ਮਾਨਸਾ : ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿੱਚ ਫਸਦੀ ਜਾ ਰਹਿ ਹੈ। ਕੋਈ ਵਿਅਕਤੀ ਮਹਿਜ਼ 70 ਤੋਂ 80 ਸਾਲ ਦੀ ਉਮਰ ਦੇ ਤੱਕ ਆਪਣੇ ਸਵਾਸ ਪੂਰੇ ਕਰਦਾ ਹੈ। ਮਾਨਸਾ ਦੇ ਪਿੰਡ ਭਾਈ ਦੇਸਾ ਦੇ ਵਿੱਚ 116 ਸਾਲਾ ਬਜ਼ੁਰਗ ਫੌਜ਼ਾ ਸਿੰਘ ਮੌਜੂਦ ਹੈ ਜੋ ਕਿ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਹੈ।116 ਸਾਲਾ ਬਜ਼ੁਰਗ ਫੌਜ਼ਾ ਸਿੰਘ ਨੇ ਈਟੀਵੀ ਭਾਰਤ ਵੱਲੋਂ ਉਨ੍ਹਾਂ ਦੀ ਲੰਬੀ ਉਮਰ ਦੇ ਰਾਜ਼ ਬਾਰੇ ਖਾਸ ਗੱਲਬਾਤ ਕੀਤੀ ਗਈ।
ਲੰਬੀ ਉਮਰ ਦਾ ਰਾਜ਼
ਫੌਜ਼ਾ ਸਿੰਘ ਸਿੰਘ ਈਟੀਵੀ ਭਾਰਤ ਨੂੰ ਦੱਸਿਆ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਨਸ਼ਾ ਨਹੀਂ ਕੀਤਾ ਹੈ। ਉਹ ਸਿਰਫ ਸਿੰਪਲ ਰੋਟੀ ਹੀ ਖਾਂਦੇ ਹਨ। ਉਹ ਸਵੇਰੇ ਸ਼ਾਮ ਸਾਈਕਲ ਤੇ ਸੈਰ ਕਰਦੇ ਹਨ। ਇਸ ਲ਼ਈ ਉਹ ਬੀਮਾਰੀਆਂ ਤੋਂ ਵੀ ਕੋਹਾਂ ਦੂਰ ਹਨ।
ਪਾਕਿਸਤਾਨ ਵਿਖੇ ਹੋਇਆ ਸੀ ਜਨਮ
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਜਨਮ ਪਾਕਿਸਤਾਨ ਵਿਖੇ ਹੋਇਆ ਸੀ। 1947 ਤੋਂ ਪਹਿਲਾਂ ਉਨ੍ਹਾਂ ਦੀ ਬਿਆਲੀ ਸਾਲ ਉਮਰ ਸੀ 1947 ਵੇਲੇ ਜੋ ਲੋਕਾਂ ਦੇ ਕਤਲ ਹੋਏ ਉਨ੍ਹਾਂ ਦੀ ਅੱਖਾਂ ਦੇ ਵਿੱਚ ਅੱਜ ਵੀ ਝਲਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮਿਲਟਰੀ ਵੱਲੋਂ ਫਾਜ਼ਿਲਕਾ ਵਿਖੇ ਲਿਆ ਕੇ ਇੱਕ ਕੈਂਪ ਵਿੱਚ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਉਹ ਮਿਹਨਤ ਮਜ਼ਦੂਰੀ ਕਰਨ ਲੱਗੇ ਅਤੇ ਅੱਜ ਪਿੰਡ ਭਾਈ ਦੇਸਾ ਦੇ ਵਿੱਚ ਉਹ ਰਹਿ ਰਹੇ ਹਨ
ਨੌਜਵਾਨਾਂ ਨੂੰ ਫੌਜ਼ਾ ਸਿੰਘ ਦੀ ਸਲਾਹ
ਉਨ੍ਹਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਕਸਰਤ ਕਰਨ ਨੂੰ ਕਿਹਾ ਜਿਸ ਨਾਲ ਉਨ੍ਹਾਂ ਦਾ ਸ਼ਰੀਰ ਸਿਹਤਮੰਦ ਰਹੇਗਾ ਅਤੇ ਬਿਮਾਰੀਆਂ ਤੋਂ ਵੀ ਬੱਚਿਆ ਰਹੇਗਾ।