct 22, 2021, 2:28 PM IST

ਮਾਨਸਾ: ਜ਼ਿਲ੍ਹੇ ਦੇ ਵਾਰਡ ਨੰਬਰ 26-27 ਦੇ ਵਿੱਚ ਸਫ਼ਾਈ ਦੇ ਪ੍ਰਬੰਧ ਮਾੜੇ ਹੋਣ ਕਾਰਨ ਵਾਰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਸੀਪੀਆਈ ਐਮਐਲ ਲਿਬਰੇਸ਼ਨ(CPI ML Liberation) ਦੀ ਅਗਵਾਈ ਵਿੱਚ ਨਗਰ ਕੌਂਸਲ ਮਾਨਸਾ(City Council Mansa) ਦੇ ਦਫ਼ਤਰ ਪਹੁੰਚ ਕੇ ਈ ਓ ਦੇ ਦਫ਼ਤਰ ਵਿਚ ਕੂੜਾ ਸੁੱਟਿਆ ਗਿਆ। ਨਗਰ ਕੌਂਸਲ ਮਾਨਸਾ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਵਾਰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡਾਂ ਵਿਚ ਸਫਾਈ ਦੇ ਪ੍ਰਬੰਧ ਮਾੜੇ ਹਨ ਅਤੇ ਨਗਰ ਕੌਂਸਲ ਮਾਨਸਾ ਵੱਲੋਂ ਸਫ਼ਾਈ ਨਹੀਂ ਕਰਵਾਈ ਜਾ ਰਹੀ। ਜਿਸ ਕਾਰਨ ਅੱਜ ਮਜਬੂਰੀ ਵੱਸ ਉਨ੍ਹਾਂ ਵੱਲੋਂ ਈ ਓ ਦੇ ਦਫ਼ਤਰ ਵਿਚ ਆ ਕੇ ਕੂੜਾ ਸੁੱਟਿਆ ਗਿਆ ਹੈ। ਸੀਪੀਆਈ ਐਮਐਲ ਲਿਬਰੇਸ਼ਨ ਦੇ ਆਗੂ ਬਿੰਦਰ ਅਲਖ ਵਾਰਡ ਵਾਸੀ ਹਰਦਮ ਸਿੰਘ ਨਿਸ਼ਾ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਵਾਰਡਾਂ ਵਿਚ ਪਿਛਲੇ ਕਈ ਦਿਨਾਂ ਤੋਂ ਸਫ਼ਾਈ ਦੇ ਪ੍ਰਬੰਧ ਮਾੜੇ ਹਨ।

ਸਫ਼ਾਈ ਤੋਂ ਪਰੇਸ਼ਾਨ ਵਾਰਡ ਵਾਸੀਆਂ ਨੇ ਨਗਰ ਕੌਂਸਲ ਦਫ਼ਤਰ ਵਿਚ ਸੁੱਟਿਆ ਕੂੜਾ

ਜਿਸ ਕਾਰਨ ਵਾਰਡ ਵਾਸੀ ਨਰਕ ਵਰਗੀ ਜ਼ਿੰਦਗੀ ਜਿਊਣ ਦੇ ਲਈ ਮਜਬੂਰ ਹਨ, ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਫ਼ਾਈ ਕਰਵਾਉਣ ਸੰਬੰਧੀ ਸੂਚਿਤ ਵੀ ਕੀਤਾ ਗਿਆ ਸੀ, ਪਰ ਉਨ੍ਹਾਂ ਦੀ ਇਸ ਸਮੱਸਿਆ ਤੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਜਿਸ ਕਾਰਨ ਅੱਜ ਮਜ਼ਬੂਰੀ ਬਸ ਵਾਰਡ ਵਾਸੀ ਇਕੱਠੇ ਹੋ ਕੇ ਅਤੇ ਵਾਰਡਾਂ ਦਾ ਕੂੜਾ ਇਕੱਠਾ ਕਰਕੇ ਨਗਰ ਕੌਂਸਲ ਦਫਤਰ ਵਿਚ ਪਹੁੰਚ ਕੇ ਈ ਓ ਦਫਤਰ ਦੇ ਵਿਚ ਸੁੱਟਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਇਨ੍ਹਾਂ ਵਾਰਡਾਂ ਦੀ ਸਫ਼ਾਈ ਨਾ ਕਰਵਾਈ ਗਈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਕੌਂਸਲ ਮਾਨਸਾ ਦੇ ਖਿਲਾਫ਼ ਪ੍ਰਦਰਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਮੱਸਿਆ ਸਬੰਧੀ ਸੂਚਨਾ ਮਿਲੀ ਹੈ ਅਤੇ ਅੱਜ ਵਾਰਡ ਵਾਸੀ ਉਨ੍ਹਾਂ ਦੇ ਦਫ਼ਤਰ ਵਿੱਚ ਪਹੁੰਚੇ ਹਨ ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਵਾਰਡਾਂ ਦੀ ਸਫਾਈ ਕਰਵਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:Mumbai Fire: ਇਮਾਰਤ ਦੀ 19ਵੀਂ ਮੰਜ਼ਿਲ ‘ਚ ਲੱਗੀ ਅੱਗ, ਹੇਠਾਂ ਡਿੱਗਾ ਵਿਅਕਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.