ਮਾਨਸਾ: ਦੇਸ਼ ’ਚ ਲਗਾਤਾਰ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਇਨ੍ਹਾਂ ਕੀਮਤਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਈਟੀਵੀ ਭਾਰਤ ਵੱਲੋਂ ਮਾਨਸਾ ਦੇ ਇੱਕ ਪੈਟਰੋਲ ਪੰਪ ’ਤੇ ਡੀਜ਼ਲ ਅਤੇ ਪੈਟਰੋਲ ਦੇ ਰੇਟ ਦੇਖੇ ਗਏ ਤਾਂ ਉਸ ਸਮੇਂ ਉੱਥੇ ਮੌਜੂਦ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਅੱਜ ਪੈਟਰੋਲ ਪੰਪ ਤੇ ਡੀਜ਼ਲ ਦਾ ਰੇਟ 91.84 ਪੈਟਰੋਲ 101.82 ਰੁਪਏ ਹੈ।
ਇਹ ਵੀ ਪੜੋ: ਮਹਿੰਗਾਈ ਤੋਂ ਅੱਕੀਆਂ ਔਤਰਾਂ ਨੇ ਪਾਈਆਂ ਕੇਂਦਰ ਨੂੰ ਲਾਹਣਤਾਂ
ਪੈਟਰੋਲ ਪੰਪ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ 300 ਰੁਪਏ ਮਜ਼ਦੂਰੀ ਹੈ ਤੇ 100 ਰੁਪਏ ਪੈਟਰੋਲ ਜਿਸ ਕਾਰਨ ਉਹਨਾਂ ਨੂੰ ਕੁਝ ਨਹੀਂ ਬਚ ਰਿਹਾ ਹੈ।