ਮਾਨਸਾ: ਪਿੰਡ ਭਗਵਾਨਪੁਰ ਹੀਂਗਨਾ ਦੇ ਨੇੜਿਓਂ ਲੰਘਦੀ ਡੰਢਾਲ ਨਹਿਰ (canal) ਵਿੱਚ ਕਰੀਬ 20 ਦਿਨ ਪਹਿਲਾਂ 12 ਮਈ ਨੂੰ ਦਰਾਰ ਪੈ ਗਈ ਸੀ, ਜਿਸਨੂੰ ਵਿਭਾਗ ਵੱਲੋਂ ਭਰ ਦੇਣ ਦੇ ਬਾਵਜੂਦ ਅੱਜ ਨਹਿਰ ਵਿੱਚ ਫਿਰ ਤੋਂ ਉਸੇ ਜਗ੍ਹਾ ’ਤੇ ਪਾੜ ਪੈ ਗਿਆ ਹੈ। ਨਹਿਰ (canal) ਵਿੱਚ ਦੁਬਾਰਾ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਕਰੀਬ 70 ਤੋਂ 80 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ ਹੈ, ਉਥੇ ਹੀ ਕਿਸਾਨਾਂ ਦੀ ਦੁਬਾਰਾ ਬੀਜੀ ਨਰਮੇ ਦੀ ਫਸਲ ਦੇ ਨਾਲ ਸਬਜੀਆਂ ਅਤੇ ਹਰਾ ਚਾਰਾ ਵੀ ਪਾਣੀ ਵਿੱਚ ਡੁੱਬ ਚੁੱਕਿਆ ਹੈ।
ਇਹ ਵੀ ਪੜੋ: ਵਾਤਾਵਰਨ ਦੀ ਸੰਭਾਲ: ਸਮਰਾਲਾ ’ਚ ਹਾਕੀ ਕਲੱਬ ਵੱਲੋਂ ਬਣਾਇਆ ਗਿਆ ਮਿੰਨੀ ਜੰਗਲ
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਵੀ ਇਸ ਨਹਿਰ (canal) ਵਿੱਚ ਪਾੜ ਪਿਆ ਸੀ, ਜਿਸ ਕਾਰਨ ਸਾਡੀ ਫਸਲ ਖ਼ਰਾਬ ਹੋ ਗਈ ਸੀ ਅਤੇ ਅਸੀਂ ਦੁਬਾਰਾ ਪੈਸੇ ਖਰਚ ਕਰਕੇ ਫਸਲ ਬੀਜੀ ਸੀ, ਪਰ ਫਿਰ ਤੋਂ ਪਾੜ ਪੈਣ ਨਾਲ ਸਾਡਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਲਾਪਰਵਾਹੀ ਕਾਰਨ ਇਹ ਨੁਕਸਾਨ ਹੋਇਆ ਹੈ ਕਿਉਂਕਿ 12 ਮਈ ਨੂੰ ਜਦੋਂ ਇਸ ਨਹਿਰ (canal) ਵਿੱਚ ਪਾੜ ਪਿਆ ਸੀ ਤਾਂ ਵਿਭਾਗ ਨੇ ਇਸ ਨੂੰ ਪੱਕਾ ਕਰਨ ਦੀ ਬਜਾਏ ਮਿੱਟੀ ਦੇ ਗੱਟੇ ਲਗਾ ਕੇ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਮੁੜ ਤੋਂ ਕਿਸਾਨਾਂ ਦੀ ਨਰਮੇ ਦੀ ਫਸਲ, ਸਬਜੀ ਅਤੇ ਹਰੇ ਚਾਰੇ ਦਾ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਸਰਕਾਰ ਤੋਂ ਫਸਲ ਦੇ ਨੁਕਸਾਨ ਲਈ ਮੁਆਵਜੇ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਹਨ੍ਹੇਰੀ ਅਤੇ ਝਖੜ ਕਾਰਣ ਨਰਮੇ ਦੀ ਫਸਲ ਦਾ ਵੱਡਾ ਨੁਕਸਾਨ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