ਖੰਨਾ : ਖੰਨਾ ਦੇ ਮਾਛੀਵਾੜਾ ਸਾਹਿਬ 'ਚ ਜੰਗਲ ਦੇ ਵਿਚਕਾਰ ਕਬਰਸਤਾਨ 'ਚੋਂ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਬਾਂਹ 'ਤੇ ਸਰਿੰਜ ਲੱਗੀ ਹੋਈ ਸੀ, ਜਿਸ ਕਾਰਨ ਸ਼ੱਕ ਹੈ ਕਿ ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮਰਨ ਵਾਲੇ ਦੀ ਪਛਾਣ 22 ਸਾਲਾ ਕੁਲਦੀਪ ਸਿੰਘ ਵਾਸੀ ਪਿੰਡ ਮਾਣੇਵਾਲ ਵਜੋਂ ਹੋਈ। ਉਹ ਕੰਬਾਈਨ ਡਰਾਈਵਰ ਸੀ। ਇਕ ਪਾਸੇ ਤਾਂ ਪਰਿਵਾਰਕ ਮੈਂਬਰ ਸ਼ਰੇਆਮ ਨਸ਼ਾ ਵਿਕਣ ਦਾ ਦਾਅਵਾ ਕਰ ਰਹੇ ਹਨ, ਜਦਕਿ ਦੂਜੇ ਪਾਸੇ ਪੁਲਿਸ ਓਵਰਡੋਜ਼ ਕਾਰਨ ਹੋਈ ਮੌਤ 'ਤੇ ਪਰਦਾ ਪਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਮ੍ਰਿਤਕ ਦੀ ਬਾਂਹ ਵਿੱਚ ਲੱਗੀ ਰਹਿ ਗਈ ਸਰਿੰਜ : ਜਾਣਕਾਰੀ ਅਨੁਸਾਰ ਰਾਹੋਂ ਰੋਡ ’ਤੇ ਚੋਪੜਾ ਕਲੋਨੀ ਦੇ ਵਿਚਕਾਰ ਬਾਬਾ ਬਲੀਆ ਦਾ ਧਾਰਮਿਕ ਸਥਾਨ ਹੈ, ਜਿਸ ਦੇ ਪਿੱਛੇ ਬਹੁਤ ਸਾਰਾ ਜੰਗਲੀ ਇਲਾਕਾ ਹੈ। ਬੱਚਿਆਂ ਨੂੰ ਦਫ਼ਨਾਉਣ ਲਈ ਇੱਥੇ ਕਬਰਿਸਤਾਨ ਬਣਾਇਆ ਗਿਆ ਹੈ। ਐਤਵਾਰ ਸਵੇਰੇ ਕੁਝ ਲੜਕੀਆਂ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਆਈਆਂ ਸਨ, ਜਿਨ੍ਹਾਂ ਨੇ ਦੇਖਿਆ ਕਿ ਜੰਗਲ ਦੇ ਵਿਚਕਾਰ ਇੱਕ ਨੌਜਵਾਨ ਮੂੰਹ ਭਾਰ ਡਿੱਗਿਆ ਪਿਆ ਸੀ। ਕੁੜੀਆਂ ਨੇ ਘਰ ਜਾ ਕੇ ਦੱਸਿਆ। ਇਸ ਮਗਰੋਂ ਕੁਝ ਲੋਕ ਸੇਵਾਦਾਰ ਨੂੰ ਦਰਗਾਹ ਤੋਂ ਆਪਣੇ ਨਾਲ ਲੈ ਕੇ ਜੰਗਲ ਦੇ ਵਿਚਕਾਰ ਚਲੇ ਗਏ। ਉਥੇ ਦੇਖਿਆ ਗਿਆ ਕਿ ਇਕ ਨੌਜਵਾਨ ਡਿੱਗਿਆ ਪਿਆ ਸੀ। ਜਿਸ ਦੀ ਮੌਤ ਹੋ ਗਈ ਸੀ, ਉਸ ਦੀ ਬਾਂਹ ਨਾਲ ਸਰਿੰਜ ਲੱਗੀ ਹੋਈ ਸੀ।
ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਬਾਅਦ 'ਚ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ। ਸਿਵਲ ਹਸਪਤਾਲ ਪੁੱਜੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਦੋ ਘੰਟੇ ਬੀਤ ਜਾਣ ’ਤੇ ਵੀ ਉਨ੍ਹਾਂ ਨੂੰ ਲਾਸ਼ ਨਹੀਂ ਦਿਖਾਈ ਗਈ।
