ਮਾਨਸਾ :ਪਿਛਲੇ ਦਿਨੀ ਵਿਧਾਨ ਸਭਾ ਦੇ ਵਿਚ ਭਾਸ਼ਨ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬਾਨਾਂ ਦੇ ਨਾਮ ਅਤੇ ਸਤਿਕਾਰ ਸ਼ਬਦ ਨਾ ਆਉਣ ਦੇ ਕਾਰਨ ਉਠੇ ਵਿਰੋਧ ਤੋਂ ਬਾਅਦ ਪ੍ਰਿੰਸੀਪਲ ਬੁੱਧ ਰਾਮ ਨੇ ਆਪਣੀ ਇਕ ਵੀਡੀਓ ਜਾਰੀ ਕਰਕੇ ਅੱਜ ਮੁਆਫੀ ਮੰਗੀ ਹੈ। ਉਹਨਾਂ ਕਿਹਾ ਕਿ ਮੈਨੂੰ ਆਪਣੇ ਬੋਲਾਂ ਲਈ ਸ਼ਰਮਿੰਦਗੀ ਹੈ ਅਤੇ ਮੈਂ ਆਪਣੇ ਉਹਨਾਂ ਬੋਲਾਂ ਲਈ ਮੁਆਫੀ ਮੰਗਦਾ ਹਾਂ।
ਸੈਸ਼ਨ ਦੌਰਾਨ ਸੈਸ਼ਨ ਦੌਰਾਨ ਉੱਠਿਆ ਸੀ ਮੁੱਦਾ: ਜ਼ਿਕਰਯੋਗ ਹੈ ਕਿ ਬੀਤੇ ਦਿਨੀਂ 19 ਅਤੇ 20 ਜੂਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਗੁਰਬਾਣੀ ਪ੍ਰਸਾਰ ਨੂੰ ਲੈਕੇ ਮੁੱਦਾ ਚੁੱਕਿਆ ਗਿਆ ਸੀ ਕਿ ਗੁਰਬਾਣੀ ਪ੍ਰਸਾਰ ਦਾ ਹੱਕ ਸਿਰਫ ਇਕ ਪਾਰਟੀ ਕੋਲ ਹੀ ਕਿਉਂ ਹੈ ਤਾਂ ਇਸ ਮੁੱਦੇ ਨੂੰ ਲੈਕੇ ਸੈਸ਼ਨ ਦੌਰਾਨ ਬਹਿਸ ਵੀ ਹੋਈ।ਉਥੇ ਹੀ ਆਪਣੇ ਮੁੱਦਿਆਂ ਉੱਤੇ ਬੋਲਦਿਆਂ ਬੁਢਲਾਡਾ ਤੋਂ ਵਿਧਾਇਕ ਅਤੇ 'ਆਪ' ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਜ਼ਿਕਰ ਕੀਤਾ ਗਿਆ। ਇਸ ਦੌਰਾਨ ਉਨਾਂ ਸਿੱਖ ਧਰਮ ਦੇ ਗੁਰੂਆਂ ਭਗਤਾਂ ਅਤੇ ਭੱਟਾਂ ਦੀ ਬਾਣੀ ਹੈ, ਤਤਕਾਲ ਸ਼ਬਦ ਦੀ ਵਰਤੋਂ ਵੇਲੇ ਸਤਿਕਾਰਕ ਸ਼ਬਦ ਨਹੀਂ ਜੋੜੇ ਗਏ। ਜਿਸ ਕਾਰਨ ਮੌਕੇ ਉੱਤੇ ਹੀ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਵੱਲੋਂ ਵੀ ਤੁਰੰਤ ਵਿਰੋਧ ਕੀਤਾ ਗਿਆ ਸੀ।
ਵੀਡੀਓ ਦੇਖ ਕਖ਼ੁਦ ਕੀਤਾ ਗਲਤੀ ਦਾ ਅਹਿਸਾਸ : ਜਿਸ ਤੋਂ ਬਾਅਦ ਹੁਣ ਪੰਜਾਬ ਭਰ ਦੇ ਵਿੱਚ ਪ੍ਰਿੰਸੀਪਲ ਬੁੱਧ ਰਾਮ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਰੋਧ ਨੂੰ ਦੇਖਦੇ ਹੋਏ ਅਤੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ, ਅੱਜ ਪ੍ਰਿੰਸੀਪਲ ਬੁੱਧ ਰਾਮ ਨੇ ਆਪਣੀ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ, ਉਨ੍ਹਾਂ ਵੱਲੋਂ ਪਿਛਲੇ ਦਿਨੀਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਦੇ ਵਿੱਚ ਗੁਰੂਆਂ ਭਗਤਾਂ ਅਤੇ ਭੱਟਾਂ ਦੇ ਨਾਮ ਅੱਗੇ ਸਤਿਕਾਰ ਸ਼ਬਦ ਨਾਲ ਆਉਣ ਕਾਰਨ ਪੰਜਾਬ ਭਰ ਦੇ ਵਿਚੋਂ ਫੋਨ ਆ ਰਹੇ ਸਨ। ਇਹ ਸੁਣ ਕੇ ਦੁੱਖ ਹੋਇਆ ਅਤੇ ਉਨ੍ਹਾਂ ਨੇ ਆਪਣਾ ਦੋਬਾਰਾ ਤੋਂ ਇਹ ਵੀਡੀਓ ਦੇਖੀ ਤਾਂ ਖ਼ੁਦ ਨੂੰ ਵੀ ਚੰਗਾ ਨਹੀਂ ਲੱਗਿਆ। ਜਿਸ ਕਾਰਨ ਹੁਣ ਪੰਜਾਬ ਵਾਸੀਆਂ ਤੋਂ ਮੁਆਫ਼ੀ ਦਾ ਹੱਕਦਾਰ ਹਾਂ। ਬੁਧਰਾਮ ਨੇ ਕਿਹਾ ਕਿ ਅਸੀਂ ਗੁਰੂਆਂ ਦੇ ਚਰਨਾਂ ਦੀ ਧੂੜ ਹਾਂ ਅਤੇ ਸੰਗਤ ਬਖ਼ਸ਼ਣਹਾਰ ਹੁੰਦੀ ਹੈ ਇਸ ਲਈ ਉਨ੍ਹਾਂ ਨੂੰ ਮੁਆਫ ਕੀਤਾ ਜਾਵੇ।
- ਕਿਸਾਨ ਆਗੂ ਵਿਰੁੱਧ ਹੋਏ ਪਰਚੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਸੰਘਰਸ਼ ਦਾ ਐਲਾਨ
- ਨਿਹੰਗ ਜਥੇਬੰਦੀ ਨੇ ਲੁਧਿਆਣਾ ਵਿੱਚ ਕੀਤੀ ਇਕੱਤਰਤਾ, ਬਲਦੇਵ ਸਿੰਘ ਦੇ ਕਤਲ ਮਾਮਲੇ 'ਚ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਰੱਖੀ ਮੰਗ
- ਨੌਕਰੀ ਨਾ ਮਿਲੀ ਤਾਂ ਪਰਿਵਾਰ ਪਾਲਣ ਲਈ ਬਣਾ ਲਿਆ ਮੋਟਰਸਾਈਕਲ ਚੋਰ ਗਿਰੋਹ, 6 ਮੋਟਰਸਾਈਕਲਾਂ ਸਣੇ 4 ਗ੍ਰਿਫ਼ਤਾਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾੜ੍ਹੀ ਨੂੰ ਲੈਕੇ ਉਡਾਏ ਗਏ ਮਜ਼ਾਕ : ਜ਼ਿਕਰਯੋਗ ਹੈ ਕਿ ਬੁਧਰਾਮ ਵੱਲੋਂ ਵਰਤੇ ਇਹਨਾਂ ਸ਼ਬਦਾਂ ਦੀ ਜਿੱਥੇ ਕਦੇ ਸ਼ਬਦਾਂ ਵਿੱਚ ਨਿੰਦਾ ਹੋਈ ਹੈ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾੜ੍ਹੀ ਨੂੰ ਲੈਕੇ ਉਡਾਏ ਗਏ ਮਜ਼ਾਕ ਉੱਤੇ ਵੀ ਸਿਆਸੀ ਆਗੂਆਂ ਅਤੇ ਸਿੱਖ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਹੈ। ਜਿਸਨੂੰ ਲੈਕੇ ਮੁਆਫੀ ਦੀ ਮੰਗ ਵੀ ਕੀਤੀ ਜਾ ਰਹੀ ਹੈ। ਪਰ ਮੁੱਖ ਮੰਤਰੀ ਵੱਲੋਂ ਅਜੇ ਤੱਕ ਕੋਈ ਅਜਿਹਾ ਬਿਆਨ ਸਾਹਮਣੇ ਨਹੀਂ ਆਇਆ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ।