ਮਾਨਸਾ: ਮਾਨਸਾ ਦੇ ਜਵਾਹਰਕੇ ਰੋਡ ਤੇ ਦੇਰ ਰਾਤ ਇਕ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਦੇ ਵਿੱਚ ਅੱਗ ਲੱਗਣ ਦੇ ਕਾਰਨ 4 ਮੋਟਰਸਾਈਕਲ ਤੇ 2 ਸਕੂਟਰ ਸੜ ਕੇ ਸੁਆਹ ਹੋ ਗਏ ਹਨ। ਮੋਟਰਸਾਈਕਲ ਮਕੈਨਿਕ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਉਧਰ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। Fire in motorcycle mechanic shop.Fire at the mechanic shop in Mansa.
ਸ਼ਹਿਰ ਦੇ ਜਵਾਹਰਕੇ ਰੋਡ ਤੇ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਵਿਚ ਦੇਰ ਰਾਤ ਅੱਗ ਲੱਗਣ ਦੇ ਕਾਰਨ 4 ਮੋਟਰਸਾਈਕਲ ਤੇ 2 ਸਕੂਟਰ ਜਾਂ ਸੜ ਕੇ ਸੁਆਹ ਹੋ ਗਈਆਂ ਹਨ। ਜਿਸ ਦੇ ਕਾਰਨ ਮੋਟਰਸਾਈਕਲ ਮਕੈਨਿਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮਕੈਨਿਕ ਬੌਬੀ ਨੇ ਦੱਸਿਆ ਕਿ ਸਾਢੇ 8 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਤਾਂ ਸਾਢੇ 10 ਦੇ ਕਰੀਬ ਉਨ੍ਹਾਂ ਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਵਿਚ ਅੱਗ ਲੱਗੀ ਹੋਈ ਹੈ ਤਾਂ ਉਹ ਤੁਰੰਤ ਹੀ ਦੁਕਾਨ ਤੇ ਪਹੁੰਚ ਗਏ ਤਾਂ ਨਾਲ ਵਾਲੀ ਦੁਕਾਨ ਦੀ ਮੱਦਦ ਦੇ ਨਾਲ ਦੁਕਾਨ ਖੋਲ੍ਹੀ ਗਈ ਅਤੇ ਤੁਰੰਤ ਹੀ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਸੇ ਦੌਰਾਨ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਸ ਅੱਗ ਦੇ ਵਿਚ ਉਨ੍ਹਾਂ ਦੇ 4 ਮੋਟਰਸਾਈਕਲ ਜਿਨ੍ਹਾਂ ਵਿੱਚ 3 ਸਪਲੈਂਡਰ ਇੱਕ ਅਪਾਚੀ ਤੇ 2 ਸਕੂਟਰੀਆ ਸਨ ਜੋ ਕਿ ਸੜ ਕੇ ਸੁਆਹ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਅੱਗ ਦੇ ਕਾਰਨ ਉਨ੍ਹਾਂ ਦਾ ਢਾਈ ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।
ਥਾਣਾ ਸਿਟੀ ਇੰਚਾਰਜ ਗੁਰਲਾਲ ਸਿੰਘ ਨੇ ਦੱਸਿਆ ਕਿ ਸਾਡੇ ਦੱਸ ਦੇ ਕਰੀਬ ਇੱਕ ਮੋਟਰਸਾਈਕਲ ਦੁਕਾਨ ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਤਾਂ ਤੁਰੰਤ ਉਨ੍ਹਾਂ ਜਾ ਕੇ ਦੇਖਿਆ ਤਾਂ ਮੋਟਰ ਸਾਈਕਲ ਮਕੈਨਿਕ ਬੌਬੀ ਦੀ ਦੁਕਾਨ ਤੇ ਜੋ ਕਿ ਪੁਰਾਣੇ ਸਨ ਉਹ ਸੜਕੇ ਸੁਆਹ ਹੋ ਗਏ ਹਨ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਆਮ ਆਦਮੀ ਕਲੀਨਿਕ ਦਾ ਰਿਆਲਟੀ ਚੈੱਕ, ਮਰੀਜ਼ਾਂ ਨੇ ਦੱਸੀ ਅਸਲੀਅਤ