- Pakistan suicide blast update: ਪਾਕਿਸਤਾਨ 'ਚ ਸਿਆਸੀ ਪਾਰਟੀ ਦੇ ਸੰਮੇਲਨ 'ਚ ਆਤਮਘਾਤੀ ਧਮਾਕਾ, ਮਰਨ ਵਾਲਿਆਂ ਦੀ ਗਿਣਤੀ 44 ਤੋਂ ਪਾਰ
- ਹੜ੍ਹ ਦੇ ਪਾਣੀ 'ਚ ਰੁੜ੍ਹ ਕੇ ਪਾਕਿਸਤਾਨ ਬਾਰਡਰ ਪਹੁੰਚੇ ਲੁਧਿਆਣਾ ਦੇ ਦੋ ਨੌਜਵਾਨ, ਪਾਕਿਸਤਾਨੀ ਰੇਂਜਰਾਂ ਨੇ ਸ਼ੱਕ ਦੇ ਅਧਾਰ 'ਤੇ ਕੀਤੇ ਕਾਬੂ
- 15 ਸਾਲ ਪੁਰਾਣੇ ਆਟੋ ਰਿਕਸ਼ਾ ਬੰਦ ਕਰਨ ਨੂੰ ਲੈ ਕੇ ਆਟੋ ਚਾਲਕਾਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਘਰ ਘਰ ਹੋ ਰਹੀ ਨਸ਼ੇ ਦੀ ਡਿਲੀਵਰੀ : ਮਾਛੀਵਾੜਾ ਸਾਹਿਬ ਇਲਾਕੇ 'ਚ ਨਸ਼ੇ ਦੀ ਡੋਰ-ਟੂ-ਡੋਰ ਡਿਲਿਵਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫੋਨ 'ਤੇ ਘਰ ਚਿੱਟੇ ਦੀ ਪੁੜੀ ਪਹੁੰਚ ਜਾਂਦੀ ਹੈ। ਕੁੜੀਆਂ ਵੀ ਨਸ਼ਾ ਸਪਲਾਈ ਕਰਦੀਆਂ ਹਨ। ਨੂਰਪੁਰ ਬੇਦੀ, ਚੌਂਤਾ ਅਤੇ ਆਸ-ਪਾਸ ਦੇ ਕੁਝ ਹੋਰ ਪਿੰਡਾਂ ਦਾ ਬੁਰਾ ਹਾਲ ਹੈ। ਨਸ਼ੇ ਕਾਰਨ ਹੋਈ ਇਹ ਚੌਥੀ ਮੌਤ ਦੱਸੀ ਜਾ ਰਹੀ ਹੈ। ਸਰਕਾਰ ਤੋਂ ਨਸ਼ਿਆਂ 'ਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਗਈ।
ਨੌਜਵਾਨ ਨਸ਼ਾ ਕਰਨ ਲਈ ਜੰਗਲ ਵਿੱਚ ਆਉਂਦੇ ਹਨ : ਧਾਰਮਿਕ ਅਸਥਾਨ ਦੇ ਸੇਵਾਦਾਰ ਗੁਰਦਾਸ ਨੇ ਦੱਸਿਆ ਕਿ ਕਾਫੀ ਦੂਰ ਜਾ ਕੇ ਜੰਗਲ ਬਣਿਆ ਹੋਇਆ ਹੈ। ਇੱਥੇ ਹਰ ਰੋਜ਼ ਨੌਜਵਾਨ ਨਸ਼ਾ ਕਰਨ ਲਈ ਆਉਂਦੇ ਹਨ। ਇਸ ਨੌਜਵਾਨ ਦੀ ਲਾਸ਼ ਦੀ ਸੂਚਨਾ ਲੱਕੜ ਇਕੱਠੀ ਕਰਨ ਆਈਆਂ ਲੜਕੀਆਂ ਨੇ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ।
ਡੀਐਸਪੀ ਵਰਿਆਮ ਸਿੰਘ ਨੇ ਕਿਹਾ ਕਿ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ 'ਚ ਰਖਵਾਇਆ ਗਿਆ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ 'ਚ ਹੀ ਲੱਗੇਗਾ।